ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਤਾਜੋਕੇ ਦੀ ਧਰਤੀ ਤੋਂ ਸੁਖਬੀਰ ਬਾਦਲ ਦਾ ਹੱਲਾਬੋਲ: ਪੰਜਾਬ ਬਚਾਉਣ ਲਈ ਨਸ਼ੇ ਤੇ ਗੈਂਗਸਟਰ ਕਲਚਰ ਦਾ ਖ਼ਾਤਮਾ ਸਭ ਤੋਂ ਪਹਲਿੀ ਲੋੜ

ਤਾਜੋਕੇ ਦੀ ਧਰਤੀ ਤੋਂ ਸੁਖਬੀਰ ਬਾਦਲ ਦਾ ਹੱਲਾਬੋਲ: ਪੰਜਾਬ ਬਚਾਉਣ ਲਈ ਨਸ਼ੇ ਤੇ ਗੈਂਗਸਟਰ ਕਲਚਰ ਦਾ ਖ਼ਾਤਮਾ ਸਭ ਤੋਂ ਪਹਲਿੀ ਲੋੜ

   ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਖਿੇ ਆਯੋਜਤਿ ਕੀਤੀ ਗਈ ਪੰਜਾਬ ਬਚਾਓ ਰੈਲੀ ਨੇ ਸੂਬੇ ਦੀ ਸਆਿਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਸ਼ਿਾਲ ਇਕੱਠ ਨੂੰ ਸੰਬੋਧਨ ਕਰਦਆਿਂ ਪਾਰਟੀ ਪ੍ਰਧਾਨ ਸੁਖਬੀਰ  ਸਿੰਘ ਬਾਦਲ ਨੇ ਵਿਰੋਧੀ  ਧਰਿਾਂ ਉੱਤੇ ਤਿੱਖੇ ਸਿਆਸੀ  ਹਮਲੇ ਕੀਤੇ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦਾ ਰੋਡਮੈਪ ਪੇਸ਼ ਕੀਤਾ। ਬਾਦਲ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ  ਕਿ ਪੰਜਾਬ ਦੀ ਮੌਜੂਦਾ ਹਾਲਤ ਬੇਹੱਦ ਨਾਜ਼ੁਕ ਹੈ
ਤਾਜੋਕੇ ਦੀ ਧਰਤੀ ਤੋਂ ਸੁਖਬੀਰ ਬਾਦਲ ਦਾ ਹੱਲਾਬੋਲ: ਪੰਜਾਬ ਬਚਾਉਣ ਲਈ ਨਸ਼ੇ ਤੇ ਗੈਂਗਸਟਰ ਕਲਚਰ ਦਾ ਖ਼ਾਤਮਾ ਸਭ ਤੋਂ ਪਹਲਿੀ ਲੋੜ

ਬਰਨਾਲਾ ਬਿਊਰੋ 16 ਮਾਰਚ

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਖਿੇ ਆਯੋਜਤਿ ਕੀਤੀ ਗਈ ਪੰਜਾਬ ਬਚਾਓ ਰੈਲੀ ਨੇ ਸੂਬੇ ਦੀ ਸਆਿਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਸ਼ਿਾਲ ਇਕੱਠ ਨੂੰ ਸੰਬੋਧਨ ਕਰਦਆਿਂ ਪਾਰਟੀ ਪ੍ਰਧਾਨ ਸੁਖਬੀਰ  ਸਿੰਘ ਬਾਦਲ ਨੇ ਵਿਰੋਧੀ  ਧਰਿਾਂ ਉੱਤੇ ਤਿੱਖੇ ਸਿਆਸੀ  ਹਮਲੇ ਕੀਤੇ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦਾ ਰੋਡਮੈਪ ਪੇਸ਼ ਕੀਤਾ। ਬਾਦਲ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ  ਕਿ ਪੰਜਾਬ ਦੀ ਮੌਜੂਦਾ ਹਾਲਤ ਬੇਹੱਦ ਨਾਜ਼ੁਕ ਹੈ ਤੇ ਜੇਕਰ ਸੂਬੇ ਦੀ ਜਵਾਨੀ ਤੇ ਭਵਿੱਖ ਨੂੰ ਬਚਾਉਣਾ ਹੈ ਤਾਂ ਨਸ਼ਆਿਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਦੇ ਨਾਲ-ਨਾਲ ਗੈਂਗਸਟਰ ਕਲਚਰ ਨੂੰ ਸਖ਼ਤੀ ਨਾਲ ਖ਼ਤਮ ਕਰਨਾ ਪਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਪੰਜਾਬ ਨੂੰ ਬਰਬਾਦ ਕਰਨ ਦੇ ਦੋਸ਼ ਲਗਾਉਂਦਆਿਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ  ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਚਲਦਾ ਕਰਕੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਨਿਸ਼ਾਨੇ ਉੱਤੇ ਲੈਂਦਆਿ ਕਿਹਾ ਕਿ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ। ਪਰ ਪੰਜਾਬ ਦੇ ਵਕਿਾਸ ਦੀ ਕੋਈ ਠੋਸ ਨਿਸ਼ਾਨੀ ਨਹੀਂ ਛੱਡੀ। ਉਨ੍ਹਾਂ ਕਹਿਾ ਕਿ ਜੋ ਦਰਦ ਤੇ ਅਪਣੱਤ ਇਕ ਖੇਤਰੀ ਪਾਰਟੀ ਦੇ ਮਨ ’ਚ ਆਪਣੇ ਸੂਬੇ ਲਈ ਹੁੰਦੀ ਹੈ। ਉਹ ਦਿੱਲੀ ਅਧਾਰਤਿ ਪਾਰਟੀਆਂ ’ਚ ਕਦੇ ਨਹੀਂ ਮਿਲ ਸਕਦੀ। ਬਾਦਲ ਨੇ ਐਲਾਨ ਕੀਤਾ ਕਿ 2027 ਦੀਆਂ ਚੋਣਾਂ ਲਈ ਜੰਗ ਦਾ ਆਗਾਜ਼ ਹੋ ਚੁੱਕਾ ਹੈ ਤੇ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਸੂਬੇ ਦੇ ਦਰਆਿਵਾਂ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਫੈਕਟਰੀ ਜਾਂ ਸੀਵਰੇਜ ਦਾ ਗੰਦਾ ਪਾਣੀ ਦਰਆਿਵਾਂ ’ਚ ਨਹੀਂ ਜਾਣ ਦਿੱਤਾ ਜਾਵੇਗਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਸਰਕਾਰ ਬਨਣ ’ਤੇ  ਪੰਜਾਬੀਆਂ ਲਈ ਖੁੱਲੇਗਾ ਪਟਾਰਾ

ਨੌਜਵਾਨਾਂ ਦੇ ਭਵਿੱਖ ਤੇ ਰੁਜ਼ਗਾਰ ਬਾਰੇ ਗੱਲ ਕਰਦਆਿਂ ਪਾਰਟੀ ਪ੍ਰਧਾਨ ਬਾਦਲ ਨੇ ਵੱਡੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ  ਅਕਾਲੀ ਦਲ ਦੀ ਸਰਕਾਰ ਆਉਣ ੱਤੇ ਪੰਜਾਬ ਦੀਆਂ 75 ਫ਼ੀਸਦੀ ਨੌਕਰੀਆਂ ਸਰਿਫ਼ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਤਾਂ ਜੋ ਸੂਬੇ ਦੀ ਪ੍ਰਤਭਿਾ ਨੂੰ ਬਾਹਰ ਨਾ ਜਾਣਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਲੋਨ ਦੇਣ ਤੇ ਉੱਚ ਲਈ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ’ਚ ਗਰੀਬ ਬੱਚਆਿਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਰੱਖਣ ਦਾ ਐਲਾਨ ਕੀਤਾ। ਜਿੰਨ੍ਹਾਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ।

ਪੰਜਾਬ ’ਚ ਵਕਿਾਸ ਦੀ ਚੱਲੇਗੀ ਹਨੇਰੀ

ਸੂਬੇ ਦੇ ਬੁਨਆਿਦੀ ਢਾਂਚੇ ਤੇ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ  ਸੁਖਬੀਰ ਬਾਦਲ ਨੇ ਕਹਿਾ ਕਿ ਪੰਜਾਬ ਦੇ ਹਰ ਪਿੰਡ ਦੀ ਗਲੀ ਨੂੰ ਸੀਮੇਂਟ ਨਾਲ ਪੱਕਾ ਕੀਤਾ ਜਾਵੇਗਾ ਤੇ ਹਰ ਜ਼ਲਿ੍ਹੇ ’ਚ ਇਕ-ਇਕ ਨਵਾਂ ਮੈਡੀਕਲ ਕਾਲਜ ਖੋਲ੍ਹਆਿ ਜਾਵੇਗਾ। ਉਨ੍ਹਾਂ ਐਲਾਨ ਕੀਤਾਕਿ ਬਿਜਲੀ ਦੀ ਕੱਲਿਤ ਦੂਰ ਕਰਨ ਲਈ ਨਰਿਵਘਿਨ ਸਪਲਾਈ ਯਕੀਨੀ ਬਣਾਈ ਜਾਵੇਗੀ ਤੇ ਹਰ ਲੋੜਵੰਦ ਕਸਿਾਨ ਨੂੰ ਟਿਊਬਲ ਕੁਨੈਕਸ਼ਨ ਦਿੱਤਾ ਜਾਵੇਗਾ। ਪੰਜਾਬੀ ਸੱਭਆਿਚਾਰ ਤੇ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਕਬੱਡੀ ਵਰਲਡ ਕੱਪ, ਪਸ਼ੂ ਮੇਲੇ ਤੇ ਪੇਂਡੂ ਖੇਡ ਮੁਕਾਬਲੇ ਜਵਿੇਂ ਕਿ ਆਦਿ ਨੂੰ ਸਰਕਾਰੀ ਪੱਧਰ ਉੱਤੇ ਉਤਸ਼ਾਹਤਿ ਕਰਨ ਦਾ ਵੀ ਵਾਅਦਾ ਕੀਤਾ ਗਆਿ।

4 ਰੁਪਏ ਕਲਿੋ ਆਟਾ ਤੇ 20 ਰੁਪਏ ਕਿੱਲੇ ਮਹਿੰਗੀ ਦਾਲ

ਸੁਖਬੀਰ ਸਿੰਘ ਬਾਦਲ ਨੇ ਗਰੀਬ ਵਰਗ ਲਈ ਰਿਆਇਤਾਂ ਦਾ ਪਿਟਾਰਾ ਖੋਲ੍ਹਦਆਿਂ ਕਿਹਾ ਕਿ ਸਰਕਾਰ ਬਣਨ ਦੇ ਪਹਿਲੇ  ਹਫ਼ਤੇ ਹੀ ਆਟਾ-ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਜਿਸ ’ਚ 4 ਰੁਪਏ ਕਲਿੋ ਆਟਾ ਤੇ 20 ਰੁਪਏ ਕਿੱਲੇ  ਦਾਲ ਮਲਿੇਗੀ। ਇਸ ਤੋਂ ਇਲਾਵਾ ਉਨ੍ਹਾਂ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾ ਕਰਨ ਤੇ ਗਰੀਬ ਬੱਚੀਆਂ ਦੇ ਵਿਆਹ ਸਮੇਂ ਦਿੱਤੀ  ਜਾਣ ਵਾਲੀ ਸ਼ਗਨ ਰਾਸ਼ੀ ਨੂੰ ਵਧਾ ਕੇ 1 ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਅਕਾਲੀ ਦਲ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਰਹਿਾ ਹੈ ਤੇ ਆਉਣ ਵਾਲੇ ਸਮੇਂ ’ਚ ਪੰਜਾਬ ਦੀ ਨੁਹਾਰ ਬਦਲ ਦਿੱਤੀ ਜਾਵੇਗੀ

ਹੋਰ ਤਾਜ਼ਾਂ ਖਬਰਾਂ ਦੇਖਣ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਤਪਾ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼: ਤਿੰਨ ਖਿਲਾਫ ਮਾਮਲਾ ਦਰਜ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 8
Users Today : 9
Users Yesterday : 120
Users Last 7 days : 315

ਰਾਸ਼ੀਫਲ

error: Content is protected !!