ਪੀਣ ਵਾਲੇ ਪਾਣੀ ਦਾ ਟੀ.ਡੀ.ਐਸ. ਉੱਚ ਪੱਧਰ ‘ਤੇ ਮਿਲਿਆ, ਬਾਥਰੂਮਾਂ ਦੀ ਸਫਾਈ ਤੇ ਨਵਾਂ ਬੋਰ ਕਰਵਾਉਣ ਦੇ ਹੁਕਮ
ਬਰਨਾਲਾ ਬਿਊਰੋ 10 ਅਪ੍ਰੈਲ
ਸ੍ਰੀਮਤੀ ਕ੍ਰਿਤਿਕਾ ਗੋਇਲ, ਆਈ.ਏ.ਐਸ., ਉਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀ ਅਚਾਨਕ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਨੇ ਛੇਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਪੜ੍ਹਨ ਸਮਰੱਥਾ ਅਤੇ ਸਮਝਣ ਦੀ ਯੋਗਤਾ ਦੀ ਜਾਂਚ ਕੀਤੀ। ਚੈਕਿੰਗ ਸਮੇਂ ਸਕੂਲ ਦੇ ਟੁਆਇਲਿਟ ਅਤੇ ਪੀਣ ਵਾਲੇ ਪਾਣੀ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਸਕੂਲ ਦਾ ਪੀਣ ਵਾਲਾ ਪਾਣੀ ਕਾਫੀ ਖਾਰਾ ਹੈ। ਪਾਣੀ ਦਾ ਟੀ.ਡੀ.ਐਸ. ਟੈਸਟ ਕਰਵਾਉਣ ‘ਤੇ ਇਹ ਉੱਚ ਪੱਧਰ ‘ਤੇ ਮਿਲਿਆ। ਇਸ ਸਬੰਧੀ ਸਕੂਲ ਦੇ ਸੈਕਿੰਡ ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਗ੍ਰਾਮ ਪੰਚਾਇਤ ਨਾਲ ਤਾਲਮੇਲ ਕਰਕੇ ਸਕੂਲ ਵਿੱਚ ਨਵਾਂ ਬੋਰ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਨਵਾਂ ਫਿਲਟਰ ਲਗਾਉਣ ਸਬੰਧੀ ਲਿਖਤੀ ਮੰਗ ਵੀ ਪ੍ਰਾਪਤ ਕੀਤੀ ਗਈ, ਜੋ ਅੱਗੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨੂੰ ਭੇਜੀ ਜਾਵੇਗੀ।ਬਾਥਰੂਮਾਂ ਦੀ ਜਾਂਚ ਦੌਰਾਨ ਲੇਡੀਜ਼ ਬਾਥਰੂਮਾਂ ਦੀ ਹਾਲਤ ਸੰਤੋਸ਼ਜਨਕ ਨਾ ਪਾਈ ਗਈ ਅਤੇ ਉੱਥੇ ਵੱਡੀ ਗਿਣਤੀ ਵਿੱਚ ਮੱਖੀਆਂ ਅਤੇ ਮੱਛਰ ਪਾਏ ਗਏ। ਉਪ ਮੰਡਲ ਮੈਜਿਸਟਰੇਟ ਵੱਲੋਂ ਤੁਰੰਤ ਸਫਾਈ ਕਰਵਾਉਣ ਅਤੇ ਬਾਥਰੂਮਾਂ ਨੇੜੇ ਪਏ ਕੂੜੇ ਦੇ ਢੇਰ ਨੂੰ ਫੌਰੀ ਤੌਰ ‘ਤੇ ਚੁਕਵਾਉਣ ਦੇ ਹੁਕਮ ਦਿੱਤੇ ਗਏ।ਐਸ.ਡੀ.ਐਮ. ਮਹਿਲ ਕਲਾਂ ਨੇ ਦੱਸਿਆ ਕਿ 15 ਮਈ 2026 ਤੱਕ ਇਸ ਸਕੂਲ ਦੀ ਦੁਬਾਰਾ ਚੈਕਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਹਿਲ ਕਲਾਂ ਸਬ ਡਵੀਜ਼ਨ ਅਧੀਨ ਆਉਂਦੇ ਸਮੂਹ ਸਰਕਾਰੀ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਕਿ ਜਲਦੀ ਹੀ ਸਾਰੇ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਸਕੂਲ ਮੁੱਖੀਆਂ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ, ਬਾਥਰੂਮਾਂ ਦੀ ਸਫਾਈ ਅਤੇ ਪਾਣੀ ਵਾਲੀਆਂ ਟੈਂਕੀਆਂ ਦੀ ਸਮੇਂ-ਸਮੇਂ ਸਿਰ ਸਫਾਈ ਯਕੀਨੀ ਬਣਾਉਣ ਅਤੇ ਇਸ ਸਬੰਧੀ ਰਿਕਾਰਡ ਸੰਭਾਲਣ ਲਈ ਕਿਹਾ।
ਕੈਪਸ਼ਨ:ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀ ਚੈਕਿੰਗ ਕਰਦਿਆਂ ਐਸ.ਡੀ.ਐਮ. ਕ੍ਰਿਤਿਕਾ ਗੋਇਲ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ।
ਹੋਰ ਤਾਜ਼ਾਂ ਖਬਰਾਂ ਲੀ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਕੈਨੇਡਾ ‘ਚ ਪੰਜਾਬੀ ਦਾ ਪੈਟਰੋਲ ਪੰਪ ਸੀਲ: ਤੇਲ ਦੀ ਜਗ੍ਹਾ ਗੱਡੀਆਂ ‘ਚ ਭਰ ਦਿੱਤਾ ਪਾਣੀ, ਅੱਧ ਵਿਚਾਲੇ ਖੜ੍ਹੀਆਂ ਹੋਈਆਂ 18 ਕਾਰਾਂ |








Users Today : 4
Users Yesterday : 26
Users Last 7 days : 128