ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਐੱਸ. ਐੱਸ.ਡੀ. ਕਾਲਜ, ਬਰਨਾਲਾ ਵਿੱਚ ਟੈਕਨੀਕਲ ਕੁਇਜ਼ ਦਾ ਸਫਲ ਆਯੋਜਨ

ਐੱਸ. ਐੱਸ.ਡੀ. ਕਾਲਜ, ਬਰਨਾਲਾ ਵਿੱਚ ਟੈਕਨੀਕਲ ਕੁਇਜ਼ ਦਾ ਸਫਲ ਆਯੋਜਨ

ਐੱਸ. ਐੱਸ.ਡੀ. ਕਾਲਜ, ਬਰਨਾਲਾ ਵਿੱਚ ਟੈਕਨੀਕਲ ਕੁਇਜ਼ ਦਾ ਸਫਲ ਆਯੋਜਨ

ਬਰਨਾਲਾ ਬਿਊਰੋ  14 ਮਾਰਚ

ਐੱਸ. ਐੱਸ.ਡੀ. ਕਾਲਜ , ਬਰਨਾਲਾ ਦੇ ਕੰਪਿਊਟਰ ਵਿਭਾਗ ਵੱਲੋਂ 10 ਮਾਰਚ 2026 ਨੂੰ ਕਾਲਜ ਦੀ ਕੰਪਿਊਟਰ ਲੈਬ ਵਿੱਚ ਇੱਕ ਜਾਣਕਾਰੀ-ਭਰਪੂਰ ਟੈਕਨਿਕਲ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਸ ਕੁਇਜ਼ ਦਾ ਉਦੇਸ਼ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਪਰਖਣਾ ਅਤੇ ਉਨ੍ਹਾਂ ਵਿੱਚ ਕੰਪਿਊਟਰ ਵਿਗਿਆਨ ਪ੍ਰਤੀ ਰੁਚੀ ਨੂੰ ਵਧਾਉਣਾ ਸੀ।

ਕੁਇਜ਼ ਦੌਰਾਨ ਵਿਦਿਆਰਥੀਆਂ ਤੋਂ ਕੰਪਿਊਟਰ ਦੇ ਇਤਿਹਾਸ, C ਲੈਂਗੂਏਜ਼ ਅਤੇ ਵੱਖ-ਵੱਖ ਸ਼ਾਰਟਕਟ ਕੀਜ਼ ਸੰਬੰਧੀ ਪ੍ਰਸ਼ਨ ਪੁੱਛੇ ਗਏ। ਮੁਕਾਬਲੇ ਵਿੱਚ ਕਈ ਰਾਊਂਡ ਸ਼ਾਮਲ ਸਨ, ਜਿਨ੍ਹਾਂ ਵਿੱਚ ਸਿਧਾਂਤਕ ਗਿਆਨ, ਪ੍ਰੈਕਟੀਕਲ ਸਮਰੱਥਾ ਅਤੇ ਵਿਜ਼ੂਅਲ ਪਛਾਣ ਦੇ ਆਧਾਰ ‘ਤੇ ਵਿਦਿਆਰਥੀਆਂ ਦੀ ਕਾਬਲੀਅਤ ਦੀ ਜਾਂਚ ਕੀਤੀ ਗਈ।

ਇਸ ਪ੍ਰੋਗਰਾਮ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਕੁਲਦੀਪ ਕੌਰ ਅਤੇ ਪ੍ਰੋਫੈਸਰ ਦਲਵੀਰ ਕੌਰ ਵੱਲੋਂ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਅਤੇ ਕੰਪਿਊਟਰ ਵਿਭਾਗ ਦੀ ਮੁਖੀ ਸੁਨੀਤਾ ਰਾਣੀ ਨੇ ਇਸ ਆਯੋਜਨ ਲਈ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ।

ਕੁਇਜ਼ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਤਕਨੀਕੀ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਲਈ ਸਿੱਖਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ ਅਤੇ ਉਨ੍ਹਾਂ ਵਿੱਚ ਨਵੇਂ ਤਕਨੀਕੀ ਸਿਧਾਂਤਾਂ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਤੀ ਰੁਚੀ ਨੂੰ ਹੋਰ ਵਧਾਇਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ  ਟੀਮ ਰਮਨਦੀਪ ਕੌਰ , ਤਰਨਪ੍ਰੀਤ ਕੌਰ ਤੇ ਗਗਨਦੀਪ ਕੌਰ ਨੇ , ਦੂਜਾ ਸਥਾਨ ਰਮੀਨਾ ਕੌਰ , ਜਗਦੀਪ ਕੌਰ ਤੇ ਜਸਪ੍ਰੀਤ ਕੌਰ ਤੇ ਤੀਜਾ ਸਥਾਨ ਰਾਜਵੀਰ ਕੌਰ , ਸੰਦੀਪ ਕੌਰ ਅਤੇ ਨਰਵਿੰਦਰ ਕੌਰ ਨੇ ਪ੍ਰਾਪਤ ਕੀਤਾ ।

ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਰਗਰਮੀ ਅਤੇ ਉਤਸ਼ਾਹ ਦੀ ਭਰਪੂਰ ਸਰਾਹਨਾ ਕੀਤੀ ਗਈ। ਇਸ ਤਰ੍ਹਾਂ ਦੇ ਆਯੋਜਨਾਂ ਰਾਹੀਂ ਐਸ.ਐਸ.ਡੀ. ਕਾਲਜ, ਬਰਨਾਲਾ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਹੋਰ ਤਾਜ਼ਾਂ ਦੇਖਣ ਲਈ ਕਲਿੱਕ ਕਰੋੋ। ਖੁੱਲ੍ਹੀਆਂ ਅੱਖਾਂ ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 4 2
Users Today : 13
Users Yesterday : 120
Users Last 7 days : 319

ਰਾਸ਼ੀਫਲ

error: Content is protected !!