Home » ਪ੍ਰਮੁੱਖ ਖ਼ਬਰਾਂ » ਤਰਕਸ਼ੀਲ ਭਵਨ ਬਰਨਾਲਾ ਵਿਖੇ ਸਿੱਖਿਆ ਅਤੇ ਕਲਾ ਦਾ ਸੁਮੇਲ; ਪ੍ਰਾਇਮਰੀ ਟੀਚਰ ਫੈਸਟ-2026 ਯਾਦਗਾਰੀ ਹੋ ਕੇ ਨਿਬੜਿਆ

ਤਰਕਸ਼ੀਲ ਭਵਨ ਬਰਨਾਲਾ ਵਿਖੇ ਸਿੱਖਿਆ ਅਤੇ ਕਲਾ ਦਾ ਸੁਮੇਲ; ਪ੍ਰਾਇਮਰੀ ਟੀਚਰ ਫੈਸਟ-2026 ਯਾਦਗਾਰੀ ਹੋ ਕੇ ਨਿਬੜਿਆ

ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਇੰਦੂ ਸਿਮਕ ਦੀ ਅਗਵਾਈ ਹੇਠ ਪ੍ਰਾਇਮਰੀ ਟੀਚਰ ਫੈਸਟ-2026 ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਫੈਸਟ ਦੌਰਾਨ ਵੱਖ-ਵੱਖ ਵਿਸ਼ਿਆਂ ’ਚ ਮੁਕਾਬਲੇ ਕਰਵਾਏ ਗਏ।
ਤਰਕਸ਼ੀਲ ਭਵਨ ਬਰਨਾਲਾ ਵਿਖੇ ਸਿੱਖਿਆ ਅਤੇ ਕਲਾ ਦਾ ਸੁਮੇਲ; ਪ੍ਰਾਇਮਰੀ ਟੀਚਰ ਫੈਸਟ-2026 ਯਾਦਗਾਰੀ ਹੋ ਕੇ ਨਿਬੜਿਆ
[responsivevoice_button voice="Hindi Male"]

ਬਰਨਾਲਾ ਬਿਊਰੋ  20 ਅਪ੍ਰੈਲ

            ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਇੰਦੂ ਸਿਮਕ ਦੀ ਅਗਵਾਈ ਹੇਠ ਪ੍ਰਾਇਮਰੀ ਟੀਚਰ ਫੈਸਟ-2026 ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਫੈਸਟ ਦੌਰਾਨ ਵੱਖ-ਵੱਖ ਵਿਸ਼ਿਆਂ ਚ ਮੁਕਾਬਲੇ ਕਰਵਾਏ ਗਏ। ਪੰਜਾਬੀ ਵਰਗ ਚ ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਸੁਖਪਾਲ ਕੌਰ ਦੂਜੇ ਤੇ ਅਨੂ ਤੀਜੇ ਸਥਾਨ `ਤੇ ਰਹੀ। ਗਣਿਤ ਵਰਗ ਚ ਗੁਰਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਪ੍ਰਿਤਪਾਲ ਕੌਰ ਦੂਜੇ ਤੇ ਨਤੀਸ਼ਾ ਤੀਜੇ ਸਥਾਨ `ਤੇ ਰਹੀ। ਵਾਤਾਵਰਨ ਅਧਿਐਨ ਵਰਗ ਚ ਗੁਰਜਿੰਦਰ ਕੌਰ ਨੇ ਪਹਿਲਾ, ਪਰਮਪਾਲ ਕੌਰ ਨੇ ਦੂਜਾ ਤੇ ਰੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਗਰੇਜ਼ੀ ਵਰਗ ਚ ਪ੍ਰਭਸਿਮਰਨ ਕੌਰ ਪਹਿਲੇ, ਰਾਜ ਕੁਮਾਰ ਦੂਜੇ ਤੇ ਸੁਰਿੰਦਰ ਸਿੰਘ ਤੀਜੇ ਸਥਾਨ `ਤੇ ਰਹੇ। ਹਿੰਦੀ ਵਰਗ ਚ ਕਵਿਤਾ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਨਮਾਨ ਜਿੱਤਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਸੁਨੀਤਇੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਰਜਿੰਦਰ ਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਤੇ ਬੀਪੀਈਓ ਹਰਿੰਦਰ ਬਰਾੜ ਵਲੋਂ ਜੇਤੂ ਅਧਿਆਪਕਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਜਮਾਤ ਅੱਠਵੀਂ ਦੀ ਵਿਦਿਆਰਥਣ ਰੂਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਨੂੰ ਜ਼ਿਲ੍ਹੇ ਚ ਤੀਜਾ ਸਥਾਨ ਹਾਸਿਲ ਕਰਨ `ਤੇ ਮੁਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ। ਇਸ ਮੌਕੇ ਅਕੈਡਮਿਕ ਸਪੋਰਟ ਗਰੁਪ ਵਲੋਂ ਉਸਨੂੰ 5100 ਰੁਪਏ ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸੁਚੱਜਾ ਸੰਚਾਲਨ ਡੀਆਰਸੀ ਪ੍ਰਾਇਮਰੀ ਕੁਲਦੀਪ ਭੁੱਲਰ ਤੇ ਡੀਆਰਸੀ ਅੱਪਰ ਪ੍ਰਾਇਮਰੀ ਕਮਲਦੀਪ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੇ ਅਖੀਰ ਚ ਸਾਰੇ ਹਾਜ਼ਰ ਅਧਿਆਪਕਾਂ ਨੇ ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਪ੍ਰੋਗਰਾਮਾਂ ਦੀ ਭਰਪੂਰ ਸਰਾਹਨਾ ਕੀਤੀ।

ਹੋਰ ਤਾਜ਼ਾ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਭਦੌੜ ਦੇ ਵਿਕਾਸ ਲਈ ਦਰਿਆਦਿਲੀ: ਬੱਸ ਅੱਡੇ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ

 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 7 3
Users Today : 5
Users Yesterday : 17
Users Last 7 days : 125

ਰਾਸ਼ੀਫਲ