ਅੱਠਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 97.50 ਫ਼ੀਸਦੀ ਅੰਕ ਹਾਸਲ ਕਰਨਾ ਮਾਪਿਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੁੰਦੇ ਹਨ
ਬਰਨਾਲਾ ਬਿਊਰੋ 13 ਅਪਰੈਲ।
ਬਰਨਾਲਾ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ! ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਵੱਲੋਂ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨਾ ਸਿੱਖਿਆ ਵਿਭਾਗ ਅਤੇ ਇਲਾਕੇ ਦੀ ਵੱਡੀ ਪ੍ਰਾਪਤੀ ਹੈ। ਪ੍ਰਣੇ ਗਰਗ, ਨੂਰਦੀਪ ਕੌਰ ਅਤੇ ਰੂਬੀ ਨੇ ਨਾ ਸਿਰਫ਼ ਮੈਰਿਟ ਵਿੱਚ ਥਾਂ ਬਣਾਈ, ਸਗੋਂ ਸੂਬੇ ਭਰ ਵਿੱਚੋਂ 15ਵਾਂ ਰੈਂਕ ਹਾਸਲ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ।
ਮੈਰਿਟ ਵਿੱਚ ਆਉਣ ਵਾਲੇ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਲੜਕਾ ਅਤੇ ਇੱਕ ਲੜਕੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਂ ਹਨ। ਮੈਰਿਟ ਵਿੱਚ ਆਉਣ ਵਾਲੀ ਤੀਜੀ ਰੂਬੀ ਵਿਦਿਆਰਥਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਂ ਕਲਾਂ ਦੀ ਹੈ। ਰੂਬੀ ਦੀ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ।
ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਹਰ ਵਿਸ਼ੇ ਵਿੱਚ ਲਗਭਗ ਮੁਕੰਮਲ ਮੁਹਾਰਤ ਹਾਸਲ ਕੀਤੀ ਹੈ।
ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਤਿੰਨੋ ਵਿਦਿਆਰਥੀਆਂ ਨੇਬਰਨਾਲਾ ਵਾਸੀ ਵਿਕਾਸ ਗਰਗ ਦੇ ਪੁੱਤਰ ਪ੍ਰਣੇ ਗਰਗ ਉਮਰ ਦੇ ਹਿਸਾਬ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹੈ। ਪ੍ਰਣੇ ਗਰਗ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦਾ ਵਿਦਿਆਰਥੀ ਹੈ। ਜਿਸਦੇ ਪਿਤਾ ਬਿਜਨਸਮੈਨ ਹਨ ਅਤੇ ਪੱਤਰਕਾਰਤਾ ਦੇ ਜ਼ਰੀਏ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਯਤਨਸ਼ੀਲ ਹਨ। ਇਸੇ ਤਰ੍ਹਾਂ ਹੀ ਪਿੰਡ ਬੱਲੋ ਦੀ ਨੂਰਦੀਪ ਕੌਰ ਨੇ ਬਾਜ਼ੀ ਮਾਰੀ ਹੈ। ਨੂਰਦੀਪ ਕੌਰ ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ ਪੜ੍ਹਦੀ ਹੈ, ਜਿਸ ਦੇ ਪਿਤਾ ਚਮਕੌਰ ਸਿੰਘ ਸਰਕਾਰੀ ਨੌਕਰੀ ’ਤੇ ਹਨ। ਇਸ ਤੋਂ ਇਲਾਵਾ ਪੱਖੋ ਕਲਾਂ ਦੇ ਮਰਹੂਮ ਪ੍ਰਿਤਪਾਲ ਸਿੰਘ ਦੀ ਧੀ ਰੂਬੀ ਨੇ ਸਰਕਾਰੀ ਸੀਨੀਅਰ ਸੈਕੰਡੀ ਸਕੂਲ ਪੱਖੋ ਕਲਾਂ ਵਿਖੇ ਪੜ੍ਹਕੇ ਉਕਤ ਵਾਂਗ ਹੀ 585 (97. 50 ਪ੍ਰਤੀਸ਼ਤ) ਅੰਕ ਪ੍ਰਾਪਤ ਕੀਤੇ ਹਨ। ਜਿਸ ਦੀ ਮਾਂ ਮਨਪ੍ਰੀਤ ਕੌਰ ਸਿਲਾਈ ਦਾ ਕੰਮ ਕਰਦੇ ਹਨ। ਜਦੋਂ ਕਿ ਉਨ੍ਹਾਂ ਦੇ ਪਿਤਾ ਦੀ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਸਕੂਲ ਇੰਚਾਰਜ ਨਿਰਮਲ ਸਿੰਘ ਮੁਤਾਬਕ ਰੂਬੀ ਬੇਹੱਦ ਲਾਇਕ ਬੱਚੀ ਹੈ, ਜਿਸ ਦੀ ਇਹ ਪ੍ਰਾਪਤੀ ਉਸਦੇ ਹੌਂਸਲਿਆਂ ਨੂੰ ਉਡਾਣ ਦੇਵੇਗੀ। ਸੂਬੇ ਵਿੱਚੋਂ ਪੰਦਰਵਾਂ ਰੈਂਕ ਪ੍ਰਾਪਤ ਕਰਨ ਵਾਲੇ ਇੰਨ੍ਹਾਂ ਤਿੰਨੋਂ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿੰਨ੍ਹਾਂ ਦਾ ਇਸ ਵਿਸ਼ੇਸ਼ ਪ੍ਰਾਪਤੀ ਬਦਲੇ ਸਕੂਲ ਸਟਾਫ਼ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਸਨਮਾਨ ਕੀਤਾ ਗਿਆ।
ਨਿਸ਼ਚਿਤ ਘੰਟੇ ਪੜ੍ਹਾਈ ਕੀਤੀ’
ਪ੍ਰਣੇ ਗਰਗ ਨੇ ਦੱਸਿਆ ਕਿ ਉਸਦਾ ਸੁਫ਼ਨਾ ਆਈਏਐਸ ਅਫ਼ਸਰ ਬਣਨਾ ਹੈ। ਜਿਸ ਦੇ ਲਈ ਉਹ ਆਪਣੀ ਮਿਹਨਤ ਜਾਰੀ ਰੱਖੇਗਾ। ਉਨ੍ਹਾਂ ਦੱਸਿਆ ਕਿ ਉਸਨੇ ਰੋਜ਼ਾਨਾ ਨਿਸ਼ਚਿਤ ਘੰਟੇ ਪੜ੍ਹਾਈ ਕੀਤੀ ਤੇ ਮੁਸ਼ਕਿਲ ਵਿਸ਼ਿਆਂ ਨੂੰ ਵਾਰ- ਵਾਰ ਲਿਖਕੇ ਅਭਿਆਸ ਕੀਤਾ। ਇੰਨ੍ਹਾਂ ਹੀ ਨਹੀਂ ਪੜ੍ਹਾਈ ਦੌਰਾਨ ਮੋਬਾਇਲ ਦੀ ਬੇਲੋੜੀ ਵਰਤੋਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਸੀ।

‘ਪੜ੍ਹਾਈ ਦੇ ਨਾਲ ਅਭਿਆਸ ਵੀ’
ਨੂਰਦੀਪ ਕੌਰ ਨੇ ਕਿਹਾ ਕਿ ਉਸਦਾ ਸੁਫ਼ਨਾ ਆਈਏਐੱਸ ਅਫ਼ਸਰ ਬਣਨ ਦਾ ਹੈ। ਜਿਸ ਨੂੰ ਪੂਰਾ ਕਰਨ ਲਈ ਉਹ ਛੇ- ਸੱਤ ਘੰਟੇ ਪੜ੍ਹਾਈ ਅਤੇ ਨਾਲੋ ਨਾਲ ਅਭਿਆਸ ਵੀ ਕਰਦੀ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੜ੍ਹਾਈ ਦੌਰਾਨ ਉਹ ਸਿਰਫ਼ ਕਿਤਾਬਾਂ ਦਾ ਹੀ ਸਹਾਰਾ ਲੈਂਦੀ ਸੀ।

‘ਕਿਤਾਬਾਂ ਤੋਂ ਹੀ ਕੀਤੀ ਪੜ੍ਹਾਈ’
ਰੂਬੀ ਨੇ ਕਿਹਾ ਕਿ ਉਸਦਾ ਸੁਫ਼ਨਾ ਜੱਜ ਬਣਨ ਦਾ ਹੈ, ਜਿਸ ਦੇ ਲਈ ਉਹ ਪੂਰੀ ਮਿਹਨਤ ਕਰਦੀ ਹੈ ਅਤੇ ਜਿੰਨ੍ਹਾਂ ਵੀ ਪੜ੍ਹਦੀ ਹੈ, ਉਸ ਨੂੰ ਪੂਰਾ ਆਪਣੇ ਦਿਮਾਗ ’ਚ ਬਿਠਾਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੜ੍ਹਾਈ ਦਾ ਉਹ ਸਮੁੱਚਾ ਕੰਮ ਕਿਤਾਬਾਂ ਤੋਂ ਕਰਦੀ ਹੈ ਪਰ ਅਤਿ ਮੁਸ਼ਕਿਲ ਸਵਾਲ ਦੇ ਹੱਲ ਲਈ ਅਖੀਰ ਮੋਬਾਇਲ ਦਾ ਸਹਾਰਾ ਲੈਂਦੀ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 2027 ‘ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ









Users Today : 9
Users Yesterday : 26
Users Last 7 days : 133