ਐਸ.ਡੀ.ਐਮ. ਮੈਡਮ ਕ੍ਰਿਤਿਕਾ ਗੋਇਲ ਵੱਲੋਂ ਨਤੀਜਿਆਂ ਦਾ ਅਧਿਕਾਰਤ ਐਲਾਨ, ਵਾਰਡ ਨੰਬਰ 11 ਤੋਂ ਸ੍ਰੀਮਤੀ ਸਿਰਾਜ ਗਰਗ ਨੇ 483 ਵੋਟਾਂ ਦੇ ਸਭ ਤੋਂ ਵੱਡੇ ਫਰਕ ਨਾਲ ਹਾਸਲ ਕੀਤੀ ਇਤਿਹਾਸਕ ਜਿੱਤ
ਬਰਨਾਲਾ ਬਿਊੇਰੋ 29 ਮਈ
ਭਦੌੜ ਵਿਖੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਮੈਡਮ ਕ੍ਰਿਤਿਕਾ ਗੋਇਲ ਆਈ.ਏ.ਐਸ. ਨੇ ਪੱਤਰਕਾਰਾਂ ਨੂੰ ਰਸਮੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 8 ਸੀਟਾਂ ‘ਤੇ ਸ਼ਾਨਦਾਰ ਕਬਜ਼ਾ ਕੀਤਾ ਹੈ, ਜਦਕਿ ਆਜ਼ਾਦ ਉਮੀਦਵਾਰਾਂ ਦੇ ਹਿੱਸੇ 4 ਸੀਟਾਂ ਆਈਆਂ ਹਨ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਸਿਰਫ਼ 1 ਸੀਟ ਹੀ ਜਿੱਤ ਸਕੀ ਹੈ। ਚੋਣ ਨਤੀਜਿਆਂ ਦੀ ਵਿਸਥਾਰਪੂਰਵਕ ਗੱਲ ਕਰੀਏ ਤਾਂ ਵਾਰਡ ਨੰਬਰ 1 ਵਿੱਚੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਨੇ 91 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 2 ਵਿੱਚੋਂ ‘ਆਪ’ ਦੇ ਜਗਦੀਪ ਸਿੰਘ ਜੱਗੀ ਨੇ 85 ਵੋਟਾਂ ਨਾਲ, ਵਾਰਡ ਨੰਬਰ 3 ਵਿੱਚੋਂ ‘ਆਪ’ ਦੀ ਅਮਨਦੀਪ ਕੌਰ ਨੇ 212 ਵੋਟਾਂ ਨਾਲ, ਵਾਰਡ ਨੰਬਰ 4 ਵਿੱਚੋਂ ‘ਆਪ’ ਦੇ ਤਰਲੋਚਨ ਸਿੰਘ ਜੱਗਾ ਨੇ 63 ਵੋਟਾਂ ਨਾਲ, ਵਾਰਡ ਨੰਬਰ 5 ਵਿੱਚੋਂ ‘ਆਪ’ ਦੀ ਹਰਮਨਜੀਤ ਕੌਰ ਨੇ ਮਹਿਜ਼ 7 ਵੋਟਾਂ ਦੇ ਬਰੀਕ ਫਰਕ ਨਾਲ, ਵਾਰਡ ਨੰਬਰ 6 ਵਿੱਚੋਂ ‘ਆਪ’ ਦੇ ਭੋਲਾ ਸਿੰਘ ਨੇ 154 ਵੋਟਾਂ ਨਾਲ, ਵਾਰਡ ਨੰਬਰ 7 ਵਿੱਚੋਂ ‘ਆਪ’ ਦੀ ਰੀਤੂ ਸਰਮਾ ਨੇ 35 ਵੋਟਾਂ ਦੇ ਫਰਕ ਨਾਲ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 8 ਵਿੱਚੋਂ ਆਜ਼ਾਦ ਉਮੀਦਵਾਰ ਸੁਖਪਾਲ ਸਿੰਘ ਨੇ 29 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 9 ਵਿੱਚੋਂ ਆਜ਼ਾਦ ਉਮੀਦਵਾਰ ਰਮਨਦੀਪ ਕੌਰ ਨੇ 138 ਵੋਟਾਂ ਨਾਲ, ਵਾਰਡ ਨੰਬਰ 10 ਵਿੱਚੋਂ ਬੀਜੇਪੀ ਦੇ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਨੇ 21 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ ਹੈ, ਜਦਕਿ ਵਾਰਡ ਨੰਬਰ 11 ਵਿੱਚੋਂ ਆਜ਼ਾਦ ਉਮੀਦਵਾਰ ਸ੍ਰੀਮਤੀ ਸਿਰਾਜ ਗਰਗ ਨੇ ਸਭ ਤੋਂ ਵੱਧ 483 ਵੋਟਾਂ ਦੇ ਵੱਡੇ ਫਰਕ ਨਾਲ ਵਿਰੋਧੀਆਂ ਨੂੰ ਚਿਤ ਕਰਦਿਆਂ ਰਿਕਾਰਡ ਜਿੱਤ ਹਾਸਲ ਕੀਤੀ ਹੈ ਅਤੇ ਵਾਰਡ ਨੰਬਰ 12 ਤੋਂ ‘ਆਪ’ ਦੇ ਗੁਰਪ੍ਰੀਤ ਸਿੰਘ ਗਿੱਲ ਨੇ 323 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰਬਰ 13 ਵਿੱਚੋਂ ‘ਆਪ’ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੇ 126 ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੁੱਲ 13074 ਵੋਟਾਂ ਵਿੱਚੋਂ 10321 ਵੋਟਾਂ ਬਿਲਕੁਲ ਜਾਇਜ਼ ਪਾਈਆਂ ਗਈਆਂ, ਜਦੋਂ ਕਿ 173 ਵੋਟਾਂ ਰੱਦ ਹੋਈਆਂ ਅਤੇ ਨੋਟਾ ਦੇ ਇਸਤੇਮਾਲ ਸਹਿਤ ਕੁੱਲ 10494 ਵੋਟਾਂ ਪੋਲ ਹੋਈਆਂ ਸਨ। ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਡੀ.ਐਸ.ਪੀ. ਜਸਕਰਨ ਸਿੰਘ ਬਰਾੜ, ਐਸ.ਐਚ.ਓ. ਹਰਸਿਮਰਨਜੀਤ ਸਿੰਘ ਭਦੌੜ, ਐਸ.ਐਚ.ਓ. ਸਹਿਣਾ ਮੈਡਮ ਰੇਨੂ ਪਰੋਚਾ, ਜਿਲ੍ਹਾ ਸਾਂਝ ਕੇਂਦਰ ਇੰਚਾਰਜ ਬਲਵੰਤ ਸਿੰਘ ਅਤੇ ਇੰਸਪੈਕਟਰ ਜਸਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹੇ ਅਤੇ ਹੁਣ ਜਿੱਤ ਹਾਸਲ ਕਰਨ ਵਾਲੇ ਸਮੂਹ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਸਮਰਥਕਾਂ ਦੇ ਭਾਰੀ ਇਕੱਠ ਨਾਲ ਜੇਤੂ ਮਾਰਚ ਕੱਢ ਕੇ ਵੋਟਰਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੂਰੇ ਸ਼ਹਿਰ ਅੰਦਰ ਜਸ਼ਨ ਅਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਟ੍ਰਾਈਡੈਂਟ ਲਿਮਿਟੇਡ ਨੇ ਟੈਕਸਪ੍ਰੋਸਿਲ ਐਕਸਪੋਰਟ ਐਵਾਰਡਜ਼ ਵਿੱਚ ਗੋਲਡ ਟ੍ਰੋਫੀ ਜਿੱਤ ਕੇ ਵਧਾਇਆ ਦੇਸ਼ ਦਾ ਮਾਣ






Users Today : 7
Users Yesterday : 19
Users Last 7 days : 353