ਜਿਨਾਲ ਮਿੱਤਲ ਨੇ ਆਪਣੀ ਤੇਜ਼ ਗਣਨਾ ਦੀ ਕਲਾ ਨਾਲ ਸਭ ਨੂੰ ਕੀਤਾ ਹੈਰਾਨ
ਬਰਨਾਲਾ ਬਿਊਰੋ 17 ਅਪ੍ਰੈਲ
ਬਰਨਾਲਾ ਦੀ ਧੀ ਜਿਨਾਲ ਮਿੱਤਲ (ਉਮਰ 14 ਸਾਲ) ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਕਰਵਾਇਆ ਹੈ। ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜਿਨਾਲ ਮਿੱਤਲ, ਮਾਪਿਆਂ ਅਤੇ ਅਧਿਆਪਕਾਂ ਨੂੰ ਉਸਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਜਿਨਾਲ ਮਿੱਤਲ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਨੇ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ 1 ਮਿੰਟ 25 ਸਕਿੰਟ ਵਿੱਚ ਹੱਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਜੋ ਕਿ ਪੂਰੇ ਜ਼ਿਲ੍ਹਾ ਬਰਨਾਲਾ ਲਈ ਮਾਣ ਦੀ ਗੱਲ ਹੈ। ਓਹਨਾਂ ਜਿਨਾਲ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਪਿਤਾ ਸ੍ਰੀ ਅਭਿਨਵ ਅਤੇ ਮਾਤਾ ਸ੍ਰੀਮਤੀ ਸੋਨੀਆ ਮਿੱਤਲ ਨੂੰ ਮੁਬਾਰਕਬਾਦ ਦਿੱਤੀ।
ਜਿਨਾਲ ਦੇ ਕੋਚਿੰਗ ਅਧਿਆਪਕ ਅਸ਼ੀਸ਼ ਸਿੰਗਲਾ ਨੇ ਦੱਸਿਆ ਕਿ ਜਿਨਾਲ ਓਹਨਾਂ ਕੋਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਹੀ ਹੈ। ਓਸਨੇ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ 1 ਮਿੰਟ 25 ਸਕਿੰਟ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ 1 ਮਿੰਟ 25 ਸਕਿੰਟ ਵਿੱਚ ਹੱਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿਚ ਨਾਮ ਦਰਜ ਕਰਵਾਇਆ ਹੈ। ਇਸ ਮੌਕੇ ਜਿਨਾਲ ਮਿੱਤਲ ਨੇ ਕਿਹਾ ਕਿ ਉਸ ਦੀ ਮਿਹਨਤ ਲਗਾਤਾਰ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਹੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਅਕਾਲ ਅਕੈਡਮੀ ਕੋਲ ਮੋਟਰਸਾਈਕਲ ਸਲਿੱਪ: ਪਤੀ-ਪਤਨੀ ਗੰਭੀਰ ਜ਼ਖਮੀ |









Users Today : 118
Users Yesterday : 59
Users Last 7 days : 338