ਬਰਨਾਲਾ ਬਿਊਰੋ 15 ਅਪ੍ਰੈਲ
ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਅਤੇ C.T UNIVERSITY, ਲੁਧਿਆਣਾ ਵੱਲੋਂ ਖੇਡਾਂ ਅਤੇ ਸਰੀਰਕ ਤੰਦਰੁਸਤੀ ਅਤੇ ਬੱਚਿਆਂ ਨੂੰ ਨਸਿਆਂ ਦੀ ਭੈੜੀ ਦਲਦਲ ਤੋਂ ਦੂਰ ਰੱਖਣ ਤੇ ਇਨ੍ਹਾਂ ਨਸਿਆਂ ਦੇ ਮਾੜੇ ਪ੍ਭਾਵਾ ਤੋਂ ਦੂਰ ਰੱਖਣ ਦੇ ਮਨਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ “ਯੁੱਧ ਨਸਿਆਂ ਵਿਰੁੱਧ” ਦੇ ਬੈਨਰ ਹੇਠ ਮਿਤੀ ਐਤਵਾਰ, 19 ਅਪ੍ਰੈਲ 2026 ਨੂੰ ਇੱਕ ਵਿਸ਼ਾਲ ਮੈਰਾਥਨ ਅਤੇ ਸਾਈਕਲਿੰਗ ਈਵੈਂਟ ਕਰਵਾਇਆ ਜਾ ਰਿਹਾ ਹੈ। ਉਕਤ ਸਮਾਗਮ ਦੇ ਸੁਰੂ ਹੋਣ ਦਾ ਸਮਾਂ ਸਵੇਰੇ 5 ਵਜੇ (ਬੱਸ ਸਟੈੰਡ ਮਹਿਲ ਕਲਾਂ) ਤੋਂ ਸ਼ੁਰੂ ਹੋ ਕੇ ਸਕੂਲ ਵਿੱਚ ਪਹੁੰਚੇਗੀ। ਜਿਸ ਵਿੱਚ ਇਲਾਕੇ ਦੇ ਬਹੁਤ ਸਾਰੇ ਸਭਨਾਂ ਵਰਗਾਂ ਦੇ
ਲੋਕ ਅਤੇ ਵਿਦਿਆਰਥੀ ਆਪਣੀ ਸਮੂਲੀਅਤ ਕਰ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਅਤੇ ਇੱਕ ਚੰਗੇ ਸਮਾਜ ਨੂੰ ਸਿਰਜਣ ਵਿੱਚ ਆਪਣੀ ਭੂਮਿਕਾ ਦਰਜ ਕਰਵਾਉਣਗੇ। ਇਹ ਸਮੁੱਚੀ ਜਾਣਕਾਰੀ ਪੱਤਰਕਾਰਾਂ ਨੂੰ ਸਕੂਲ ਪ੍ਰਿੰਸੀਪਲ ਮੈਡਮ ਗਤਿਕਾ ਸਰਮਾਂ ਤੇ ਵਾਇਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਦਿੱਤੀ। ਇਸ ਮੌਕੇ ਪਰਦੀਪ ਗਰੇਵਾਲ ਨੇ ਦੱਸਿਆ ਕਿ ਉਕਤ ਸਮਾਗਮ ਵਿੱਚ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੀਆਂ। ਜਿਨ੍ਹਾਂ ਵਿੱਚ ਖਜਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਜੀ, ਮੈਂਬਰ ਪਾਰਲੀਆਂਮੈਂਟ ਸ਼੍ਰੀ ਮੀਤ ਹੇਅਰ ਜੀ, ਐਮ. ਐਲ. ਏ. ਸ਼੍ਰੀ ਕੁਲਵੰਤ ਪੰਡੋਰੀ ਜੀ, ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਐਸ.ਐਸ.ਪੀ. ਪੁਲਿਸ ਜਿਲ੍ਹਾ ਬਰਨਾਲਾ ਸਰਫਰਾਜ ਆਲਮ, ਡੀਐਸਪੀ ਸਬ ਡਵੀਜ਼ਨ ਮਹਿਲ ਕਲਾਂ ਸ. ਜਸਪਾਲ ਸਿੰਘ , ਐਸ ਡੀ ਐਮ ਮਹਿਲ ਕਲਾਂ ਮੈਡਮ ਕ੍ਰਿਤਿਕਾ ਗੋਇਲ ਜੀ (I.A.S), ਐਸ. ਡੀ. ਐਮ. ਤਪਾ ਆਯੁਸ਼ ਗੋਇਲ ਜੀ (I.A.S) ਅਤੇ ਡਾਇਰੈਕਟਰ ਅਮਨਦੀਪ ਟਾਂਗਰੀ ਜੀ ਤੋਂ ਇਲਾਵਾ ਸਮੁੱਚੇ ਮਹਿਲ ਕਲਾਂ ਇਲਾਕੇ ਦੀਆਂ ਸਤਿਕਾਰ ਯੋਗ ਸਖਸੀਅਤਾਂ ਸਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਦੀ ਯੋਗ ਅਗਵਾਈ ਹੇਠ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਮੈਰਾਥਨ ਨਾ ਸਿਰਫ਼ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰੇਗੀ, ਸਗੋਂ ਸਮਾਜ ਵਿੱਚ ਅਨੁਸ਼ਾਸਨ ਅਤੇ ਏਕਤਾ ਦਾ ਸੁਨੇਹਾ ਵੀ ਦੇਵੇਗੀ। ਜੋ ਕਿ ਬੱਚਿਆਂ ਦੇ ਅਜੋਕੇ ਜੀਵਨ ਚ ਬਹੁਤ ਸਹਾਈ ਹੋਵੇਗੀ। ਸਾਈਕਲ ਚਾਲਕ ਮਹਿਲ ਕਲਾਂ ਬੱਸ ਸਟੈਂਡ ਤੇ ਸਹੀ 5 ਵਜੇ ਇੱਕਠੇ ਹੋਣ ਉਪਰੰਤ ਪਿੰਡ ਮਹਿਲ ਖੁਰਦ ਤੋਂ ਹੁੰਦੇ ਹੋਏ ਪਿੰਡ ਸਹੌਰ ਤੋਂ ਦੀ ਆਪਣਾ ਰਾਊਂਡ ਲਗਾਉਣ ਉਪਰੰਤ ਜੀ. ਹੋਲੀ ਹਾਰਟ ਸਕੂਲ ਮਹਿਲ ਕਲਾਂ ਦੇ ਕੈਂਪਸ ਚ‘ ਆ ਕੇ ਆਪਣੀ ਰੇਸ ਖਤਮ ਕਰਨਗੇ।
ਜਦਕਿ ਦੌੜ (ਪੈਦਲ) ਚ‘ ਹਿੱਸਾ ਵਾਲੇ ਸਭਨਾਂ ਪ੍ਰਤੀਯੋਗਤਾ ਲਈ ਦੌੜ ਸਿਰਫ ਮਹਿਲ ਕਲਾਂ ਦੇ ਪਿੰਡਾ ਦੇ ਆਲ਼ੇ ਦੁਆਲੇ ਹੋਵੇਗੀ ਅਤੇ ਅਖ਼ੀਰ ਸਕੂਲ ਵਿੱਚ ਵਾਪਿਸ ਆਉਣਗੇ। ਮੈਨੇਜਮੈਂਟ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ। ਅਖੀਰ ਵਿੱਚ ਚੇਅਰਮੈਨ ਅਜੇ ਜਿੰਦਲ, ਡਾਇਰੈਕਟਰ ਰਾਕੇਸ਼ ਬਾਂਸਲ, ਡਾਇਰੈਕਟਰ ਨਿਤਿਨ ਜਿੰਦਲ ਨੇ ਮਹਿਲ ਕਲਾਂ ਇਲਾਕੇ ਦੇ ਨਾਲ ਜੁੜੇ ਹੋਏ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮਾਗਮ ਦਾ ਹਿੱਸਾ ਬਣ ਕੇ ਉਹ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਲੋਕ ਇੱਕ ਨਿਰੋਈ ਸਿਹਤ ਅਤੇ ਨਸ਼ਿਆਂ ਤੋਂ ਦੂਰ ਹੋ ਸਕਣ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਕੋਰ ਕਮੇਟੀ ਵੱਲੋਂ ਕੀਤੇ ਗਏ ਅਹਿਮ ਐਲਾਨਾਂ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। |









Users Today : 18
Users Yesterday : 24
Users Last 7 days : 117