Home » ਪ੍ਰਮੁੱਖ ਖ਼ਬਰਾਂ » ਸਾਡਾ ਹੱਕ ਐਥੇ ਰੱਖ… ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

ਸਾਡਾ ਹੱਕ ਐਥੇ ਰੱਖ… ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

 ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਆਂਗਣਵਾੜੀ ਵਰਕਰਾਂ ਲਈ ਖਰੀਦੇ ਗਏ ਮੋਬਾਈਲ ਫੋਨ ਡੱਬਾ ਬੰਦ ਹਾਲਤ ’ਚ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਆਂਗਣਵਾੜੀ ਵਰਕਰਾਂ ਲਈ ਖਰੀਦੇ ਗਏ ਫ਼ੋਨ ਹੋਰ ਮੁਲਾਜ਼ਮਾਂ ਨੂੰ ਦੇ ਕੇ ਹੋਰ ਯੋਜਨਾਵਾਂ ਲਈ ਵਰਤੇ ਗਏ
ਸਾਡਾ ਹੱਕ ਐਥੇ ਰੱਖ... ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ
[responsivevoice_button voice="Hindi Male"]
ਅਸੀਂ ਡੱਬਾ ਬੰਦ ਮੋਬਾਇਲ ਹੀ ਲਵਾਂਗੇ… ਵਰਕਰਾਂ ਦੀ ਚਿਤਾਵਨੀ

ਬਰਨਾਲਾ ਬਿਊਰੋ  23 ਅਪ੍ਰੈਲ

                     ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਆਂਗਣਵਾੜੀ ਵਰਕਰਾਂ ਲਈ ਖਰੀਦੇ ਗਏ ਮੋਬਾਈਲ ਫੋਨ ਡੱਬਾ ਬੰਦ ਹਾਲਤ ਚ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਆਂਗਣਵਾੜੀ ਵਰਕਰਾਂ ਲਈ ਖਰੀਦੇ ਗਏ ਫ਼ੋਨ ਹੋਰ ਮੁਲਾਜ਼ਮਾਂ ਨੂੰ ਦੇ ਕੇ ਹੋਰ ਯੋਜਨਾਵਾਂ ਲਈ ਵਰਤੇ ਗਏ ਤਾਂ ਵਰਕਰਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਤੇ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਦੱਸਿਆ ਕਿ ਇਸ ਮਾਮਲੇ `ਚ ਇਕ ਮੰਗ ਪੱਤਰ ਡੀਸੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਆਂਗਣਵਾੜੀ ਵਰਕਰਾਂ ਲਈ ਮੋਬਾਇਲ ਫੋਨ ਖਰੀਦਣ ਲਈ ਭਾਰਤ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਪੂਰੀ ਰਕਮ ਦੇ ਦਿੱਤੀ ਗਈ ਹੈ ਤੇ ਹੁਣ ਕਈ ਸਾਲਾਂ ਬਾਅਦ ਆਂਗਣਵਾੜੀ ਵਰਕਰਾਂ ਨੂੰ ਦੇਣ ਲਈ ਮੋਬਾਇਲ ਫੋਨ ਖਰੀਦੇ ਗਏ ਹਨ। ਇਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਕੋਲ ਪਹੁੰਚ ਚੁੱਕੇ ਹਨ। ਪਰ ਅਜੇ ਤਕ ਆਂਗਣਵਾੜੀ ਵਰਕਰਾਂ ਨੂੰ ਇਹ ਮੋਬਾਈਲ ਫੋਨ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਫੋਨ ਆਂਗਣਵਾੜੀ ਵਰਕਰਾਂ ਨੂੰ ਦੇਣ ਦੀ ਬਜਾਏ ਹੋਰ ਕੰਮਾਂ ਲਈ ਜਿਵੇਂ ਬੀਐੱਲਓ, ਡਰੱਗ ਸਰਵੇ ਆਦਿ ਲਈ ਹੋਰ ਮੁਲਾਜ਼ਮਾਂ ਨੂੰ ਕੁਝ ਮਹੀਨੇ ਲਈ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਪਹਿਲਾਂ ਹੀ ਆਪਣੇ ਨਿੱਜੀ ਮੋਬਾਇਲ ਫੋਨਾਂ ਤੋਂ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਕਰ ਰਹੀਆਂ ਹਨ। ਜਦਕਿ ਆਂਗਣਵਾੜੀ ਵਰਕਰਾਂ ਨੂੰ ਕੇਵਲ 153 ਰੁਪਏ ਮੋਬਾਇਲ ਭੱਤਾ ਦਿੱਤਾ ਜਾਂਦਾ ਹੈ। ਜਿਸ ਨਾਲ ਰਿਚਾਰਜ ਕਰਨਾ ਵੀ ਮੁਸ਼ਕਿਲ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਹੋਰ ਨਵੀਆਂ ਯੋਜਨਾਵਾਂ ਤੇ ਕੰਮਾਂ ਲਈ ਆਂਗਨਵਾੜੀ ਵਰਕਰਾਂ ਤੋਂ ਡਿਊਟੀ ਲੈਣਾ ਚਾਹੁੰਦੀ ਹੈ ਤਾਂ ਖਰੀਦੇ ਹੋਏ ਮੋਬਾਈਲ ਡੱਬਾ ਬੰਦ ਤੁਰੰਤ ਵਰਕਰਾਂ ਨੂੰ ਦਿੱਤੇ ਜਾਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਵਰਤੇ ਹੋਏ ਜਾਂ ਕਿਸੇ ਹੋਰ ਕੰਮ ਲਈ ਵਰਤੇ ਗਏ ਮੋਬਾਈਲ ਫੋਨ ਆਂਗਣਵਾੜੀ ਵਰਕਰ ਕਬੂਲ ਨਹੀਂ ਕਰਨਗੀਆਂ ਤੇ ਨਾ ਹੀ ਕੋਈ ਰਿਸੀਵਿੰਗ ਦੇਣਗੀਆਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਮੋਬਾਈਲ ਫੋਨ ਤੁਰੰਤ ਨਾ ਵੰਡੇ ਗਏ ਤਾਂ ਯੂਨੀਅਨ ਅਗਲੇ ਸੰਘਰਸ਼ ਦਾ ਐਲਾਨ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਰਜਨੀ ਤਪਾ, ਰਾਣੀ ਤਪਾ, ਵੀਰਪਾਲ ਕੌਰ ਚੀਮਾ, ਬਲਜੀਤ ਕੌਰ ਸੇਖਾ, ਗੁਰਮੀਤ ਕੌਰ ਧੌਲਾ, ਰੂਹੀ ਬਾਂਸਲ ਬਰਨਾਲਾ, ਪਰਵੀਨ ਲਤਾ, ਹਰਲੀਨ ਲਤਾ, ਰਾਜੇਸ਼ ਬਰਨਾਲਾ ਵੀ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬੱਸ ਸਟੈਂਡ ਨੇੜਲੀ ਮਾਰਕੀਟ ਵਿੱਚ ਟੁੱਟੇ ਮੇਨ ਹੋਲ ਦੇ ਢੱਕਣ ਬਣੇ ਜਾਨਲੇਵਾ, ਹਰ ਵੇਲੇ ਹਾਦਸਿਆਂ ਦਾ ਡਰ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments