ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੀ ਹਲਕਾ ਮਹਿਲ ਕਲਾਂ ਮੀਟਿੰਗ: ਸੈਕਟਰ ਅਤੇ ਬੂਥ ਪੱਧਰ ਦਾ ਢਾਂਚਾ 15 ਜੂਨ ਤੱਕ ਮੁਕੰਮਲ ਕਰਨ ਦੇ ਨਿਰਦੇਸ਼

ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੀ ਹਲਕਾ ਮਹਿਲ ਕਲਾਂ ਮੀਟਿੰਗ: ਸੈਕਟਰ ਅਤੇ ਬੂਥ ਪੱਧਰ ਦਾ ਢਾਂਚਾ 15 ਜੂਨ ਤੱਕ ਮੁਕੰਮਲ ਕਰਨ ਦੇ ਨਿਰਦੇਸ਼

    ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੇ ਸੈਕਟਰ ਅਤੇ ਬੂਥ ਪੱਧਰ ਦੇ ਸੰਗਠਨਾਤਮਕ ਕੰਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੀ ਕਾਰਜਯੋਜਨਾ ਤਿਆਰ ਕੀਤੀ ਗਈ।

ਗੋਧਾ ਸਿੰਘ ਮਾਹਮਦਪੁਰ ਹਲਕਾ ਮੀਤ ਪ੍ਰਧਾਨ ਅਤੇ ਗੁਰਭਗਤ ਸਿੰਘ ਬੀਹਲਾ ਜ਼ਿਲ੍ਹਾ ਬੀਵੀਐਫ ਸਹਿ-ਸੰਯੋਜਕ ਨਿਯੁਕਤ

ਬਰਨਾਲਾ ਬਿਊਰੋ 13 ਮਈ

              ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੇ ਸੈਕਟਰ ਅਤੇ ਬੂਥ ਪੱਧਰ ਦੇ ਸੰਗਠਨਾਤਮਕ ਕੰਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੀ ਕਾਰਜਯੋਜਨਾ ਤਿਆਰ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਹਲਕੇ ਅੰਦਰ ਸੈਕਟਰ ਪੱਧਰ ਅਤੇ ਬੂਥ ਪੱਧਰ ਦਾ ਪੂਰਾ ਸੰਗਠਨਾਤਮਕ ਢਾਂਚਾ 15 ਜੂਨ 2026 ਤੱਕ ਮੁਕੰਮਲ ਕੀਤਾ ਜਾਵੇ। ਇਸ ਮੰਤਵ ਲਈ ਜ਼ਿੰਮੇਵਾਰ ਸਾਥੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਅਤੇ ਸੰਗਠਨ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ।

(ਕੈਪਸ਼ਨ)  ਮਹਿਲ ਕਲਾਂ ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਆਗੂ ਸੈਕਟਰ ਅਤੇ ਬੂਥ ਪੱਧਰ ਦਾ ਢਾਂਚਾ ਮਜ਼ਬੂਤ ਕਰਨ ਸਬੰਧੀ ਮੀਟਿੰਗ ਕਰਦੇ ਹੋਏ।
(ਕੈਪਸ਼ਨ)  ਮਹਿਲ ਕਲਾਂ ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਆਗੂ ਸੈਕਟਰ ਅਤੇ ਬੂਥ ਪੱਧਰ ਦਾ ਢਾਂਚਾ ਮਜ਼ਬੂਤ ਕਰਨ ਸਬੰਧੀ ਮੀਟਿੰਗ ਕਰਦੇ ਹੋਏ।

ਇਸ ਮੌਕੇ ਸੂਬਾ ਜਨਰਲ ਸਕੱਤਰ ਅਤੇ ਜੋਨ ਇੰਚਾਰਜ ਪਟਿਆਲਾ ਲੈਕਚਰਾਰ ਅਮਰਜੀਤ ਸਿੰਘ ਝਲੂਰ, ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਇੰਚਾਰਜ ਸੰਗਰੂਰ ਡਾਕਟਰ ਮੱਖਣ ਸਿੰਘ, ਸੂਬਾ ਸਕੱਤਰ ਅਤੇ ਲੋਕ ਸਭਾ ਇੰਚਾਰਜ ਸੰਗਰੂਰ ਡਾਕਟਰ ਸਰੂਪ ਸਿੰਘ, ਸਾਬਕਾ ਵਿਧਾਇਕ ਸ੍ਰ ਨਿਰਮਲ ਸਿੰਘ ਨਿੰਮਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਡਾਕਟਰ ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਜਥੇਬੰਦਕ ਸਕੱਤਰ ਦਰਸ਼ਨ ਸਿੰਘ ਬਾਜਵਾ, ਜ਼ਿਲ੍ਹਾ ਸਕੱਤਰ ਮੇਜਰ ਸਿੰਘ ਖੇੜੀ, ਹਲਕਾ ਪ੍ਰਧਾਨ ਹਰਬੰਸ ਸਿੰਘ, ਜਨਰਲ ਸਕੱਤਰ ਲਖਵੀਰ ਸਿੰਘ ਲੱਖਾ, ਕੈਸ਼ੀਅਰ ਕੁਲਦੀਪ ਸਿੰਘ ਛੀਨੀਵਾਲ ਕਲਾਂ, ਹਲਕਾ ਸਕੱਤਰ ਡਾਕਟਰ ਬਲਜੀਤ ਗੁੰਮਟੀ, ਬੀਵੀਐਫ ਸੰਯੋਜਕ ਬੇਅੰਤ ਸਿੰਘ ਗੰਡੇਵਾਲ ਅਤੇ ਬੀਵੀਐਫ ਸਹਿ-ਸੰਯੋਜਕ ਗੁਰਪ੍ਰੀਤ ਮੂੰਮ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।ਮੀਟਿੰਗ ਦੌਰਾਨ ਸਮੂਹ ਵਰਕਰਾਂ ਦੀ ਸਹਿਮਤੀ ਨਾਲ ਸ੍ਰ ਗੋਧਾ ਸਿੰਘ ਮਾਹਮਦਪੁਰ ਨੂੰ ਹਲਕਾ ਮੀਤ ਪ੍ਰਧਾਨ ਅਤੇ ਗੁਰਭਗਤ ਸਿੰਘ ਬੀਹਲਾ ਨੂੰ ਜ਼ਿਲ੍ਹਾ ਬੀਵੀਐਫ ਸਹਿ-ਸੰਯੋਜਕ ਨਿਯੁਕਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮਜ਼ਬੂਤ ਸੰਗਠਨ ਹੀ ਪਾਰਟੀ ਦੀ ਤਾਕਤ ਹੁੰਦਾ ਹੈ ਅਤੇ ਜਲਦ ਹੀ ਪਿੰਡ ਪੱਧਰ ‘ਤੇ ਜਨਸੰਪਰਕ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।ਮੀਟਿੰਗ ਦੇ ਅੰਤ ਵਿੱਚ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਕ੍ਰਮ ਲੋਕਾਂ ਤੱਕ ਪਹੁੰਚਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਹੁਨਰ ਵਿਕਾਸ ਕੇਂਦਰ ਲਈ 8 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਸੌਂਪਿਆ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 2
Users Today : 83
Users Yesterday : 59
Users Last 7 days : 303

ਰਾਸ਼ੀਫਲ

error: Content is protected !!