Home » ਪ੍ਰਮੁੱਖ ਖ਼ਬਰਾਂ » ਸ਼ਹੀਦਾਂ ਦੀ ਪਾਵਨ ਯਾਦ ਵਿੱਚ ਪਿੰਡ ਦੀਪਗੜ੍ਹ ਦੀ ਸੰਗਤ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ

ਸ਼ਹੀਦਾਂ ਦੀ ਪਾਵਨ ਯਾਦ ਵਿੱਚ ਪਿੰਡ ਦੀਪਗੜ੍ਹ ਦੀ ਸੰਗਤ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ

  ਪਿੰਡ ਦੀਪਗੜ੍ਹ ਦੀ ਸਮੁੱਚੀ ਸਾਧ-ਸੰਗਤ ਵੱਲੋਂ ਸੂਏ ਦੇ ਪੁਲ ਕੋਲ ਅੰਤਾਂ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢੇ ਮਿੱਠੇ ਜਲ ਦੀ ਇੱਕ ਵਿਸ਼ੇਸ਼ ਛਬੀਲ ਲਗਾਈ ਗਈ। ਇਹ ਛਬੀਲ ਦੇਸ਼ ਅਤੇ ਕੌਮ ਦੇ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ
ਪਿੰਡ ਦੀਪਗੜ੍ਹ ਵਿਖੇ ਸੂਏ ਦੇ ਪੁਲ ਕੋਲ ਸ਼ਹੀਦਾਂ ਦੀ ਯਾਦ ਵਿੱਚ ਲਗਾਈ ਛਬੀਲ ਦੌਰਾਨ ਰਾਹਗੀਰਾਂ ਨੂੰ ਸ਼ਰਧਾਪੂਰਵਕ ਠੰਢਾ ਜਲ ਛਕਾਉਂਦੇ ਹੋਏ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਖਾਲਸਾ, ਪੰਚਾਇਤ ਮੈਂਬਰ ਅਤੇ ਹੋਰ ਪਿੰਡ ਵਾਸੀ।
[responsivevoice_button voice="Hindi Male"]

ਬਰਨਾਲਾ ਬਿਊਰੋ

          ਪਿੰਡ ਦੀਪਗੜ੍ਹ ਦੀ ਸਮੁੱਚੀ ਸਾਧ-ਸੰਗਤ ਵੱਲੋਂ ਸੂਏ ਦੇ ਪੁਲ ਕੋਲ ਅੰਤਾਂ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢੇ ਮਿੱਠੇ ਜਲ ਦੀ ਇੱਕ ਵਿਸ਼ੇਸ਼ ਛਬੀਲ ਲਗਾਈ ਗਈ। ਇਹ ਛਬੀਲ ਦੇਸ਼ ਅਤੇ ਕੌਮ ਦੇ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ ਕਰਦਿਆਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਈ ਗਈ। ਇਸ ਸੇਵਾ ਦੇ ਦੌਰਾਨ ਮਿੱਠੀ-ਮਿੱਠੀ ਅਵਾਜ਼ ਵਿੱਚ ਚੱਲ ਰਹੇ ਪਵਿੱਤਰ ਗੁਰਬਾਣੀ ਦੇ ਸ਼ਬਦ ਆਲੇ-ਦੁਆਲੇ ਦੇ ਵਾਤਾਵਰਣ ਅਤੇ ਰਾਹਗੀਰਾਂ ਦੇ ਕੰਨਾਂ ਵਿੱਚ ਹੋਰ ਮਿਠਾਸ ਘੋਲ ਕੇ ਆਤਮਿਕ ਸ਼ਾਂਤੀ ਪ੍ਰਦਾਨ ਕਰ ਰਹੇ ਸਨ। ਇਸ ਧਾਰਮਿਕ ਅਤੇ ਸਮਾਜਿਕ ਭਲਾਈ ਦੇ ਕਾਰਜ ਦੇ ਮੌਕੇ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਖਾਲਸਾ, ਡਾਕਟਰ ਅਜੈਬ ਸਿੰਘ ਜੌਹਲ, ਚਮਕੌਰ ਸਿੰਘ ਪੰਚ, ਰੇਸ਼ਮ ਸਿੰਘ ਪੰਚ, ਕਰਮ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ, ਜੀਵਨ ਸਿੰਘ, ਮੱਖਣ ਸਿੰਘ, ਚਮਕੌਰ ਸਿੰਘ ਪ੍ਰਧਾਨ, ਅਜਮੇਰ ਸਿੰਘ ਨੀਲਾ, ਕਰਮ ਸਿੰਘ ਫੌਜੀ, ਮਾਘੀ ਸਿੰਘ, ਮੱਖਣ ਸਿੰਘ ਹੰਡਿਆਇਆ ਵਾਲੇ, ਚਮਕੌਰ ਸਿੰਘ ਪ੍ਰਧਾਨ, ਗੋਬਿੰਦ ਸਿੰਘ, ਗੁਲਜਾਰਾ ਸਿੰਘ, ਮੰਦਰ ਸਿੰਘ ਹੰਡਿਆਇਆ, ਅਰਮਾਨਜੋਤ ਸਿੰਘ, ਜਗਜੀਤ ਸਿੰਘ ਖਾਲਸਾ, ਬੂਟਾ ਸਿੰਘ, ਛੋਟਾ ਸਿੰਘ ਢਿੱਲਵਾਂ, ਗੁਰਮੇਲ ਸਿੰਘ, ਡਿਪਟੀ ਸਿੰਘ, ਜੱਗੀ, ਚਿਮਨਾ, ਬੌਬੀ, ਭੂੰਡੀ, ਬੱਲੀ, ਸੋਨੂੰ, ਕੰਤਾ ਅਤੇ ਇੰਦੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਸੇਵਾਦਾਰ ਹਾਜ਼ਰ ਸਨ, ਜੋ ਇਸ ਭਿਆਨਕ ਗਰਮੀ ਦੇ ਮੌਸਮ ਵਿੱਚ ਮਾਰਗ ਤੋਂ ਲੰਘਣ ਵਾਲੇ ਹਰ ਇੱਕ ਰਾਹਗੀਰ ਨੂੰ ਬੜੇ ਹੀ ਸਤਿਕਾਰ, ਨਿਮਰਤਾ ਅਤੇ ਅਥਾਹ ਪਿਆਰ ਨਾਲ ਰੋਕ-ਰੋਕ ਕੇ ਠੰਢਾ ਮਿੱਠਾ ਜਲ ਛਕਾ ਰਹੇ ਸਨ ਅਤੇ ਉਨ੍ਹਾਂ ਦੀ ਪਿਆਸ ਬੁਝਾ ਕੇ ਪੁੰਨ ਦੇ ਭਾਗੀ ਬਣ ਰਹੇ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਕੋਠੇ ਬਾਬਾ ਭਾਨ ਸਿੰਘ ਦੇ ਵਸਨੀਕਾਂ ਨੇ ਮਿਲਕੇ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

 

0 0 votes
Article Rating
Subscribe
Notify of
guest
0 Comments
Oldest
Newest Most Voted