Home » ਪ੍ਰਮੁੱਖ ਖ਼ਬਰਾਂ » ਸ਼੍ਰੀ ਮਦ ਭਾਗਵਤ ਕਥਾ ਦੌਰਾਨ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਨੇ ਭਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ

ਸ਼੍ਰੀ ਮਦ ਭਾਗਵਤ ਕਥਾ ਦੌਰਾਨ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਨੇ ਭਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ

ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵੱਲੋਂ ਨਗਰ ਦੇ ਪੂਰਨ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿੱਚ 25ਵੇਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਦੇ ਸ਼ੁਭ ਅਵਸਰ ਉੱਤੇ ਕਰਵਾਈ ਜਾ ਰਹੀ
 ਭਦੌੜ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼੍ਰੀ ਮਦ ਭਾਗਵਤ ਕਥਾ ਦੌਰਾਨ ਸਮਾਜਸੇਵੀਆਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਕਥਾ ਵਿਆਸ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਅਤੇ ਕਲੱਬ ਮੈਂਬਰ।
[responsivevoice_button voice="Hindi Male"]

ਬਰਨਾਲਾ ਬਿਊਰੋ

              ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵੱਲੋਂ ਨਗਰ ਦੇ ਪੂਰਨ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿੱਚ 25ਵੇਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਦੇ ਸ਼ੁਭ ਅਵਸਰ ਉੱਤੇ ਕਰਵਾਈ ਜਾ ਰਹੀ ਸ਼੍ਰੀ ਮਦ ਭਾਗਵਤ ਕਥਾ ਦੀ ਦੂਸਰੀ ਸ਼ਾਮ ਦੀ ਪੂਜਾ ਦੀ ਰਸਮ ਸ਼ੈਲਰ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਹਰੀਸ਼ ਕੁਮਾਰ ਗਰਗ (ਪ੍ਰਧਾਨ ਅਗਰਵਾਲ ਸਭਾ ਭਦੌੜ) ਵੱਲੋਂ ਆਪਣੇ ਪਰਿਵਾਰ ਸਮੇਤ ਸ਼ਰਧਾ ਨਾਲ ਅਦਾ ਕੀਤੀ ਗਈ ਅਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਉੱਘੇ ਸਮਾਜਸੇਵੀ ਰਜਿੰਦਰ ਗਰਗ-ਬਿੰਦਰ ਭਦੌੜ (ਆਮ ਸਕੱਤਰ ਰਾਈਸ ਮਿੱਲਰਜ਼ ਐਸੋਸੀਏਸ਼ਨ ਬਰਨਾਲਾ) ਵੱਲੋਂ ਆਪਣੇ ਪਰਿਵਾਰ ਸਮੇਤ ਨਿਭਾਈ ਗਈ। ਕਥਾ ਵਿਆਸ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਚੀਮਾਂ ਵਾਲਿਆਂ ਨੇ ਜੈ-ਜੈ ਰਾਧਾ, ਰਾਧਾ-ਰਾਧਾ-ਰਾਧਾ ਨਮਨ ਸ੍ਰੀ ਹਰੀ ਕੋ ਭਜਨ ਨਾਲ ਸ਼੍ਰੀ ਮਦ ਭਾਗਵਤ ਕਥਾ ਦੀ ਦੂਸਰੀ ਸ਼ਾਮ ਦਾ ਸ਼ੁਭ ਆਰੰਭ ਕੀਤਾ। ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਨੇ ਸ਼੍ਰੀ ਮਦ ਭਾਗਵਤ ਕਥਾ ਦੌਰਾਨ ਵੱਖ-ਵੱਖ ਧਾਰਮਿਕ ਪ੍ਰਸੰਗ ਅਤੇ ਰਸਭਿੰਨੇ ਭਜਨ ਸੁਣਾ ਕੇ ਸਮੁੱਚੀ ਸੰਗਤ ਅਤੇ ਭਗਤਾਂ ਨੂੰ ਭਗਤੀ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਦਿੱਤਾ। ਇਸ ਸਮੇਂ ਕਥਾ ਵਿਆਸ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਵੱਲੋਂ ਉੱਘੇ ਸਮਾਜਸੇਵੀ ਰਜਿੰਦਰ ਗਰਗ-ਬਿੰਦਰ ਸਮੇਤ ਪਰਿਵਾਰ, ਪ੍ਰਧਾਨ ਹਰੀਸ਼ ਕੁਮਾਰ ਗਰਗ ਸਮੇਤ ਪਰਿਵਾਰ, ਟੀਕੂ ਬਸਾਤੀ ਵਾਲਾ ਸਮੇਤ ਪਰਿਵਾਰ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕਰਨ ਉਪਰੰਤ ਮਹਾ ਆਰਤੀ ਕੀਤੀ ਗਈ। ਇਸ ਸ਼ੁਭ ਸਮਾਗਮ ਸਮੇਂ ਬਾਬਾ ਭੋਲਾ ਦਾਸ ਦਰਵੇਸ਼ ਆਸ਼ਰਮ ਭਦੌੜ, ਵਿਦਵਾਨ ਪੰਡਤ ਆਸ਼ੂ ਸ਼ਰਮਾ, ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਉੱਘੇ ਸਮਾਜਸੇਵੀ ਧਰਮਿੰਦਰਪਾਲ ਗਰਗ-ਪੱਪੂ ਭੱਠੇ ਵਾਲੇ, ਸਮਾਜਸੇਵੀ ਬੀਰਬਲ ਦਾਸ ਗਰਗ, ਜਗਸੀਰ ਚੰਦ, ਗੋਰਾ ਲਾਲ ਸਿੰਗਲਾ, ਸੀਤਲ ਸਿੰਗਲਾ, ਬਾਬੂ ਕੁਲਦੀਪ ਪ੍ਰਕਾਸ਼, ਮਾਨਵ ਗਰਗ, ਰੋਹਿਤ ਗਰਗ, ਸਚਿਨ ਗਰਗ, ਨਰੌਤਮ ਘਈ-ਬੱਬੀ, ਸੋਨੂ ਕੱਪੜੇ ਵਾਲੇ, ਦੀਪਕ ਮਿੱਤਲ, ਡਾਕਟਰ ਵਿਨੋਦ ਗਰਗ, ਹੀਰਾ ਜੈਨ, ਪ੍ਰਦੀਪ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਭਗਤ ਹਾਜ਼ਰ ਸਨ। ਇਸ ਮੌਕੇ ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੇ ਚੇਅਰਮੈਨ ਡਾਕਟਰ ਪ੍ਰਵੀਨ ਕੁਮਾਰ ਗੌਤਮ, ਪ੍ਰਧਾਨ ਨੀਤਨ ਸਿੰਗਲਾ, ਆਮ ਸਕੱਤਰ ਨਰੇਸ਼ ਕੁਮਾਰ ਨੀਟਾ, ਖਜ਼ਾਨਚੀ ਗਗਨ ਸ਼ਰਮਾ, ਉੱਪ ਪ੍ਰਧਾਨ ਪ੍ਰਿੰਸ ਸੇਠੀ, ਵਾਧੂ ਸਕੱਤਰ ਮਨਦੀਪ ਬਾਂਸਲ, ਸਹਿ ਸਕੱਤਰ ਗੁਰਦੀਪ ਕੁਮਾਰ ਦੀਪਾ, ਸਲਾਹਕਾਰ ਸੁਰਿੰਦਰ ਸ਼ਰਮਾ, ਪ੍ਰਚਾਰ ਸਕੱਤਰ ਆਤਮਾ ਸਿੰਗਲਾ, ਮਨੋਜ ਕੁਮਾਰ ਮੋਜਾ, ਪਾਰਸ ਗਰਗ, ਧਰੁਵ ਸਿੰਗਲਾ, ਹਿਮਾਂਸ਼ੂ ਸਿੰਗਲਾ ਆਦਿ ਮੈਂਬਰਾਂ ਵੱਲੋਂ ਸੰਗਤਾਂ ਅਤੇ ਭਗਤਾਂ ਨੂੰ ਪ੍ਰਸਾਦ ਵੰਡਣ ਦੀ ਸੇਵਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਈ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਅੱਠ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 6 5 5
Users Today : 120
Users Yesterday : 14
Users Last 7 days : 265

ਰਾਸ਼ੀਫਲ