Home » ਪ੍ਰਮੁੱਖ ਖ਼ਬਰਾਂ » ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਅਹਿਮ ਮੀਟਿੰਗ, ਜਬਰੀ ਡਰੱਗ ਸਰਵੇ ਡਿਊਟੀ ਨਾ ਲਗਾਉਣ ਦਾ ਹੋਇਆ ਵੱਡਾ ਫੈਸਲਾ

ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਅਹਿਮ ਮੀਟਿੰਗ, ਜਬਰੀ ਡਰੱਗ ਸਰਵੇ ਡਿਊਟੀ ਨਾ ਲਗਾਉਣ ਦਾ ਹੋਇਆ ਵੱਡਾ ਫੈਸਲਾ

ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਦਾ ਇੱਕ ਬਹੁਤ ਵੱਡਾ ਵਫ਼ਦ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸਹਿਣਾ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਖਬੀਰ ਸਿੰਘ ਛਾਪਾ ਅਤੇ ਪਰਦੀਪ ਕੁਮਾਰ ਦੀ ਸਾਂਝੀ ਅਗਵਾਈ ਹੇਠ ਜਬਰੀ ਥੋਪੀਆਂ ਜਾ ਰਹੀਆਂ ਨਸ਼ਾ ਸਰਵੇਖਣ ਡਿਊਟੀਆਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ ਜਿੱਥੇ ਸੈਂਕੜਿਆਂ ਦੀ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਹਾਜ਼ਰ ਸਨ। ਇਸ ਅਹਿਮ
 ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਨੂੰ ਜਬਰੀ ਡਰੱਗ ਡਿਊਟੀਆਂ ਦੇ ਵਿਰੋਧ ਵਿੱਚ ਮੰਗ ਪੱਤਰ ਸੌਂਪਦੇ ਹੋਏ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਅਧਿਆਪਕ।
[responsivevoice_button voice="Hindi Male"]

 ਬਰਨਾਲਾ ਬਿਊਰੋ 

              ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਦਾ ਇੱਕ ਬਹੁਤ ਵੱਡਾ ਵਫ਼ਦ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸਹਿਣਾ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਖਬੀਰ ਸਿੰਘ ਛਾਪਾ ਅਤੇ ਪਰਦੀਪ ਕੁਮਾਰ ਦੀ ਸਾਂਝੀ ਅਗਵਾਈ ਹੇਠ ਜਬਰੀ ਥੋਪੀਆਂ ਜਾ ਰਹੀਆਂ ਨਸ਼ਾ ਸਰਵੇਖਣ ਡਿਊਟੀਆਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ ਜਿੱਥੇ ਸੈਂਕੜਿਆਂ ਦੀ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਹਾਜ਼ਰ ਸਨ। ਇਸ ਅਹਿਮ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਡਿਪਟੀ ਕਮਿਸ਼ਨਰ ਕੋਲ ਹਰ ਤਰ੍ਹਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਦਾ ਪੂਰੇ ਤਰਕ ਸੰਗਤ ਢੰਗ ਨਾਲ ਵਿਰੋਧ ਦਰਜ ਕਰਵਾਇਆ ਅਤੇ ਸਪਸ਼ਟ ਕੀਤਾ ਕਿ ਨਸ਼ਾ ਸਰਵੇ ਦੀ ਇਹ ਡਿਊਟੀ ਪੂਰੀ ਤਰ੍ਹਾਂ ਸਵੈ-ਇੱਛੁਕ ਹੈ ਪਰ ਇਸ ਦੇ ਬਾਵਜੂਦ ਵੱਖ-ਵੱਖ ਤਹਿਸੀਲਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਡਰਾ-ਧਮਕਾ ਕੇ ਜਬਰੀ ਸਹਿਮਤੀ ਲੈਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ ਜਿਸ ਦਾ ਸਮੁੱਚੇ ਕਾਡਰ ਵਿੱਚ ਤਿੱਖਾ ਰੋਸ ਹੈ। ਆਗੂਆਂ ਨੇ ਪੂਰੇ ਤੱਥਾਂ ਸਹਿਤ ਆਖਿਆ ਕਿ ਨਸ਼ਾ ਜਨਗਣਨਾ ਦੀ ਆੜ ਹੇਠ ਇਹ ਰਾਜਨੀਤੀ ਤੋਂ ਪ੍ਰੇਰਿਤ ਇੱਕ ਨਿੱਜੀ ਪਾਰਟੀ ਦਾ ਚੋਣ ਮਨੋਰਥਾਂ ਨੂੰ ਮੁੱਖ ਰੱਖ ਕੇ ਕਰਵਾਇਆ ਜਾ ਰਿਹਾ ਸਰਵੇਖਣ ਹੈ ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਇਸ ਨਾਲ ਜਿੱਥੇ ਸਰਕਾਰੀ ਖ਼ਜ਼ਾਨੇ ਦੀ ਬੇਕਿਰਕ ਲੁੱਟ ਹੋ ਰਹੀ ਹੈ ਉੱਥੇ ਹੀ ਸਰਕਾਰੀ ਮਸ਼ੀਨਰੀ ਦੀ ਵੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਜਥੇਬੰਦੀਆਂ ਦੀਆਂ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਅਧਿਆਪਕ ਆਗੂਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਅਧਿਆਪਕ ਜਾਂ ਕਰਮਚਾਰੀ ਤੋਂ ਜਬਰੀ ਇਹ ਕੰਮ ਨਹੀਂ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਅਹਿਮ ਮੀਟਿੰਗ, ਜਬਰੀ ਡਰੱਗ ਸਰਵੇ ਡਿਊਟੀ ਨਾ ਲਗਾਉਣ ਦਾ ਹੋਇਆ ਵੱਡਾ ਫੈਸਲਾ
ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਅਹਿਮ ਮੀਟਿੰਗ, ਜਬਰੀ ਡਰੱਗ ਸਰਵੇ ਡਿਊਟੀ ਨਾ ਲਗਾਉਣ ਦਾ ਹੋਇਆ ਵੱਡਾ ਫੈਸਲਾ

ਇਸ ਫੈਸਲੇ ਤੋਂ ਬਾਅਦ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਸਹਿਮਤੀ ਤੋਂ ਕਿਸੇ ਦੀ ਵੀ ਡਿਊਟੀ ਨਹੀਂ ਲੱਗ ਸਕਦੀ ਇਸ ਲਈ ਕਿਸੇ ਵੀ ਨੋਟਿਸ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਸੰਘਰਸ਼ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਚੁਹਾਣਕੇ, ਨਿਰਮਲ ਸਿੰਘ ਪੱਖੋ ਕਲਾਂ, ਤੇਜਿੰਦਰ ਸਿੰਘ ਤੇਜੀ, ਜਸਵੀਰ ਸਿੰਘ ਸਹਿਣਾ, ਰਾਜਿੰਦਰ ਗੁਰੂ, ਕੇਵਲ ਸਿੰਘ, ਅਮਰੀਕ ਸਿੰਘ ਭੱਦਲਵੱਡ, ਲਖਵੀਰ ਸਿੰਘ ਠੁੱਲੀਵਾਲ, ਹਰਜੀਤ ਸਿੰਘ ਖੁੱਡੀ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਭਦੌੜ, ਸਤਪਾਲ ਤਪਾ, ਚਮਕੌਰ ਸਿੰਘ ਭੋਤਨਾ, ਅੰਮ੍ਰਿਤ ਪਾਲ ਕੋਦਟੁੱਨਾ, ਵਿਸ਼ਾਲ ਉੱਪਲ, ਰਘਵੀਰ ਸਿੰਘ ਵਜੀਦਕੇ ਖੁਰਦ, ਸੁਖਮਿੰਦਰ ਸਿੰਘ ਭੱਦਲਵੱਡ, ਜਸਵੀਰ ਸਿੰਘ ਗੁਰਮ, ਆਤਮਾ ਨੰਦ, ਭਾਰਤ ਭੂਸ਼ਣ, ਚਰਨਜੀਤ ਸਿੰਘ ਉਪਲੀ, ਮੁੱਖ ਅਧਿਆਪਕ ਸਾਧੂ ਸਿੰਘ, ਪਾਇਲ ਗਰਗ ਅਤੇ ਕਵਿਤਾ ਰਾਣੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦਾ ਇੰਗਲੈਂਡ ਵਿੱਚ ਬੇਰਹਿਮੀ ਨਾਲ ਕਤਲ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਿੰਡ ਵਿੱਚ ਛਾਇਆ ਮਾਤਮ

0 0 votes
Article Rating
Subscribe
Notify of
guest
0 Comments
Oldest
Newest Most Voted