ਪਟਿਆਲਾ ਬਿਊਰੋ
ਪਟਿਆਲਾ ਦੇ ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਸਲੇਮਪੁਰ ਸੇਖਾ ਵਿੱਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪ੍ਰੇਮ ਸਬੰਧਾਂ ਵਿੱਚ ਆਏ ਤਣਾਅ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਖ਼ੁਦ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ। ਮ੍ਰਿਤਕਾਂ ਦੀ ਪਛਾਣ ਪੈਂਤੀ ਸਾਲਾ ਅਕੀ ਕੌਰ ਅਤੇ ਅਠਵੰਜਾ ਸਾਲਾ ਜਗਜੀਤ ਸਿੰਘ ਉਰਫ਼ ਕੌਤਾ ਵਜੋਂ ਹੋਈ ਹੈ ਅਤੇ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਮ੍ਰਿਤਕ ਜਗਜੀਤ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਾਨ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਅਤੇ ਅਕੀ ਕੌਰ ਦਾ ਪਤੀ ਅੰਬਰ ਸਿੰਘ ਦੋਵੇਂ ਮੱਝਾਂ ਦੀ ਖ਼ਰੀਦੋ-ਫ਼ਰੋਖਤ ਦਾ ਕੰਮ ਕਰਦੇ ਸਨ ਜਿਸ ਕਾਰਨ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਡੂੰਘੀ ਜਾਣ-ਪਛਾਣ ਸੀ ਅਤੇ ਇੱਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਇਸੇ ਦੌਰਾਨ ਜਗਜੀਤ ਸਿੰਘ ਦੇ ਅਕੀ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਜਗਜੀਤ ਸਿੰਘ ਨਾਲ ਬਾਹਰ ਵੀ ਆਉਣ-ਜਾਣ ਲੱਗ ਪਈ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਕੀ ਕੌਰ ਦਾ ਝੁਕਾਅ ਹੋਰਨਾਂ ਮਰਦਾਂ ਵੱਲ ਹੋਣ ਕਰਕੇ ਦੋਵਾਂ ਵਿੱਚ ਅਕਸਰ ਲੜਾਈ-ਜਗੜਾ ਰਹਿੰਦਾ ਸੀ। ਜਗਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਦੋ ਪਹੀਆ ਵਾਹਨ ਖ਼ਰੀਦਣ ਤੋਂ ਲੈ ਕੇ ਪੈਸਿਆਂ ਤੱਕ ਅਕੀ ਕੌਰ ਦੀ ਹਰ ਸੰਭਵ ਆਰਥਿਕ ਮਦਦ ਕਰ ਰਿਹਾ ਹੈ ਪਰ ਫਿਰ ਵੀ ਉਹ ਉਸ ਨੂੰ ਧੋਖਾ ਦੇ ਰਹੀ ਹੈ। ਇਸੇ ਰੰਜਿਸ਼ ਤਹਿਤ ਜਗਜੀਤ ਸਿੰਘ ਅਕੀ ਕੌਰ ਨੂੰ ਆਪਣੇ ਘਰ ਦੇ ਗੁਸਲਖਾਨੇ ਵਿੱਚ ਲੈ ਗਿਆ ਅਤੇ ਉੱਥੇ ਉਸ ਦਾ ਗਲਾ ਘੁੱਟ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਵੀ ਜ਼ਹਿਰ ਖਾ ਲਿਆ। ਜਗਜੀਤ ਸਿੰਘ ਦੀ ਗੋਦ ਲਈ ਧੀ ਜਦੋਂ ਸ਼ਾਮ ਨੂੰ ਘਰ ਪਰਤੀ ਤਾਂ ਉਸ ਨੇ ਗੁਸਲਖਾਨੇ ਵਿੱਚ ਅਕੀ ਕੌਰ ਦੀ ਲਾਸ਼ ਅਤੇ ਬਾਹਰ ਆਪਣੇ ਪਿਤਾ ਦੀ ਲਾਸ਼ ਪਈ ਦੇਖੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਜਗਰਾਉਂ ਨਗਰ ਕੌਂਸਲ ਨੂੰ 1 ਜੁਲਾਈ ਨੂੰ ਮਿਲੇਗਾ ਨਵਾਂ ਪ੍ਰਧਾਨ, ਚੋਣਾਂ ਅਤੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ |









Users Today : 88
Users Yesterday : 156
Users Last 7 days : 581