ਕੇਂਦਰੀ ਬਿਊਰੋ
ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਬੁੱਧਵਾਰ ਉੱਨੀ ਅਗਸਤ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਮੰਚ ‘ਤੇ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਨੀਦਰਲੈਂਡ ਦਾ ਇਤਿਹਾਸਕ ਵੈਗਨਰ ਸਟੇਡੀਅਮ ਪੰਜ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇਸ ਰੋਮਾਂਚਕ ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸੇ ਮੈਦਾਨ ‘ਤੇ ਭਾਰਤ ਨੇ ਇਕੱਤੀ ਅਗਸਤ ਉੱਨੀ ਸੌ ਤਿਹੱਤਰ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਇੱਕ-ਸਿਫ਼ਰ ਨਾਲ ਹਰਾਇਆ ਸੀ, ਜਿਸ ਵਿੱਚ ਬੀ ਪੀ ਗੋਵਿੰਦਾ ਨੇ ਬਾਹਠਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ ਸੀ। ਹੁਣ ਅਗਲੇ ਦੌਰ ਵਿੱਚ ਪਹੁੰਚਣ ਲਈ ਭਾਰਤ ਨੂੰ ਇੱਕ ਵਾਰ ਫਿਰ ਅਜਿਹੀ ਹੀ ਸ਼ਾਨਦਾਰ ਜਿੱਤ ਦੁਹਰਾਉਣੀ ਪਵੇਗੀ। ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਦਾ ਇਹ ਮੁਕਾਬਲਾ ਸੋਲ੍ਹਾਂ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹੋ ਰਹਿ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸਾਲ ਦੋ ਹਜ਼ਾਰ ਦੱਸ ਵਿੱਚ ਨਵੀਂ ਦਿੱਲੀ ਵਿਖੇ ਖੇਡੇ ਗਏ ਮੈਚ ਵਿੱਚ ਰਾਜਪਾਲ ਸਿੰਘ ਦੀ ਅਗਵਾਈ ਹੇਠ ਭਾਰਤ ਨੇ ਪਾਕਿਸਤਾਨ ਨੂੰ ਚਾਰ-ਇੱਕ ਨਾਲ ਮਾਤ ਦਿੱਤੀ ਸੀ। ਮੌਜੂਦਾ ਟੂਰਨਾਮੈਂਟ ਵਿੱਚ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਵੇਲਜ਼ ਨੂੰ ਤਿੰਨ-ਇੱਕ ਨਾਲ ਹਰਾਇਆ ਸੀ, ਪਰ ਇੰਗਲੈਂਡ ਖ਼ਿਲਾਫ਼ ਦੂਜੇ ਮੈਚ ਵਿੱਚ ਦੋ-ਇੱਕ ਦੀ ਬੜ੍ਹਤ ਦੇ ਬਾਵਜੂਦ ਰੱਖਿਆਤਮਕ ਗਲਤੀਆਂ ਕਾਰਨ ਦੋ-ਚਾਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਅਗਲੇ ਗੇੜ ਵਿੱਚ ਥਾਂ ਬਣਾਉਣ ਲਈ ਭਾਰਤੀ ਟੀਮ ਲਈ ਇਹ ਮੈਚ ਬਹੁਤ ਅਹਿਮ ਹੈ, ਜਿੱਥੇ ਉਸ ਨੂੰ ਜਿੱਤ ਜਾਂ ਘੱਟੋ-ਘੱਟ ਡਰਾਅ ਦੀ ਲੋੜ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਪੰਜ ਮੈਚਾਂ ਵਿੱਚੋਂ ਭਾਰਤ ਨੇ ਤਿੰਨ ਅਤੇ ਪਾਕਿਸਤਾਨ ਨੇ ਦੋ ਮੈਚ ਜਿੱਤੇ ਹਨ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।ਝਾਰਖੰਡ ਸਰਕਾਰ ਦਾ ਇਤਿਹਾਸਕ ਫੈਸਲਾ: ਭਰਤੀ ਪ੍ਰੀਖਿਆਵਾਂ ਵਿੱਚ ਧਾਂਦਲੀ ਦੇ ਦੋਸ਼ਾਂ ਮਗਰੋਂ ਸਾਲ ਦੋ ਹਜ਼ਾਰ ਚੌਦਾਂ ਤੋਂ ਹੁਣ ਤੱਕ ਦੀਆਂ ਚੁਤਾਲੀ ਪ੍ਰੀਖਿਆਵਾਂ ਕੀਤੀਆਂ ਰੱਦ









Users Today : 11
Users Yesterday : 24
Users Last 7 days : 180