ਬਰਨਾਲਾ ਬਿਊਰੋ 22 ਅਪ੍ਰੈਲ
ਬਰਨਾਲਾ-ਧਨੌਲਾ ਮੁਖ ਮਾਰਗ `ਤੇ ਸਥਿਤ ਪਿੰਡ ਅਸਪਾਲਾ ਨੇੜੇ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਹੋਈ। ਇਸ ਜ਼ਬਰਦਸਤ ਟੱਕਰ ’ਚ ਦੋ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ ਤੇ ਕੁਝ ਸਮੇਂ ਲਈ ਹਾਈਵੇਅ `ਤੇ ਹੜਕੰਪ ਮਚ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇੰਚਾਰਜ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸਵੇਰੇ ਟੀਮ ਨੂੰ ਥਾਣਾ ਧਨੌਲਾ ਤੋਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਐੱਸਐੱਸਐਫ ਦੀ ਟੀਮ ’ਚ ਲੇਡੀ ਸਿਪਾਹੀ ਵੀਰਪਾਲ ਕੌਰ ਤੇ ਜਸਨਦੀਪ ਕੌਰ ਵੀ ਸ਼ਾਮਲ ਸਨ। ਤੁਰੰਤ ਮੌਕੇ `ਤੇ ਪਹੁੰਚੀ ਤੇ ਰਾਹਤ ਕਾਰਜ ਸ਼ੁਰੂ ਕੀਤੇ। ਰਾਹੀਗਰਾਂ ਅਨੁਸਾਰ ਖਿਲੂ ਨਾਮੀ ਨੌਜਵਾਨ ਜੋ ਕਿ ਪਿੰਡ ਅਸਪਾਲ ਕਲਾਂ ਦਾ ਰਹਿਣ ਵਾਲਾ ਹੈ। ਆਪਣੇ ਮੋਟਰਸਾਈਕਲ `ਤੇ ਸਵਾਰ ਹੋ ਕੇ ਰੋਡ ਕਰਾਸ ਕਰ ਰਿਹਾ ਸੀ। ਇਸੇ ਦੌਰਾਨ ਦੂਜੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਬਿਨਾਂ ਨੰਬਰੀ ਨਵਾਂ ਮੋਟਰਸਾਈਕਲ, ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾ ਚਲਾ ਰਿਹਾ ਸੀ। ਧਨੌਲਾ ਵੱਲ ਜਾ ਰਿਹਾ ਸੀ। ਦੋਵਾਂ ਮੋਟਰਸਾਈਕਲਾਂ ਦੀ ਟੱਕਰ ਇੰਨੀ ਤੇਜ਼ ਸੀ ਕਿ ਦੋਵੇਂ ਚਾਲਕ ਸੜਕ `ਤੇ ਦੂਰ ਜਾ ਡਿੱਗੇ ਤੇ ਖੂਨ ਨਾਲ ਲੱਥਪੱਥ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਐੱਸਐੱਸਐੱਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ। ਉੱਥੇ ਮੌਜੂਦ ਡਾਕਟਰਾਂ ਨੇ ਦੋਵਾਂ ਦੀ ਹਾਲਤ ਚਿੰਤਾਜਨਕ ਦੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ। ਜਿਥੇ ਉਨ੍ਹਾਂ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ। ਇਸ ਘਟਨਾ ਸਬੰਧੀ ਥਾਣਾ ਧਨੌਲਾ ਦੇ ਡਿਊਟੀ ਅਧਿਕਾਰੀ ਏਐਸਆਈ ਜਸਬੀਰ ਸਿੰਘ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਐੱਸਐੱਸਐੱਫ ਟੀਮ ਦੀ ਸਮੇਂ ਸਿਰ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ ਹੈ।
ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਾ ਅਤੇ ਟ੍ਰੈਫਿਕ ਬਹਾਲੀ
ਐੱਸਐੱਸਐੱਫ ਟੀਮ ਨੇ ਮੌਕੇ `ਤੇ ਮਿਲੇ ਮੋਬਾਈਲ ਫੋਨਾਂ ਰਾਹੀਂ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਜਾਣੂ ਕਰਵਾਇਆ। ਪਰਿਵਾਰਕ ਮੈਂਬਰ ਸੂਚਨਾ ਮਿਲਦੇ ਹੀ ਹਸਪਤਾਲ ਪਹੁੰਚ ਗਏ। ਹਾਦਸੇ ਕਾਰਨ ਸੜਕ ਦੇ ਵਿਚਕਾਰ ਜਮ੍ਹਾ ਹੋਏ ਵਾਹਨਾਂ ਦੇ ਮਲਬੇ ਨੂੰ ਹਟਾ ਕੇ ਟੀਮ ਨੇ ਜਾਮ ਖੁਲ੍ਹਵਾਇਆ ਤੇ ਟ੍ਰੈਫਿਕ ਨੂੰ ਮੁੜ ਸੁਚਾਰੂ ਰੂਪ ’ਚ ਚਾਲੂ ਕਰਵਾਇਆ।
ਹੋਰ ਤਾਜ਼ਾ ਖਬਰਾਂ ਲੀ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਗੁਰਤੇਜਿੰਦਰ ਕੌਰ |









Users Today : 20
Users Yesterday : 18
Users Last 7 days : 130