ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਘਰ ਦੀ ਰਸੋਈ ਤੋਂ ਚੋਣ ਮੈਦਾਨ ਤੱਕ! ਬਰਨਾਲੇ ਦੇ ਇਸ ਵਾਰਡ ‘ਚ ਦਰਾਣੀਆਂ-ਜਠਾਣੀਆਂ ਦੇ ਦੋ ਪਰਿਵਾਰ ਆਪਸ ‘ਚ ਹੀ ਭਿੜੇ

ਘਰ ਦੀ ਰਸੋਈ ਤੋਂ ਚੋਣ ਮੈਦਾਨ ਤੱਕ! ਬਰਨਾਲੇ ਦੇ ਇਸ ਵਾਰਡ ‘ਚ ਦਰਾਣੀਆਂ-ਜਠਾਣੀਆਂ ਦੇ ਦੋ ਪਰਿਵਾਰ ਆਪਸ ‘ਚ ਹੀ ਭਿੜੇ

ਕੁਰਸੀ ਦੀ ਜੰਗ ਵਿੱਚ ਖ਼ੂਨ ਦੇ ਰਿਸ਼ਤੇ ਵੀ ਬੇਗਾਨੇ ਹੋ ਜਾਂਦੇ ਹਨ। ਸਿਆਸਤ ਇੱਕ ਅਜਿਹਾ ਦੰਗਲ ਹੈ ਜਿੱਥੇ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੋਈ ਗ਼ੈਰ ਨਹੀਂ, ਸਗੋਂ ਆਪਣਾ ਹੀ ਹੁੰਦਾ ਹੈ। ਅੱਜ-ਕੱਲ੍ਹ ਦੀ ਰਾਜਨੀਤੀ ਇੱਕ ਅਜਿਹਾ ਯੁੱਧ ਬਣ ਗਈ ਹੈ ਜਿਸ ਵਿੱਚ ਸਿਆਸੀ ਦੁਸ਼ਮਣਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਆਪਣੇ ਹੀ ਰਾਹ ਦਾ ਰੋੜਾ ਬਣ ਕੇ ਖੜ੍ਹੇ ਹੁੰਦੇ ਹਨ।

ਬੇਅੰਤ ਬਰਨਾਲਾ 21 ਮਈ

            ਕੁਰਸੀ ਦੀ ਜੰਗ ਵਿੱਚ ਖ਼ੂਨ ਦੇ ਰਿਸ਼ਤੇ ਵੀ ਬੇਗਾਨੇ ਹੋ ਜਾਂਦੇ ਹਨ। ਸਿਆਸਤ ਇੱਕ ਅਜਿਹਾ ਦੰਗਲ ਹੈ ਜਿੱਥੇ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੋਈ ਗ਼ੈਰ ਨਹੀਂ, ਸਗੋਂ ਆਪਣਾ ਹੀ ਹੁੰਦਾ ਹੈ। ਅੱਜ-ਕੱਲ੍ਹ ਦੀ ਰਾਜਨੀਤੀ ਇੱਕ ਅਜਿਹਾ ਯੁੱਧ ਬਣ ਗਈ ਹੈ ਜਿਸ ਵਿੱਚ ਸਿਆਸੀ ਦੁਸ਼ਮਣਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਆਪਣੇ ਹੀ ਰਾਹ ਦਾ ਰੋੜਾ ਬਣ ਕੇ ਖੜ੍ਹੇ ਹੁੰਦੇ ਹਨ। ਕਈ ਵਾਰ ਹਾਲਾਤ ਅਜਿਹੀ ਖੇਡ ਰਚਦੇ ਹਨ ਕਿ ਸਿਆਸੀ ਵਿਰੋਧੀਆਂ ਦੀਆਂ ਤੋਪਾਂ ਆਪਣਿਆਂ ਦੇ ਮੋਢਿਆਂ ‘ਤੇ ਹੀ ਟਿਕੀਆਂ ਹੁੰਦੀਆਂ ਹਨ। ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦੌਰਾਨ ਅਜਿਹੇ ਹਾਲਾਤ ਬਣੇ ਹੈਰਾਨ ਹੋਏ ਹਨ। ਵੈਸੇ ਤਾਂ ਕਈ ਵਾਰਡਾਂ ਵਿੱਚ ਇਹ ਸਥਿਤੀ ਬਣੀ ਹੋਈ ਹੈ। ਜਿੱਥੇ ਆਪਣੇ ਹੀ ਆਪਣਿਆਂ ਦੇ ਸਾਹਮਣੇ ਖੜੇ ਹਨ ਪਰੰਤੂ ਸ਼ਹਿਰ ਦੋ ਵਾਰ਼ਡ ਨੰਬਰ 25 ਚਰਚਿਤ ਵਾਰਡ ਬਣਿਆਂ ਹੋਇਆ ਹੈ।

 

ਘਰ ਦੀ ਰਸੋਈ ਤੋਂ ਚੋਣ ਮੈਦਾਨ ਤੱਕ! ਬਰਨਾਲੇ ਦੇ ਇਸ ਵਾਰਡ 'ਚ ਦਰਾਣੀਆਂ-ਜਠਾਣੀਆਂ ਦੇ ਦੋ ਪਰਿਵਾਰ ਆਪਸ 'ਚ ਹੀ ਭਿੜੇ
ਘਰ ਦੀ ਰਸੋਈ ਤੋਂ ਚੋਣ ਮੈਦਾਨ ਤੱਕ! ਬਰਨਾਲੇ ਦੇ ਇਸ ਵਾਰਡ ‘ਚ ਦਰਾਣੀਆਂ-ਜਠਾਣੀਆਂ ਦੇ ਦੋ ਪਰਿਵਾਰ ਆਪਸ ‘ਚ ਹੀ ਭਿੜੇ

ਜਿੱਥੇ ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜਠਾਣੀਆਂ ਆਹਮੋ ਸਾਹਮਣੇ ਚੋਂ ਮੈਦਾਨ ਵਿੱਚ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਮਮਤਾ ਕੌਂਸਲ ਚੋਣ ਮੈਦਾਨ ਵਿੱਚ ਹੈ। ਜਦਕਿ ਉਸਦੇ ਮੁਕਾਬਲੇ ਉਸਦੀ ਜੇਠਾਣੀ ਰੁਪਿੰਦਰਪਾਲ ਕੌਰ ਰਮਾ ਸ਼ਰਮਾ ਨੇ ਵੀ ਝੰਡਾ ਚੁੱਕ ਲਿਆ ਹੈ। ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਣ ਦੇ ਰੋਸ ਵਜੋਂ ਰਮਾ ਸ਼ਰਮਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪ੍ਰੰਤੂ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਰਮਾ ਸ਼ਰਮਾ ਨੂੰ ਵਾਰਡ ਨੰਬਰ 25 ਤੋ ਆਪਣੀ ਟਿਕਟ ਦੇ ਦਿੱਤੀ ਹੁਣ ਰਮਾ ਸ਼ਰਮਾ ਤੋ ਮਮਤਾ ਕੌਂਸਲ ਚੋਣ ਮੈਦਾਨ ਵਿੱਚ ਆਹਮੋ ਸਾਹਮਣੇ ਹਨ। ਦੁਜੇ ਪਾਸੇ ਇਸੇ 25 ਨੰਬਰ ਵਾਰਡ ਵਿੱਚ ਇੱਕ ਹੋਰ ਸਿਆਸੀ ਰੌਚਕਤਾ ਸਾਹਮਣੇ ਆਈ ਹੈ। ਜਿਸ ਤਹਿਤ ਟਕਸਾਲੀ ਅਕਾਲੀ ਭੋਤਨਾ ਪਰਿਵਾਰ ਦੀਆਂ ਦੋ ਔਰਤਾਂ ਆਹਮੋ ਸਾਹਮਣੇ ਚੋਣ ਮੈਦਾਨ ਵਿੱਚ ਹਨ। ਟਕਸਾਲੀ ਅਕਾਲੀ ਆਗੂ ਜਰਨੈਲ ਸਿੰਘ ਭੋਤਨਾ ਦੀ ਨੂੰਹ ਜਸਵੀਰ ਕੌਰ ਭੋਤਨਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ। ਜਦਕਿ ਦੂਜੇ ਪਾਸੇ ਜਥੇਦਾਰ ਭੋਤਨਾ ਦੀ ਨੂੰਹ ਕੁਲਵਿੰਦਰ ਕੌਰ ਭੋਤਨਾ ਆਜ਼ਾਦ ਤੌਰ ਤੇ ਕਾਫ਼ੀ ਸਮੇਂ ਤੋਂ ਮੈਦਾਨ ਵਿੱਚ ਹੈ। ਜਸਵੀਰ ਕੌਰ ਭੋਤਨਾ ਤੇ ਕੁਲਵਿੰਦਰ ਕੌਰ ਭੋਤਨਾ ਤੇ ਵੀ ਦੋਵੇਂ ਦਰਾਣੀਆਂ ਜਠਾਣੀਆਂ ਹਨ। ਕੁਲਵਿੰਦਰ ਕੌਰ ਭੋਤਨਾ ਦਾ ਪਤੀ ਹਰਵੀਰ ਸਿੰਘ ਭੋਤਨਾ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸਰਗਰਮ ਹੈ। ਜੋ 25 ਮੈਂਬਰ ਵਾਰਡ ਤੋ ਟਿਕਟ ਦਾ ਮਜਬੂਤ ਦਾਅਵੇਦਾਰ ਸੀ ਪ੍ਰੰਤੂ ਅੱਖੋਂ ਪਰੋਖੇ ਕੀਤੇ ਜਾਣ ਦੇ ਰੋਸ ਵਜੋਂ ਉਸਨੇ ਆਜ਼ਾਦ ਤੌਰ,ਤੇ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਰਿਆਂ ਹੋਇਆ ਹੈ। ਇੱਕੋ ਵਾਰਡ ਵਿੱਚ ਦੋ ਵੱਖਰੇ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜਠਾਣੀਆਂ ਦੇ ਚੋਣ ਪ੍ਰਚਾਰ ਵਿੱਚ ਰੌਚਿਕਤਾ ਬਣਾਈ  ਹੋਈ ਹੈ। ਕਾਂਗਰਸ ਪਾਰਟੀ ਨੇ ਵਾਰਡ ਨੰਬਰ 25 ਵਿੱਚ ਮਨਜੀਤ ਸਿੰਘ ਗੁਰੂ ਦੀ ਪਤਨੀ ਮਨਦੀਪ ਸਿੰਘ ਗੁਰੂ ਦੀ ਪਤਨੀ ਮਨਦੀਪ ਕੌਰ ਗੁਰੂ ਨੂੰ ਟਿਕਟ ਦਿੱਤੀ ਹੈ। ਲੋਕ ਚਰਚਾ ਹੈ ਕਿ ਪੰਜਾਬ ਪੁਲਿਸ ਦੇ ਸੀ ਆਈ ਡੀ ਵਿੰਗ ਵਿੱਚ ਲੰਮਾ ਸਮਾਂ ਨੌਕਰੀ ਕਰਨ ਕਰਕੇ ਕਾਨੂੰਨੀ ਅਤੇ ਸਿਆਸੀ ਦਾਅ ਪੇਚਾਂ ਦੇ ਮਾਹਿਰ ਮਨਜੀਤ ਸਿੰਘ ਗੂਰੂ ਦੇ ਪਰਿਵਾਰ ਨੂੰ ਆਪਣੇ ਮੁਕਾਬਲੇ ਚ ਚੋਣ ਲੜ ਰਹੀਆਂ ਦਰਾਣੀਆਂ ਜਠਾਣੀਆਂ ਦੇ ਸਿਆਸੀ ਕਲੇਸ਼ ਦਾ ਫਾਇਦਾ ਮਿਲ ਸਕਦਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਵਾਨਗੀ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 1
Users Today : 82
Users Yesterday : 59
Users Last 7 days : 302

ਰਾਸ਼ੀਫਲ

error: Content is protected !!