ਬਰਨਾਲਾ ਬਿਊਰੋ 20 ਅਪ੍ਰੈਲ
ਕਸਬਾ ਭਦੌੜ ਅੱਜ ਕੱਲ ਜਗ੍ਹਾ ਜਗ੍ਹਾ ਤੋਂ ਟੁੱਟੀਆਂ ਸੜਕਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੇ ਸੜਕਾਂ ਤੇ ਬਣੇ ਛੱਪੜਾਂ ਕਾਰਨ ਮਸ਼ਹੂਰ ਹੋ ਚੁੱਕਾ ਹੈ। ਹੁਣ ਜੇਕਰ ਗੱਲ ਕਰੀਏ ਤਾਂ ਸੀਵਰੇਜ ਬੋਰਡ ਦੀ ਸਭ ਤੋਂ ਵੱਡੀ ਅਣਗਹਿਲੀ ਖਹਿਰਾ ਪੈਲੇਸ ਰੋਡ ਤੇ ਵੇਖਣ ਨੂੰ ਮਿਲਦੀ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਹੋਣੀ ਸੁਭਾਵਿਕ ਹੈ ਕਿਉਂਕਿ ਜਦ ਤੋਂ ਸੀਵਰੇਜ ਭਦੌੜ ਵਿੱਚ ਚਾਲੂ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਰੋਡ ਨੂੰ ਅਣਗੋਲਿਆ ਕੀਤਾ ਗਿਆ ਹੈ ਅਤੇ ਸੀਵਰੇਜ ਦੀ ਲਗਾਤਾਰ ਲੀਕਿੰਗ ਹੋ ਰਹੀ ਹੈ ਜਿਸ ਦੇ ਚਲਦਿਆਂ ਇੱਥੋਂ ਦੇ ਵਸਨੀਕ ਆਪਣੇ ਆਪਣੇ ਮਕਾਨ ਵੇਚ ਕੇ ਹੋਰ ਕਿਸੇ ਜਗ੍ਹਾ ਤੇ ਸ਼ਿਫਟ ਹੋਣ ਲਈ ਮਜਬੂਰ ਹੋ ਰਹੇ ਹਨ। ਖਹਿਰਾ ਪੈਲੇਸ ਰੋਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਜੈਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਡ ਉੱਪਰ ਤਿੰਨ ਤੋਂ ਚਾਰ ਜਗਾ ਤੇ ਸੀਵਰੇਜ ਦੀ ਲੀਕਿੰਗ ਹੋ ਰਹੀ ਹੈ ਅਤੇ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ।। ਉਸਨੇ ਦੱਸਿਆ ਕਿ ਕਈ ਵਾਰ ਸਾਡੇ ਵੱਲੋਂ ਆਪਣੇ ਤੌਰ ਤੇ ਸਾਈਡਾਂ ਉੱਪਰ ਮਿੱਟੀ ਪਾ ਕੇ ਲੋਕਾਂ ਦੇ ਚੱਲਣ ਵਾਸਤੇ ਰਸਤਾ ਬਣਾਇਆ ਗਿਆ ਹੈ ਪਰ ਸੀਵਰੇਜ ਬੋਰਡ ਨੇ ਆਪਣੀ ਕਦੇ ਵੀ ਜਿੰਮੇਵਾਰੀ ਨਾ ਸਮਝੀ, ਜਿਸ ਦੇ ਚਲਦਿਆਂ ਇਹ ਰੋਡ ਦੇ ਹਾਲਤ ਬਦਤਰ ਤੋਂ ਬਦਤਰ ਹੁੰਦੇ ਜਾ ਰਹੇ ਹਨ ।ਦਵਿੰਦਰ ਸਿੰਘ ਜੈਦ ਨੇ ਦੱਸਿਆ ਕਿ ਸੀਵਰੇਜ ਦੀ ਲੀਕਿੰਗ ਕਾਰਨ ਇਹ ਰੋਡ ਕੁਝ ਮਹੀਨਿਆਂ ਵਿੱਚ ਹੀ ਟੁੱਟ ਚੁੱਕੀ ਹੈ ਅਤੇ ਸੀਵਰੇਜ ਦੇ ਗੰਦੇ ਪਾਣੀ ਨੇ ਟੁੱਟੀ ਹੋਈ ਸੜਕ ਦੇ ਟੋਇਆਂ ਨੇ ਛੱਪੜ ਬਣ ਕੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਜਲਦੀ ਤੋਂ ਜਲਦੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਦਾ ਕੋਈ ਸਥਾਈ ਹੱਲ ਲੱਭੇ ,ਤਾਂ ਜੋ ਇਸ ਰੋਡ ਤੇ ਰਹਿਣ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਸਿਕੰਦਰ ਸਿੰਘ ਜੈਦ, ਲਾਲੀ ਭਲੇਰੀਆ, ਜੋਗਿੰਦਰ ਸਿੰਘ ਹਠੂਰ ਵਾਲੇ, ਡਿੰਪਲ ਕੁਮਾਰ ,ਰੋਹਿਤ ਕੁਮਾਰ ਆਦਿ ਹਾਜ਼ਿਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ









Users Today : 11
Users Yesterday : 17
Users Last 7 days : 131