ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਇਸਕਾਨ ਬਰਨਾਲਾ ਵੱਲੋਂ ਪੁਰਸ਼ੋਤਮ ਮਹੀਨੇ ਦੇ ਆਖਰੀ ਦਿਨ ਯੱਗ ਦੀ ਪੂਰਨ ਆਹੂਤੀ ਪਾਈ ਗਈ, ਸ਼ਰਧਾਲੂਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

ਇਸਕਾਨ ਬਰਨਾਲਾ ਵੱਲੋਂ ਪੁਰਸ਼ੋਤਮ ਮਹੀਨੇ ਦੇ ਆਖਰੀ ਦਿਨ ਯੱਗ ਦੀ ਪੂਰਨ ਆਹੂਤੀ ਪਾਈ ਗਈ, ਸ਼ਰਧਾਲੂਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

 ਇਸਕਾਨ ਬਰਨਾਲਾ ਵੱਲੋਂ ਸਮੂਹ ਸੰਗਤਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਪੁਰਸ਼ੋਤਮ ਮਹੀਨੇ ਦੇ ਪਵਿੱਤਰ ਅਤੇ ਆਖਰੀ ਦਿਨ ਯੱਗ ਦੀ ਪੂਰਨ ਆਹੂਤੀ ਪਾਈ ਗਈ। ਇਸ ਵਿਸ਼ੇਸ਼ ਅਤੇ ਅਧਿਆਤਮਿਕ ਆਯੋਜਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਪ੍ਰਭੂ ਚਰਨਾਂ ਵਿੱਚ ਹਾਜ਼ਰੀ ਲਗਵਾਈ। ਇੱਥੇ ਇਹ ਦੱਸਣਯੋਗ ਹੈ

ਬਰਨਾਲਾ ਬਿਊਰੋ

         ਇਸਕਾਨ ਬਰਨਾਲਾ ਵੱਲੋਂ ਸਮੂਹ ਸੰਗਤਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਪੁਰਸ਼ੋਤਮ ਮਹੀਨੇ ਦੇ ਪਵਿੱਤਰ ਅਤੇ ਆਖਰੀ ਦਿਨ ਯੱਗ ਦੀ ਪੂਰਨ ਆਹੂਤੀ ਪਾਈ ਗਈ। ਇਸ ਵਿਸ਼ੇਸ਼ ਅਤੇ ਅਧਿਆਤਮਿਕ ਆਯੋਜਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਪ੍ਰਭੂ ਚਰਨਾਂ ਵਿੱਚ ਹਾਜ਼ਰੀ ਲਗਵਾਈ।

ਯੱਗ ਮੌਕੇ ਸੰਕੀਰਤਨ ਕਰਦੇ ਹੋਏ ਇਸਕਾਨ ਸ਼ਰਧਾਲੂ। 
ਯੱਗ ਮੌਕੇ ਸੰਕੀਰਤਨ ਕਰਦੇ ਹੋਏ ਇਸਕਾਨ ਸ਼ਰਧਾਲੂ।

ਇੱਥੇ ਇਹ ਦੱਸਣਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ ਇਸਕਾਨ ਸੰਸਥਾ ਵੱਲੋਂ ਹਰ ਐਤਵਾਰ ਨੂੰ ਸਥਾਨਕ ਆਸਥਾ ਮੰਦਿਰ ਵਿਖੇ ਸ਼ਾਮ ਨੂੰ ਪੰਜ ਵਜੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜਿਸ ਵਿੱਚ ਪਵਿੱਤਰ ਸ਼੍ਰੀ ਭਗਵਦ ਗੀਤਾ ਅਤੇ ਭਗਵਤਮ ਦੀਆਂ ਮਹਾਨ ਸਿੱਖਿਆਵਾਂ ‘ਤੇ ਆਧਾਰਿਤ ਵਿਚਾਰਾਂ ਨੂੰ ਮਨੁੱਖੀ ਜੀਵਨ ਵਿੱਚ ਧਾਰਨ ਕਰਨ ਅਤੇ ਜੀਵਨ ਨੂੰ ਸਫ਼ਲ ਬਣਾਉਣ ਬਾਰੇ ਸੰਗਤਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਧਾਰਮਿਕ ਲਹਿਰ ਅਤੇ ਪ੍ਰੋਗਰਾਮਾਂ ਦਾ ਸੰਚਾਲਨ ਇਸਕਾਨ ਲੁਧਿਆਣਾ ਦੇ ਪ੍ਰਧਾਨ ਨਰੋਤਮਾਨੰਦ ਦਾਸ ਜੀ ਦੇ ਯੋਗ ਮਾਰਗਦਰਸ਼ਨ ਹੇਠ ਭਗਤ ਵਤਸਲ ਇਸਕਾਨ ਬਰਨਾਲਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਇਸ ਪਵਿੱਤਰ ਮੌਕੇ ‘ਤੇ ਸੰਗਤਾਂ ਵੱਲੋਂ ਭਗਵਾਨ ਦੇ ਨਾਮ ਦਾ ਜਾਪ ਅਤੇ ਹਰਿਨਾਮ ਸੰਕੀਰਤਨ ਵੀ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਆਯੋਜਕਾਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਮਕਸਦ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਧਾਰਮਿਕ ਵਿਰਾਸਤ ਨਾਲ ਜੋੜਨਾ ਹੈ ਤਾਂ ਜੋ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਯੱਗ ਦੀ ਸਮਾਪਤੀ ਤੋਂ ਬਾਅਦ ਆਈਆਂ ਹੋਈਆਂ ਸਮੂਹ ਸੰਗਤਾਂ ਵਿੱਚ ਪਵਿੱਤਰ ਪ੍ਰਸਾਦ ਵੀ ਵਰਤਾਇਆ ਗਿਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੁੱਖ ਮੰਤਰੀ ਮਾਂ-ਧੀ ਸਤਿਕਾਰ ਯੋਜਨਾ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 5
Users Today : 25
Users Yesterday : 37
Users Last 7 days : 299

ਰਾਸ਼ੀਫਲ

error: Content is protected !!