
ਸ਼ਹਿਣਾ ਵਿਖੇ ਗੈਸ ਸਿਲੰਡਰ ਲਈ ਕਤਾਰ `ਚ ਖੜ੍ਹੇ ਬਜ਼ੁਰਗ ਦੀ ਮੌਤ: ਏਜੰਸੀ ਦੀ ਬਦਇੰਤਜ਼ਾਮੀ ਤੇ ਕਿੱਲਤ ਨੇ ਲਈ ਜਾਨ
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ’ਚ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਦੁਖਦਾਈ ਤੇ ਪ੍ਰਸ਼ਾਸਨਿਕ ਨਾਕਾਮੀ ਨੂੰ ਉਜਾਗਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗੈਸ ਸਿਲੰਡਰ ਲੈਣ ਲਈ ਸਵੇਰੇ ਪੰਜ ਵਜੇ ਤੋਂ ਕਤਾਰ ’ਚ ਖੜ੍ਹੇ 66 ਸਾਲਾ ਬਜ਼ੁਰਗ ਭੂਸ਼ਣ ਕੁਮਾਰ ਮਿੱਤਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ `ਤੇ ਹੀ ਮੌਤ ਹੋ ਗਈ।










