Home » ਪੰਜਾਬ » ਵਪਾਰ ਮੰਡਲ ਭਦੌੜ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਸੋਲ਼ਾਂ ਅਗਸਤ ਨੂੰ ਲਗਾਉਣ ਦਾ ਐਲਾਨ, ਤਿਆਰੀਆਂ ਸਬੰਧੀ ਹੋਈ ਅਹਿਮ ਮੀਟਿੰਗ

ਵਪਾਰ ਮੰਡਲ ਭਦੌੜ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਸੋਲ਼ਾਂ ਅਗਸਤ ਨੂੰ ਲਗਾਉਣ ਦਾ ਐਲਾਨ, ਤਿਆਰੀਆਂ ਸਬੰਧੀ ਹੋਈ ਅਹਿਮ ਮੀਟਿੰਗ

ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਦੀ ਯੋਗ ਅਗਵਾਈ ਹੇਠ ਕਸਬਾ ਭਦੌੜ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਆਯੋਜਿਤ ਕਰਨ ਸਬੰਧੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਪਾਰੀਆਂ ਅਤੇ ਪਤਵੰਤੇ
ਭਦੌੜ ਵਿਖੇ ਲਗਾਏ ਜਾਣ ਵਾਲੇ ਛੇਵੇਂ ਖੂਨਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਅਤੇ ਹੋਰ ਵਪਾਰੀ।
[responsivevoice_button voice="Hindi Male"]

ਬਰਨਾਲਾ ਬਿਊਰੋ

           ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਦੀ ਯੋਗ ਅਗਵਾਈ ਹੇਠ ਕਸਬਾ ਭਦੌੜ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਆਯੋਜਿਤ ਕਰਨ ਸਬੰਧੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਪਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੀਟਿੰਗ ਤੋਂ ਬਾਅਦ ਵਪਾਰ ਮੰਡਲ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਪਾਰ ਮੰਡਲ ਭਦੌੜ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਬਲੱਡ ਡੋਨਰ ਸੁਸਾਇਟੀ ਭਦੌੜ ਬਰਨਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਆਜ਼ਾਦੀ ਦਿਵਸ ਨੂੰ ਸਮਰਪਿਤ ਇਹ ਛੇਵਾਂ ਖੂਨਦਾਨ ਕੈਂਪ ਮਿਤੀ ਸੋਲ਼ਾਂ ਅਗਸਤ ਦਿਨ ਐਤਵਾਰ ਨੂੰ ਸਵੇਰੇ ਨੌਂ ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਸਥਾਨਕ ਪ੍ਰਾਚੀਨ ਸ਼੍ਰੀ ਗਿਆਰਾ ਰੁੱਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਭਦੌੜ ਵਿਖੇ ਬਣੇ ਹਵਾ-ਨਿਯੰਤਰਿਤ ਸ਼ਾਂਤੀ ਹਾਲ ਵਿੱਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਇਲਾਕੇ ਦੀਆਂ ਕਈ ਮੁੱਖ ਅਤੇ ਸਨਮਾਨਯੋਗ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਬਹੁਤ ਹੀ ਉੱਤਮ ਅਤੇ ਨੇਕ ਕਾਰਜ ਹੈ, ਕਿਉਂਕਿ ਦਾਨ ਕੀਤੇ ਗਏ ਖੂਨ ਦੀ ਇੱਕ-ਇੱਕ ਬੂੰਦ ਨਾਲ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਹਰ ਤੰਦਰੁਸਤ ਨੌਜਵਾਨ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਅਜਿਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵਪਾਰ ਮੰਡਲ ਭਦੌੜ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸਾਰੇ ਵਪਾਰੀਆਂ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੌਤ ਪਿੱਛੋਂ ਵੀ ਫ਼ਰਜ਼ ਨਿਭਾਇਆ, ਸ਼ਾਂਤੀ ਸਰੂਪ ਇੰਸਾਂ ਦਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ, ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦੇਹ ਕੀਤੀ ਦਾਨ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 5
Users Today : 14
Users Yesterday : 29
Users Last 7 days : 171

ਰਾਸ਼ੀਫਲ