Home » ਪ੍ਰਮੁੱਖ ਖ਼ਬਰਾਂ » ਇਮਾਨਦਾਰੀ ਦੀ ਮਿਸਾਲ: ਬੱਸ ਕੰਡਕਟਰ ਗੁਰਪ੍ਰੀਤ ਸਿੰਘ ਨੇ ਨੋਟਾਂ ਨਾਲ ਭਰਿਆ ਪਰਸ ਵਾਪਸ ਕਰਕੇ ਜਿੱਤਿਆ ਸਭ ਦਾ ਦਿਲ

ਇਮਾਨਦਾਰੀ ਦੀ ਮਿਸਾਲ: ਬੱਸ ਕੰਡਕਟਰ ਗੁਰਪ੍ਰੀਤ ਸਿੰਘ ਨੇ ਨੋਟਾਂ ਨਾਲ ਭਰਿਆ ਪਰਸ ਵਾਪਸ ਕਰਕੇ ਜਿੱਤਿਆ ਸਭ ਦਾ ਦਿਲ

  ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਇਨਸਾਨੀਅਤ ਦਮ ਤੋੜਦੀ ਨਜ਼ਰ ਆ ਰਹੀ ਹੈ, ਉੱਥੇ ਹੀ ਮਾਲਵਾ ਹੈਰੀਟੇਜ ਐਂਮ.ਐਂਚ.ਟੀ. ਬੱਸ ਕੰਪਨੀ ਦੀ ਬੱਸ ਨੰਬਰ 1555 ਤੇ ਤਾਇਨਾਤ ਕੰਡਕਟਰ ਗੁਰਪ੍ਰੀਤ ਸਿੰਘ ਮਨੀਮ ਨੇ ਇਮਾਨਦਾਰੀ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਡਿਊਟੀ ਦੌਰਾਨ ਕੰਡਕਟਰ ਗੁਰਪ੍ਰੀਤ ਸਿੰਘ ਨੂੰ ਬੱਸ ਵਿੱਚੋਂ ਇੱਕ ਲਾਵਾਰਿਸ ਪਰਸ ਮਿਲਿਆ,
ਇਨਸਾਨੀਅਤ ਅਜੇ ਜ਼ਿੰਦਾ ਹੈ! ਗੁਆਚਿਆ ਹੋਇਆ ਪਰਸ ਤੇ 4000 ਦੀ ਨਕਦੀ ਵਾਪਸ ਕਰਦੇ ਹੋਏ ਇਮਾਨਦਾਰ ਕੰਡਕਟਰ।
[responsivevoice_button voice="Hindi Male"]

ਬਰਨਾਲਾ ਬਿਊਰੋ 29 ਅਪ੍ਰੈਲ

              ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਇਨਸਾਨੀਅਤ ਦਮ ਤੋੜਦੀ ਨਜ਼ਰ ਆ ਰਹੀ ਹੈ, ਉੱਥੇ ਹੀ ਮਾਲਵਾ ਹੈਰੀਟੇਜ ਐਂਮ.ਐਂਚ.ਟੀ. ਬੱਸ ਕੰਪਨੀ ਦੀ ਬੱਸ ਨੰਬਰ 1555 ਤੇ ਤਾਇਨਾਤ ਕੰਡਕਟਰ ਗੁਰਪ੍ਰੀਤ ਸਿੰਘ ਮਨੀਮ ਨੇ ਇਮਾਨਦਾਰੀ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਡਿਊਟੀ ਦੌਰਾਨ ਕੰਡਕਟਰ ਗੁਰਪ੍ਰੀਤ ਸਿੰਘ ਨੂੰ ਬੱਸ ਵਿੱਚੋਂ ਇੱਕ ਲਾਵਾਰਿਸ ਪਰਸ ਮਿਲਿਆ, ਜਿਸ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਪਰਸ ਗੁਰਸੇਵ ਸਿੰਘ ਨਿਵਾਸੀ ਪਿੰਡ ਮੰਡੀ ਕਲਾਂ ਦਾ ਹੈ। ਇਸ ਪਰਸ ਵਿੱਚ 4000 ਰੁਪਏ ਦੀ ਨਕਦੀ ਸਮੇਤ ਕਈ ਹੋਰ ਬਹੁਤ ਹੀ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਕੰਡਕਟਰ ਗੁਰਪ੍ਰੀਤ ਸਿੰਘ ਨੇ ਆਪਣਾ ਫਰਜ਼ ਸਮਝਦਿਆਂ ਤੁਰੰਤ ਇਸਦੀ ਸੂਚਨਾ ਸਬੰਧਤ ਵਿਅਕਤੀ ਤੱਕ ਪਹੁੰਚਾਈ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪੂਰੀ ਇਮਾਨਦਾਰੀ ਨਾਲ ਇਹ ਪਰਸ ਗੁਰਸੇਵ ਸਿੰਘ ਨੂੰ ਸੌਂਪ ਦਿੱਤਾ। ਆਪਣੀ ਖੋਈ ਹੋਈ ਅਮਾਨਤ ਸੁਰੱਖਿਅਤ ਮਿਲਣ ਤੇ ਗੁਰਸੇਵ ਸਿੰਘ ਨੇ ਕੰਡਕਟਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਇਮਾਨਦਾਰ ਕਰਮਚਾਰੀਆਂ ਕਰਕੇ ਹੀ ਸਮਾਜ ਵਿੱਚ ਇਨਸਾਨੀਅਤ ਜ਼ਿੰਦਾ ਹੈ। ਹਾਜ਼ਰ ਲੋਕਾਂ ਵੱਲੋਂ ਵੀ ਕੰਡਕਟਰ ਦੀ ਇਸ ਨੇਕ ਨੀਤੀ ਅਤੇ ਇਮਾਨਦਾਰੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਐਨ.ਜੀ.ਟੀ ਨਵੀ ਦਿੱਲੀ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ 30 ਅਪ੍ਰੈਲ ਨੂੰ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ ’ਤੇ ਜਾਂਚ 

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ