ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਬਰਨਾਲਾ ‘ਚ ਅੱਜ ਸੱਭਿਆਚਾਰਕ ਫ਼ਿਜ਼ਾ ਮਘੇਗੀ: ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਡਾਇਰੀ ਅਤੇ ਕੈਲੰਡਰ ਰਿਲੀਜ਼ ਸਮਾਰੋਹ ਅੱਜ

ਬਰਨਾਲਾ ‘ਚ ਅੱਜ ਸੱਭਿਆਚਾਰਕ ਫ਼ਿਜ਼ਾ ਮਘੇਗੀ: ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਡਾਇਰੀ ਅਤੇ ਕੈਲੰਡਰ ਰਿਲੀਜ਼ ਸਮਾਰੋਹ ਅੱਜ

ਗੁਰਮੀਤ ਸਿੰਘ ਬਰਨਾਲਾ / ਮਨੋਜ਼ ਸ਼ਰਮਾ

ਪਦਮ ਸ਼੍ਰੀ ਰਾਜਿੰਦਰ ਗੁਪਤਾ ਅਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ

‘ਮੰਡੇਰ ਬ੍ਰਦਰਜ਼‘ ਦੀ ਗਾਇਕੀ ਨਾਲ ਸਜੇਗੀ ‘ਇੱਕ ਸ਼ਾਮ… ਸੱਭਿਆਚਾਰ ਦੇ ਨਾਮ‘

ਬਰਨਾਲਾ ਬਿਊਰੋ 4 ਅਪ੍ਰੈਲ

ਬਰਨਾਲਾ ਜਰਨਲਿਸਟ ਐਸੋਸੀਏਸ਼ਨ (ਰਜਿ.) ਵੱਲੋਂ ਅੱਜ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ, ਸਮਾਜਿਕ ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਇੱਕ ਵਿਸ਼ੇਸ਼ ਸੱਭਿਆਚਾਰਕ ਅਤੇ ਡਾਇਰੀ-ਕੈਲੰਡਰ ਰਿਲੀਜ਼ ਸਮਾਰੋਹ ਕਰਵਾਇਆ ਜਾ ਰਿਹਾ ਹੈ। ‘ਇੱਕ ਸ਼ਾਮ… ਸੱਭਿਆਚਾਰ ਦੇ ਨਾਮ‘ ਸਿਰਲੇਖ ਹੇਠ ਹੋਣ ਵਾਲਾ ਇਹ ਪ੍ਰੋਗਰਾਮ ਅੱਜ ਸ਼ਾਮ 7 ਵਜੇ ਧਨੌਲਾ ਰੋਡ ‘ਤੇ ਸਥਿਤ ਰੋਇਲ ਗਾਰਡਨ ਪੈਲੇਸ ਵਿਖੇ ਹੋਵੇਗਾ।

ਮੁੱਖ ਮਹਿਮਾਨ ਅਤੇ ਵਿਸ਼ੇਸ਼ ਸਨਮਾਨ

ਇਸ ਸਮਾਗਮ ਵਿੱਚ ਦੇਸ਼ ਦੇ ਉੱਘੇ ਉਦਯੋਗਪਤੀ ਅਤੇ ਪਦਮ ਸ਼੍ਰੀ ਰਾਜਿੰਦਰ ਗੁਪਤਾ (ਮੈਂਬਰ ਰਾਜ ਸਭਾ ਅਤੇ ਸੰਸਥਾਪਕ ਟਰਾਇਡੈਂਟ ਗਰੁੱਪ) ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ (ਮੈਂਬਰ ਲੋਕ ਸਭਾ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਐਸੋਸੀਏਸ਼ਨ ਵੱਲੋਂ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

ਸੱਭਿਆਚਾਰਕ ਰੰਗ: ਮੰਡੇਰ ਬ੍ਰਦਰਜ਼ ਪਾਉਣਗੇ ਧਮਾਲ

ਸਮਾਗਮ ਦੀ ਖ਼ਾਸੀਅਤ ਪੰਜਾਬੀ ਮਾਂ-ਬੋਲੀ ਦੇ ਮੁਦਈ ਗਾਇਕ ‘ਮੰਡੇਰ ਬ੍ਰਦਰਜ਼‘ ਹੋਣਗੇ, ਜੋ ਆਪਣੀ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਨਗੇ। ਐਸੋਸੀਏਸ਼ਨ ਅਨੁਸਾਰ ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹਿਣਗੇ।

ਪ੍ਰਬੰਧਕਾਂ ਵੱਲੋਂ ਖੁੱਲ੍ਹਾ ਸੱਦਾ

ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰ ਨਿੱਕਾ ਅਤੇ ਖ਼ਜ਼ਾਨਚੀ ਨਰਿੰਦਰ ਅਰੋੜਾ ਨੇ ਦੱਸਿਆ ਕਿ ਇਹ ਸਮਾਗਮ ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਦੇ ਆਪਸੀ ਸਾਂਝ ਨੂੰ ਵਧਾਉਣ ਲਈ ਉਲੀਕਿਆ ਗਿਆ ਹੈ। ਉਨ੍ਹਾਂ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਇਸ ਸੱਭਿਆਚਾਰਕ ਸ਼ਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।

ਸਮਾਗਮ ਦਾ ਵੇਰਵਾ:

ਸਥਾਨ: ਰੋਇਲ ਗਾਰਡਨ ਪੈਲੇਸ, ਨੇੜੇ ਨਵਾਂ ਸਿਨੇਮਾ, ਧਨੌਲਾ ਰੋਡ, ਬਰਨਾਲਾ

ਸਮਾਂ: ਅੱਜ ਸ਼ਾਮ 7:00 ਵਜੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਟਰਾਈਡੈਂਟ ਕੰਪਲੈਕਸ ਧੌਲਾ ਵਿਖੇ ਕਿੱਤਾ ਮੁੱਖੀ ਸੁਰੱਖਿਆ ਤੇ ਸਿਹਤ ਬਾਰੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 1 8
Users Today : 109
Users Yesterday : 59
Users Last 7 days : 329

ਰਾਸ਼ੀਫਲ

error: Content is protected !!