Home » ਪ੍ਰਮੁੱਖ ਖ਼ਬਰਾਂ » ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ, ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਲਗਾਈ ਗਈ ਠੰਡੇ-ਮਿੱਠੇ ਪਾਣੀ ਦੀ ਛਬੀਲ

ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ, ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਲਗਾਈ ਗਈ ਠੰਡੇ-ਮਿੱਠੇ ਪਾਣੀ ਦੀ ਛਬੀਲ

ਮਹਿਲ ਕਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੇਠ ਮਹੀਨੇ ਦੀ ਅੱਤ ਦੀ ਪੈ ਰਹੀ ਕੜਕਦੀ ਧੁੱਪ ਅਤੇ ਲੂ ਅੱਜ-ਕੱਲ੍ਹ ਆਪਣਾ ਭਿਆਨਕ ਕਹਿਰ ਵਰ੍ਹਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਦਾ ਜੀਵਨ ਪੂਰੀ ਤਰ੍ਹਾਂ ਬੇਹਾਲ ਹੋ ਚੁੱਕਾ ਹੈ। ਇਸ ਭਿਆਨਕ ਗਰਮੀ ਅਤੇ ਤਪਸ਼ ਤੋਂ ਸੜਕਾਂ 'ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕੁਝ ਪਲਾਂ ਦੀ ਰਾਹਤ ਦਿਵਾਉਣ
ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ, ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਲਗਾਈ ਗਈ ਠੰਡੇ-ਮਿੱਠੇ ਪਾਣੀ ਦੀ ਛਬੀਲ
[responsivevoice_button voice="Hindi Male"]

ਬੇਅੰਤ ਬਰਨਾਲਾ।

                  ਮਹਿਲ ਕਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੇਠ ਮਹੀਨੇ ਦੀ ਅੱਤ ਦੀ ਪੈ ਰਹੀ ਕੜਕਦੀ ਧੁੱਪ ਅਤੇ ਲੂ ਅੱਜ-ਕੱਲ੍ਹ ਆਪਣਾ ਭਿਆਨਕ ਕਹਿਰ ਵਰ੍ਹਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਦਾ ਜੀਵਨ ਪੂਰੀ ਤਰ੍ਹਾਂ ਬੇਹਾਲ ਹੋ ਚੁੱਕਾ ਹੈ। ਇਸ ਭਿਆਨਕ ਗਰਮੀ ਅਤੇ ਤਪਸ਼ ਤੋਂ ਸੜਕਾਂ ‘ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕੁਝ ਪਲਾਂ ਦੀ ਰਾਹਤ ਦਿਵਾਉਣ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਦੇ ਉਦੇਸ਼ ਨਾਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਮਿਲ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਨੇਕ ਉਪਰਾਲਾ ਕਰਦਿਆਂ ਮੁੱਖ ਮਾਰਗ ‘ਤੇ ਠੰਡੇ-ਮਿੱਠੇ ਪਾਣੀ ਦੀ ਇੱਕ ਵਿਸ਼ਾਲ ਛਬੀਲ ਲਗਾਈ ਗਈ। ਇਸ ਮਨੁੱਖਤਾ ਦੀ ਸੇਵਾ ਦੇ ਕਾਰਜ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਚਰਨਜੀਤ ਸਿੰਘ, ਗੁਰਜੰਟ ਸਿੰਘ ਅਤੇ ਡਾਕਟਰ ਜਨਮੀਤ ਸਿੰਘ ਤੋਂ ਇਲਾਵਾ ਸਮੂਹ ਅਧਿਆਪਕਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਸੜਕ ਤੋਂ ਲੰਘਣ ਵਾਲੇ ਹਰ ਇੱਕ ਰਾਹਗੀਰ, ਵਾਹਨ ਚਾਲਕ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਰੋਕ-ਰੋਕ ਕੇ ਬੜੇ ਹੀ ਸਤਿਕਾਰ ਸਹਿਤ ਠੰਡਾ-ਮਿੱਠਾ ਪਾਣੀ ਪਿਲਾਇਆ ਅਤੇ ਇਸ ਭਿਆਨਕ ਗਰਮੀ ਦੇ ਮੌਸਮ ਵਿੱਚ ਉਨ੍ਹਾਂ ਦੀ ਪਿਆਸ ਬੁਝਾ ਕੇ ਉਨ੍ਹਾਂ ਨੂੰ ਅਥਾਹ ਸਕੂਨ ਦਿੱਤਾ। ਜੇਠ ਦੇ ਇਸ ਮਹੀਨੇ ਵਿੱਚ ਜਦੋਂ ਤਾਪਮਾਨ ਲਗਾਤਾਰ ਅਸਮਾਨ ਨੂੰ ਛੋਹ ਰਿਥਾ ਹੈ ਅਤੇ ਸੜਕਾਂ ‘ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ, ਅਜਿਹੇ ਸਮੇਂ ਇਹ ਛਬੀਲ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋ ਰਹੀ। ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥਣਾਂ ਵੱਲੋਂ ਕੀਤੀ ਗਈ ਇਸ ਨਿਸ਼ਕਾਮ ਸੇਵਾ ਦੀ ਲੰਘਣ ਵਾਲੇ ਹਰ ਵਿਅਕਤੀ ਨੇ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਉਪਰਾਲੇ ਲਈ ਕਾਲਜ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸੇਵਾ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵਿੱਚ ਸਮਾਜ ਸੇਵਾ ਪ੍ਰਤੀ ਇੱਕ ਵੱਖਰਾ ਹੀ ਜਜ਼ਬਾ ਅਤੇ ਊਰਜਾ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਕੜਕਦੀ ਧੁੱਪ ਦੀ ਪ੍ਰਵਾਹ ਕੀਤੇ ਬਿਨਾਂ ਹਰ ਇੱਕ ਲੋੜਵੰਦ ਤੱਕ ਪਾਣੀ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਨੇਤਾ ਜੀ ਦਾ ‘ਸਫ਼ਾਈ ਅਭਿਆਨ’: ਵੋਟਾਂ ਤੋਂ ਪਹਿਲਾਂ ਸ਼ਹਿਰ ਚਮਕਾਉਣ ਦੇ ਪੋਸਟਰ, ਵੋਟਾਂ ਤੋਂ ਬਾਅਦ ਬੂਥਾਂ ‘ਤੇ ਕੂੜੇ ਦੇ ਪਲਸਤਰ

0 0 votes
Article Rating
Subscribe
Notify of
guest
0 Comments
Oldest
Newest Most Voted