ਲੁਧਿਆਣਾ ਬਿਊਰੋ 13 ਮਈ
ਪੰਜਾਬ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲੁਧਿਆਣਾ ਡਿਪੂ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਸਰਪ੍ਰਸਤ ਅਮਰਿੰਦਰ ਸਿੰਘ ਅਤੇ ਚੇਅਰਮੈਨ ਜਸਪਾਲ ਸ਼ਰਮਾ ਨੇ ਕੀਤੀ। ਮੀਟਿੰਗ ਦੌਰਾਨ ਮੁਲਾਜ਼ਮ ਆਗੂਆਂ ਨੇ ਸਰਕਾਰ ‘ਤੇ ਵਾਅਦਾਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਨ ਦੇ ਜਿਹੜੇ ਵੱਡੇ ਵਾਅਦੇ ਕੀਤੇ ਗਏ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ। ਆਗੂ ਗੁਰਬਾਜ ਸਿੰਘ ਸੰਧੂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗਾਮੀ ਸੰਘਰਸ਼ ਲਈ ਲਾਮਬੰਦ ਕੀਤਾ ਅਤੇ ਐਲਾਨ ਕੀਤਾ ਕਿ 15 ਮਈ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਜਦਕਿ 18 ਮਈ ਨੂੰ ਇੱਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਦਿੱਤੇ ਜਾਣਗੇ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਵਿਭਾਗ ਵਿੱਚ ਸਰਕਾਰੀ ਬੱਸਾਂ ਅਤੇ ਸਪੇਅਰ ਪਾਰਟਸ ਦੀ ਭਾਰੀ ਘਾਟ ਹੈ ਜਿਸ ਕਾਰਨ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਨੂੰ ਉਤਸ਼ਾਹਿਤ ਕਰਕੇ ਵਿਭਾਗ ਨੂੰ ਜਾਣਬੁੱਝ ਕੇ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦਲਜੀਤ ਸਿੰਘ ਝੱਜ ਨੇ ਕਿਹਾ ਕਿ ਕਿਲੋਮੀਟਰ ਸਕੀਮ ਦਾ ਵਿਰੋਧ ਕਰਨ ਵਾਲੇ ਮੁਲਾਜ਼ਮਾਂ ‘ਤੇ ਨਜਾਇਜ਼ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਥੇਬੰਦੀ ਦੇ ਸਾਥੀ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਪਣੀਆਂ ਮੰਗਾਂ ਮਨਵਾਉਣ ਲਈ 25, 26 ਅਤੇ 27 ਮਈ ਨੂੰ ਸੂਬੇ ਭਰ ਵਿੱਚ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਹਰਜਿੰਦਰ ਸਿੰਘ ਗੁਰਕੀਰਤ ਸਿੰਘ , ਮੀਤ ਪ੍ਰਧਾਨ ਸੰਤ ਗਿਆਨ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਡੀਪੂ ਵਿੱਚ ਸਮੁੱਚੇ ਵਰਕਰਾਂ ਨੂੰ ਡਿਊਟੀਆਂ ਦੋਰਾਨ ਆ ਰਹੀਆਂ ਮੁਸ਼ਕਿਲਾਂ ਜਿਵੇਂ ਡਿਊਟੀਆਂ ਵਿਚ ਫੇਰ ਬਦਲ ਕਰਨਾ ਅਤੇ ਚਲਦੇ ਰੂਟਾਂ ਤੇ ਕਿਲੋ ਮੀਟਰ ਸਕੀਮ ਪਾਕੇ ਨਿੱਜੀ ਮਾਲਕਾਂ ਨੂੰ ਮੁਨਾਫਾ ਦੇਕੇ ਵਿਭਾਗ ਦਾ ਨੁਕਸਾਨ ਕਰਾਉਣ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਤੇ ਸਮੁੱਚੇ ਵਰਕਰਾ ਵੱਲੋ ਰੋਸ ਜਤਾਇਆ ਗਿਆ ਕਿ ਲਗਾਤਾਰ ਸਪੇਰ ਪਾਰਟ, ਟਾਇਰਾਂ ਦੀ ਘਾਟ ਚੱਲ ਰਹੀ ਹੈ ਨਵੀਆ ਬੱਸਾ ਨਿੱਕੇ ਨਿੱਕੇ ਕੰਮਾਂ ਤੋਂ ਡਿਪੂਆਂ ਦਾ ਸਿੰਗਾਰ ਬਣ ਕੇ ਖੜੀਆਂ ਹਨ ਜਿਸ ਦੀ ਵਜ੍ਹਾ ਕਰਕੇ ਕਿਲੋ ਮੀਟਰ ਸਕੀਮ ਨੂੰ ਲੰਬੇ ਰੂਟ ਤੇ ਪਾਇਆ ਜਾ ਰਿਹਾ ਹੈ ਅਤੇ ਟਿਕਟ ਮਸ਼ੀਨਾਂ ਵੀ ਪੁਰਾਣੀਆਂ ਹੋਣ ਕਾਰਨ ਅਕਸਰ ਹੀ ਖਰਾਬ ਰਹਿੰਦੀਆਂ ਹਨ ਜਿਸ ਕਾਰਨ ਵੱਖ ਵੱਖ ਰੂਟ ਮਿਸ ਹੋ ਰਹੇ ਹਨ ਜਿਸ ਨਾਲ ਆਮ ਪਬਲਿਕ ਦੀਆਂ ਸਫਰ ਸਹੂਲਤਾ ਬੰਦ ਹੋ ਰਹੀਆ ਚੌਣਾਂ ਸਮੇ ਕੀਤੇ ਸਾਰੇ ਵਾਅਦੇ ਝੂਠੇ ਨਿਕਲੇ ਕਿਊ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਬੱਸ ਤੋਂ ਬਿਨਾ ਸਰਕਾਰ ਨੇ ਵਿਭਾਗ ਦੀ ਇੱਕ ਵੀ ਬੱਸ ਨਵੀਂ ਨਹੀਂ ਪਾਈ ਜਿਸ ਦਾ ਪੂਰਾ ਲਾਭ ਪ੍ਰਾਈਵੇਟ ਉਪਰੇਟਰਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਹੁਣ ਵੀ ਲਾਸਟ ਸਾਲ ਵਿੱਚ ਵੀ ਪ੍ਰਾਈਵੇਟ ਕਿਲੋਮੀਟਰ ਬੱਸਾਂ ਪਾਉਣ ਲਈ ਪੱਬਾ ਭਾਰ ਹੈ ਜਿਸ ਨਾਲ ਵਿਭਾਗਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਅਤੇ ਕੁਰੱਪਸ਼ਨ ਨੂੰ ਜਨਮ ਦਿੱਤਾ ਜਾ ਰਿਹਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇ ਰਹੀ ਹੈ ਅਤੇ ਨੌਜਵਾਨਾਂ ਨਾਲ ਸ਼ੋਸ਼ਣ ਕਰ ਰਹੀ ਹੈ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰੇਗੀ ਜਿਸ ਤੇ ਜਥੇਬੰਦੀ ਆਗੂਆਂ ਨੇ ਵਰਕਰਾਂ ਨੂੰ ਸੰਘਰਸ਼ਾਂ ਲਈ ਲਾਮਬੰਦ ਕਰਦਿਆ ਹੜਤਾਲ ਸਮੇਤ ਸਾਰੇ ਐਕਸ਼ਨਾ ਨੂੰ ਸਫਲ ਬਣਾਉਣ ਲਈ ਵੱਧ ਚੜ੍ਹ ਕੇ ਸ਼ਘੰਰਸ਼ਾ ਦਾ ਹਿਸਾ ਬਣੋ ਤਿਖੇ ਸ਼ਘੰਰਸ਼ ਕਰਦਿਆ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮੀਟਿੰਗ ਵਿੱਚ ਸੰਦੀਪ ਸਿੰਘ,ਗੁਰਵਿੰਦਰ ਸਿੰਘ ,ਹਰਸ਼ਰਨ ਸਿੰਘ,ਕੁਲਵਿੰਦਰ ਸਿੰਘ,ਕਰਮਜੀਤ ਸਿੰਘ ਜਗਤਾਰ ਸਿੰਘ ਗੁਰਤੇਜ ਸਿੰਘ, ਇੰਦਰਜੀਤ ਸਿੰਘ ਇੰਦਰ ਆਦਿ ਸਮੇਤ ਆਗੂ ਅਤੇ ਵਰਕਰ ਹਾਜ਼ਰ ਹੋਏ
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਭਦੌੜ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, 1 ਕਿੱਲੋ 22 ਗ੍ਰਾਮ ਅਫੀਮ ਸਮੇਤ ਦੋ ਕਾਬੂ |









Users Today : 10
Users Yesterday : 10
Users Last 7 days : 314