Home » ਪ੍ਰਮੁੱਖ ਖ਼ਬਰਾਂ » ਬੱਸ ਸਟੈਂਡ ਨੇੜਲੀ ਮਾਰਕੀਟ ਵਿੱਚ ਟੁੱਟੇ ਮੇਨ ਹੋਲ ਦੇ ਢੱਕਣ ਬਣੇ ਜਾਨਲੇਵਾ, ਹਰ ਵੇਲੇ ਹਾਦਸਿਆਂ ਦਾ ਡਰ

ਬੱਸ ਸਟੈਂਡ ਨੇੜਲੀ ਮਾਰਕੀਟ ਵਿੱਚ ਟੁੱਟੇ ਮੇਨ ਹੋਲ ਦੇ ਢੱਕਣ ਬਣੇ ਜਾਨਲੇਵਾ, ਹਰ ਵੇਲੇ ਹਾਦਸਿਆਂ ਦਾ ਡਰ

ਬਰਨਾਲਾ ਦੇ ਮੁੱਖ ਬੱਸ ਸਟੈਂਡ ਦੇ ਬਿਲਕੁਲ ਨੇੜੇ ਸਥਿਤ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਟੁੱਟੇ ਹੋਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਰਕੀਟ ਦੇ ਦੁਕਾਨਦਾਰਾਂ ਲਲਿਤ ਕੁਮਾਰ ਅਤੇ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦਿਆੰ ਦੱਸਿਆ ਕਿ ਮੇਨ ਹੋਲ ਦੇ ਇਹ ਢੱਕਣ ਲੰਬੇ ਸਮੇਂ ਤੋਂ ਟੁੱਟੇ ਹੋਏ ਹਨ,
ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।
[responsivevoice_button voice="Hindi Male"]

    ਬੇਅੰਤ ਬਰਨਾਲਾ  22 ਅਪ੍ਰੈਲ

ਬਰਨਾਲਾ ਦੇ ਮੁੱਖ ਬੱਸ ਸਟੈਂਡ ਦੇ ਬਿਲਕੁਲ ਨੇੜੇ ਸਥਿਤ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਟੁੱਟੇ ਹੋਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਰਕੀਟ ਦੇ ਦੁਕਾਨਦਾਰਾਂ ਲਲਿਤ ਕੁਮਾਰ ਅਤੇ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦਿਆੰ ਦੱਸਿਆ ਕਿ ਮੇਨ ਹੋਲ ਦੇ ਇਹ ਢੱਕਣ ਲੰਬੇ ਸਮੇਂ ਤੋਂ ਟੁੱਟੇ ਹੋਏ ਹਨ,

ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।
ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।

ਜਿਸ ਵਿੱਚ ਡਿੱਗਣ ਕਾਰਨ ਸੱਟ-ਫੇਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਕਿਉਂਕਿ ਹਨੇਰੇ ਵਿੱਚ ਇਹ ਟੋਏ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਇੱਥੇ ਹਰ ਵੇਲੇ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਬਹੁਤ ਹੀ ਭੀੜ-ਭੜੱਕੇ ਵਾਲਾ ਇਲਾਕਾ ਹੈ ਜਿੱਥੇ ਬੱਸ ਸਟੈਂਡ ਹੋਣ ਕਾਰਨ ਹਜ਼ਾਰਾਂ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ।

ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।
ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।

ਰਾਤ ਦੇ ਸਮੇਂ ਹਨੇਰੇ ਵਿੱਚ ਇਹ ਟੁੱਟੇ ਹੋਏ ਢੱਕਣ ਹੋਰ ਵੀ ਖ਼ਤਰਨਾਕ ਸਾਬਤ ਹੋ ਰਹੇ ਹਨ ਅਤੇ ਕਈ ਵਾਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਵਿੱਚ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਦੁਕਾਨਦਾਰਾਂ ਨੇ ਨਗਰ ਨਿਗਮ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਨ੍ਹਾਂ ਢੱਕਣਾਂ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।
ਫੋਟੋ ਕੈਪਸ਼ਨ: ਬਰਨਾਲਾ ਦੀ ਪ੍ਰੇਮ ਪ੍ਰਧਾਨ ਮਾਰਕੀਟ ਵਿੱਚ ਟੁੱਟੇ ਹੋਏ ਮੇਨ ਹੋਲ ਦੇ ਢੱਕਣ ਦੀ ਫੋਟੋ।

ਇਸ ਸੰਬੰਧੀ ਸੀਵਰੇਜ ਬੋਰਡ ਦੇ ਜੇ.ਈ ਅਜੇ ਕੁਮਾਰ ਨੇ ਕਿਹਾ ਕਿ ਇਹ ਨਗਰ ਨਿਗਮ ਦੇ ਅਧਿਕਾਰੀਆਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ। ਇਸ ਲਈ ਇਹ ਮੇਨ ਹੋਲ ਦੇ ਢੱਕਣ ਉਨ੍ਹਾਂ ਵੱਲੋਂ ਹੀ ਬਦਲੇ ਜਾਣੇ ਹਨ।

ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀ ਅੰਕੁਸ਼ ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਅਤੇ ਹੁਣ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦ ਹੀ ਮੇਨ ਹੋਲ ਦੇ ਢੱਕਣ ਬਦਲ ਦਿੱਤੇ ਜਾਣਗੇ ਅਤੇ ਕਿਸੇ ਵੀ ਰਾਹਗੀਰ ਅਤੇ ਸ਼ਹਿਰ ਨਿਵਾਸੀ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾ

ਪਿੰਡ ਅਸਪਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ; ਦੋ ਨੌਜਵਾਨ ਗੰਭੀਰ ਜ਼ਖ਼ਮੀ, ਰੈਫਰ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 4
Users Today : 13
Users Yesterday : 29
Users Last 7 days : 170

ਰਾਸ਼ੀਫਲ