Home » ਪ੍ਰਮੁੱਖ ਖ਼ਬਰਾਂ » ਭਦੌੜ ਦੇ ਵਿਕਾਸ ਲਈ ਦਰਿਆਦਿਲੀ: ਬੱਸ ਅੱਡੇ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ

ਭਦੌੜ ਦੇ ਵਿਕਾਸ ਲਈ ਦਰਿਆਦਿਲੀ: ਬੱਸ ਅੱਡੇ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ

 ਨਗਰ ਕੌਂਸਲ ਭਦੌੜ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਵਲੋਂ ਇਨਸਾਨੀਅਤ ਤੇ ਸਮਾਜ ਸੇਵਾ ਦੀ ਇਕ ਬੇਮਿਸਾਲ ਉਦਾਹਰਨ ਪੇਸ਼ ਕਰਦਿਆਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਸ ਮਹਾਨ ਸ਼ਖਸੀਅਤ ਦੀ ਯਾਦ ’ਚ ਸੀ।
ਭਦੌੜ ਦੇ ਵਿਕਾਸ ਲਈ ਦਰਿਆਦਿਲੀ: ਬੱਸ ਅੱਡੇ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ
[responsivevoice_button voice="Hindi Male"]

ਸਵਰਗੀ ਸ. ਗੁਰਦੇਵ ਸਿੰਘ ਦੇ ਨਾਮ `ਤੇ ਹੋਵੇਗਾ ਭਦੌੜ ਦਾ ਬੱਸ ਸਟੈਂਡ : ਪ੍ਰਧਾਨ ਮਨੀਸ਼ ਗਰਗ

ਇਨਸਾਨ ਆਪਣੀ ਦੌਲਤ ਨਾਲ ਨਹੀਂ, ਦਿੱਤੇ ਦਾਨ ਤੇ ਕੀਤੇ ਨੇਕ ਕਰਮਾਂ ਸਦਕਾ ਲੋਕਾਂ ਦੇ ਦਿਲਾਂ ਚ ਰਹੇਗਾ ਜਿਉਂਦਾ : ਪ੍ਰਧਾਨ ਗਰਗ

ਬਰਨਾਲਾ ਬਿਊਰੋ 20 ਅਪ੍ਰੈਲ

                     ਨਗਰ ਕੌਂਸਲ ਭਦੌੜ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਵਲੋਂ ਇਨਸਾਨੀਅਤ ਤੇ ਸਮਾਜ ਸੇਵਾ ਦੀ ਇਕ ਬੇਮਿਸਾਲ ਉਦਾਹਰਨ ਪੇਸ਼ ਕਰਦਿਆਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਸ ਮਹਾਨ ਸ਼ਖਸੀਅਤ ਦੀ ਯਾਦ ਚ ਸੀ। ਜਿਸ ਨੇ ਦਹਾਕਿਆਂ ਪਹਿਲਾਂ ਸ਼ਹਿਰ ਦੇ ਵਿਕਾਸ ਲਈ ਆਪਣੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਬਿਨਾਂ ਕਿਸੇ ਲਾਲਚ ਦੇ ਦਾਨ ਕਰ ਦਿੱਤੀ ਸੀ। ਬੱਸ ਸਟੈਂਡ ਭਦੌੜ ਲਈ ਜ਼ਮੀਨ ਦਾਨ ਕਰਨ ਵਾਲੇ ਸਵਰਗੀ ਸਰਦਾਰ ਗੁਰਦੇਵ ਸਿੰਘ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਦਾ ਸ਼ਹਿਰ ਦੀਆਂ ਪ੍ਰਮੁਖ ਸ਼ਖਸੀਅਤਾਂ ਦੀ ਮੌਜੂਦਗੀ ਚ ਨਿੱਘਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਇਕ ਵੱਡਾ ਤੇ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਬੱਸ ਸਟੈਂਡ ਦਾ ਨਾਮ ਹੁਣ ਸਵਰਗੀ ਸਰਦਾਰ ਗੁਰਦੇਵ ਸਿੰਘ ਯਾਦਗਾਰੀ ਬੱਸ ਸਟੈਂਡ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਬੱਸ ਅੱਡੇ ਦਾ ਲਾਭ ਹਜ਼ਾਰਾਂ ਲੋਕ ਰੋਜ਼ਾਨਾ ਉਠਾ ਰਹੇ ਹਨ। ਉਹ ਸਰਦਾਰ ਗੁਰਦੇਵ ਸਿੰਘ ਵਰਗੇ ਦਾਨੀ ਪੁਰਸ਼ਾਂ ਦੇ ਵੱਡੇ ਜਿਗਰੇ ਸਦਕਾ ਹੀ ਸੰਭਵ ਹੋ ਸਕਿਆ ਹੈ। ਪ੍ਰਧਾਨ ਗਰਗ ਨੇ ਬੇਬਾਕੀ ਨਾਲ ਮੰਨਿਆ ਕਿ ਇਹ ਮਾਣ-ਸਨਮਾਨ ਪਰਿਵਾਰ ਨੂੰ ਬਹੁਤ ਸਾਲ ਪਹਿਲਾਂ ਮਿਲਣਾ ਚਾਹੀਦਾ ਸੀ। ਪਰ ਦੇਰ ਆਇਦ ਦਰੁਸਤ ਆਇਦ ਦੇ ਅਖਾਣ ਮੁਤਾਬਕ ਅੱਜ ਕੌਂਸਲ ਨੇ ਆਪਣਾ ਫਰਜ਼ ਨਿਭਾਇਆ ਹੈ। ਇਸ ਭਾਵੁਕ ਤੇ ਗੌਰਵਮਈ ਪਲਾਂ ਦੇ ਗਵਾਹ ਬਣਨ ਲਈ ਸ਼ਹਿਰ ਦੀਆਂ ਕਈ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਇਨ੍ਹਾਂ ਚ ਕੌਂਸਲਰ ਨਾਹਰ ਸਿੰਘ, ਕੌਂਸਲਰ ਪਰਮਜੀਤ ਸਿੰਘ, ਕੌਂਸਲਰ ਗੁਰਪਾਲ ਸਿੰਘ ਮੋਟੂ, ਕੌਂਸਲਰ ਅਸ਼ੋਕ ਰਾਮ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਵਕੀਲ ਸਿੰਘ, ਦੀਪਕ ਕੁਮਾਰ ਬੋਨੀ ਸ਼ਰਮਾ ਤੇ ਰਜਿੰਦਰ ਬੱਤਾ ਸਣੇ ਵੱਡੀ ਗਿਣਤੀ ਚ ਪਤਵੰਤੇ ਸੱਜਣ ਸ਼ਾਮਲ ਸਨ। ਹਾਜ਼ਰ ਸਾਰੇ ਮੈਂਬਰਾਂ ਨੇ ਇਕਸੁਰ ਚ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਦੌੜ ਸ਼ਹਿਰ ਇਸ ਨੇਕ ਕਾਰਜ ਲਈ ਇਸ ਪਰਿਵਾਰ ਦਾ ਹਮੇਸ਼ਾ ਰਿਣੀ ਰਹੇਗਾ।

ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਇੰਦਰਜੀਤ ਸਿੰਘ

ਸਮਾਗਮ ਦੌਰਾਨ ਇੰਦਰਜੀਤ ਸਿੰਘ ਨੂੰ ਸਿਰੋਪਾਓ, ਲੋਈ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਨਿਵਾਜਿਆ ਗਿਆ। ਇਸ ਮੌਕੇ ਕੀਰਤ ਸਿੰਗਲਾ ਨੇ ਕਿਹਾ ਕਿ ਅਜੋਕੇ ਦੌਰ ਚ ਜਿਥੇ ਇੰਚ-ਇੰਚ ਜ਼ਮੀਨ ਲਈ ਖੂਨੀ ਰਿਸ਼ਤੇ ਆਪਸ ਚ ਲੜਦੇ ਹਨ। ਉੱਥੇ ਇਸ ਪਰਿਵਾਰ ਨੇ ਸਮਾਜ ਭਲਾਈ ਲਈ ਆਪਣੀ ਜੱਦੀ ਜਾਇਦਾਦ ਤਿਆਗ ਕੇ ਇਕ ਅਜਿਹੀ ਮਿਸਾਲ ਪੈਦਾ ਕੀਤੀ ਹੈ। ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਸ਼ਹਿਰ ਵਾਸੀਆਂ ਨੇ ਵੀ ਨਗਰ ਕੌਂਸਲ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।

ਇਹ ਮਿੱਟੀ ਗੁਰਦੇਵ ਸਿੰਘ ਵਰਗੇ ਦਾਨਵੀਰਾਂ ਦੀ ਰਹੇਗੀ ਹਮੇਸ਼ਾ ਰਿਣੀ: ਪ੍ਰਧਾਨ ਗਰਗ

ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਇਸ ਬੱਸ ਸਟੈਂਡ ਦਾ ਨਾਮ ਸਵਰਗੀ ਸਰਦਾਰ ਗੁਰਦੇਵ ਸਿੰਘ ਯਾਦਗਾਰੀ ਬੱਸ ਸਟੈਂਡ ਰੱਖਣਾ ਤੇ ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਦਾ ਸਨਮਾਨ ਕਰਨਾ ਸਿਰਫ਼ ਇਕ ਰਸਮੀ ਕਾਰਵਾਈ ਨਹੀਂ। ਸਗੋਂ ਉਸ ਸਖ਼ੀ ਪਰਿਵਾਰ ਪ੍ਰਤੀ ਪੂਰੇ ਸ਼ਹਿਰ ਦਾ ਸ਼ੁਕਰਾਨਾ ਹੈ। ਅਜਿਹੇ ਸਨਮਾਨ ਸਾਡੀ ਨਵੀਂ ਪੀੜ੍ਹੀ ਨੂੰ ਇਹ ਸਬਕ ਦਿੰਦੇ ਹਨ ਕਿ ਇਨਸਾਨ ਆਪਣੀ ਦੌਲਤ ਨਾਲ ਨਹੀਂ। ਸਗੋਂ ਆਪਣੇ ਦਿੱਤੇ ਹੋਏ ਦਾਨ ਤੇ ਕੀਤੇ ਹੋਏ ਨੇਕ ਕਰਮਾਂ ਕਰਕੇ ਸਦੀਆਂ ਤੱਕ ਲੋਕਾਂ ਦੇ ਦਿਲਾਂ ਚ ਜਿਉਂਦਾ ਰਹਿੰਦਾ ਹੈ। ਭਦੌੜ ਦੀ ਇਹ ਮਿੱਟੀ ਗੁਰਦੇਵ ਸਿੰਘ ਵਰਗੇ ਦਾਨਵੀਰਾਂ ਦੀ ਹਮੇਸ਼ਾ ਰਿਣੀ ਰਹੇਗੀ। ਜਿਨ੍ਹਾਂ ਨੇ ਸ਼ਹਿਰ ਦੀ ਸ਼ਾਨ ਨੂੰ ਚਾਰ-ਚੰਨ ਲਾਉਣ ਲਈ ਆਪਣਾ ਸਰਮਾਇਆ ਤਿਆਗ ਦਿੱਤਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਪੰਜਾਬ ਵਿਧਾਨ ਸਭਾ ਚੋਣਾਂ-2027 ’ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ : ਬਿੱਟੂ ਦੀਵਾਨਾ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 7 4
Users Today : 6
Users Yesterday : 17
Users Last 7 days : 126

ਰਾਸ਼ੀਫਲ