Home » ਪ੍ਰਮੁੱਖ ਖ਼ਬਰਾਂ » ਪਿੰਡ ਨੈਣੇਵਾਲ ਦੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਸਾਰਾ ਪਿੰਡ ਹੋਇਆ ਇੱਕ ਜੁੱਟ, ਸਾਧ ਬਣਾਉਣ ਲੱਗਾ ਸਿਆਸੀ ਦਬਾਅ

ਪਿੰਡ ਨੈਣੇਵਾਲ ਦੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਸਾਰਾ ਪਿੰਡ ਹੋਇਆ ਇੱਕ ਜੁੱਟ, ਸਾਧ ਬਣਾਉਣ ਲੱਗਾ ਸਿਆਸੀ ਦਬਾਅ

ਨੇੜਲੇ ਪਿੰਡ ਨੈਣੇਵਾਲ ਵਿਖੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਮਸਲਾ ਦਿਨੋ ਦਿਨ ਭੱਖਦਾ ਜਾ ਰਿਹਾ ਹੈ। ਅੱਜ ਤੜਕਸਾਰ ਪਿੰਡ ਨੈਣੇਵਾਲ ਦੇ ਵਸਨੀਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਥਾਣਾ ਭਦੌੜ ਵਿਖੇ ਇਨਸਾਫ ਦੀ ਮੰਗ ਨੂੰ ਲੈ ਕੇ ਪਹੁੰਚ ਗਏ। ਜ਼ਿਕਰ ਯੋਗ ਹੈ ਕਿ ਡੇਰੇ ਦੀ ਮਹੰਤੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਇਸ ਵਿੱਚ ਜਗਤਾਰ ਸਿੰਘ ਜੋ ਕਿ ਲੰਬੇ ਸਮੇਂ ਤੋਂ ਡੇਰਾ ਨੈਣੇਵਾਲ ਦਾ ਪ੍ਰਬੰਧ ਵੇਖ ਰਿਹਾ ਸੀ
ਪਿੰਡ ਨੈਣੇਵਾਲ ਦੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਸਾਰਾ ਪਿੰਡ ਹੋਇਆ ਇੱਕ ਜੁੱਟ, ਸਾਧ ਬਣਾਉਣ ਲੱਗਾ ਸਿਆਸੀ ਦਬਾਅ
[responsivevoice_button voice="Hindi Male"]

ਪਿੰਡ ਨੈਣੇਵਾਲ ਦੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਸਾਰਾ ਪਿੰਡ ਹੋਇਆ ਇੱਕ ਜੁੱਟ, ਸਾਧ ਬਣਾਉਣ ਲੱਗਾ ਸਿਆਸੀ ਦਬਾਅ

ਬਰਨਾਲਾ ਬਿਊਰੋ 18 ਅਪ੍ਰੈਲ

ਨੇੜਲੇ ਪਿੰਡ ਨੈਣੇਵਾਲ ਵਿਖੇ ਡੇਰੇ ਤੇ ਕਬਜ਼ੇ ਨੂੰ ਲੈ ਕੇ ਮਸਲਾ ਦਿਨੋ ਦਿਨ ਭੱਖਦਾ ਜਾ ਰਿਹਾ ਹੈ। ਅੱਜ ਤੜਕਸਾਰ ਪਿੰਡ ਨੈਣੇਵਾਲ ਦੇ ਵਸਨੀਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਥਾਣਾ ਭਦੌੜ ਵਿਖੇ ਇਨਸਾਫ ਦੀ ਮੰਗ ਨੂੰ ਲੈ ਕੇ ਪਹੁੰਚ ਗਏ। ਜ਼ਿਕਰ ਯੋਗ ਹੈ ਕਿ ਡੇਰੇ ਦੀ ਮਹੰਤੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਇਸ ਵਿੱਚ ਜਗਤਾਰ ਸਿੰਘ ਜੋ ਕਿ ਲੰਬੇ ਸਮੇਂ ਤੋਂ ਡੇਰਾ ਨੈਣੇਵਾਲ ਦਾ ਪ੍ਰਬੰਧ ਵੇਖ ਰਿਹਾ ਸੀ ਪਰ ਪਿੰਡ ਵਾਸੀਆ ਨੇ ਕੁੱਝ ਕਾਰਨਾਂ ਕਰਕੇ ਬਾਬੇ ਨੂੰ ਮਹੰਤੀ ਤੋ ਲਾਂਭੇ ਕਰ ਦਿੱਤਾ ਸੀ, ਪਰ ਮਹੰਤ ਜਗਤਾਰ ਸਿੰਘ ਨੇ ਸਿਆਸੀ ਲਾਹਾ ਲੈਂਦੇ ਹੋਏ ਦੁਬਾਰਾ ਧੱਕੇ ਨਾਲ ਡੇਰੇ ਉਪਰ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ।ਇਥ ਇਹ ਵੀ ਜ਼ਿਕਰਯੋਗ ਹੈ ਕਿ

ਪਿੰਡ ਵਿੱਚ ਮੌਜੂਦਾ ਸਰਪੰਚ ਜੋ ਕਿ ਅਕਾਲੀ ਦਲ(ਬ) ਨਾਲ ਸਬੰਧ ਰੱਖਦਾ ਹੈ ਪਰ ਬਾਬਾ ਉਸ ਤੋਂ ਉਲਟ ਵਿਰੋਧੀ ਪਾਰਟੀਆਂ ਦੀ ਸ਼ਹਿ ਤੇ ਦੁਬਾਰਾ ਛਿੱਕਾ ਚਲਾਉਣਾ ਚਾਹੁੰਦਾ ਹੈ। ਬੀਤੀ ਰਾਤ ਬਾਬੇ ਦੇ ਨਜ਼ਦੀਕੀ ਇੱਕ ਨੌਜਵਾਨ ਸੋਨੀ ਜੋ ਕਿ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੋਇਆ ਹੈ ਨੇ ਦੋਸ਼ ਲਾਇਆ ਕਿ ਪਿੰਡ ਦੇ ਕੁੱਝ ਨੌਜਵਾਨਾਂ ਨੇ ਮੇਰੇ ਉੱਪਰ ਹਮਲਾ ਕਰਕੇ ਮੈਨੂੰ ਜਖਮੀ ਕੀਤਾ ਹੈ ,ਜਦਕਿ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਔਰਤਾਂ ਤੇ ਨੈਣੇਵਾਲ ਦੇ ਲੋਕਾਂ ਨੇ ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਿਰਫ ਡਰਾਮੇਬਾਜ਼ੀ ਕੀਤੀ ਗਈ ਹੈ ,ਕਿਉਂਕਿ ਇਹ ਸਾਰੀ ਕੁਝ ਚਾਲ ਬਾਬਾ ਜਗਤਾਰ ਸਿੰਘ ਵੱਲੋਂ ਕਰਵਾਈ ਗਈ ਹੈ। ਇਸ ਘਟਨਾਕ੍ਰਮ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਉਰਫ ਗਗਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵਿਅਕਤੀ ਅੱਜ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ ਕੁੱਝ ਸਮਾਂ ਪਹਿਲਾਂ ਉਹ ਵਿਅਕਤੀ ਨੇ ਉਕਤ ਮਹੰਤ ਜਗਤਾਰ ਸਿੰਘ ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਗੰਭੀਰ ਦੋਸ਼ ਲਾਏ ਸਨ ਅਤੇ ਉਸ ਦੀ ਰਿਕਾਰਡਿੰਗ ਅਤੇ ਸਬੂਤ ਮੇਰੇ ਪਾਸ ਮੌਜੂਦ ਹਨ, ਕਿਉਂਕਿ ਜੋ ਜਖਮੀ ਵਿਅਕਤੀ ਸੋਨੀ ਹਸਪਤਾਲ ਵਿੱਚ ਦਾਖਲ ਹੈ ਉਹ ਇਸ ਗੱਲ ਤੋਂ ਡਰਦਾ ਸੀ ਕਿ ਮਹੰਤ ਜਗਤਾਰ ਸਿੰਘ ਮੈਨੂੰ ਕੋਈ ਜਾਨੀ ਨੁਕਸਾਨ ਨਾ ਪਹੁੰਚਾ ਦੇਵੇ। ਸਰਪੰਚ ਨੇ ਕਿਹਾ ਕਿ ਉਸ ਸਮੇਂ ਇਸ ਬੇਅਦਬੀ ਸਬੰਧੀ ਲਿਖਤੀ ਸ਼ਿਕਾਇਤ ਉਸ ਸਮੇਂ ਦੇ ਐਸ ਐਸ ਪੀ ਬਰਨਾਲਾ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੱਕ ਪਹੁੰਚਾ ਦਿੱਤੀ ਗਈ ਸੀ। ਪਰ ਸਿਆਸੀ ਦਬਾਅ ਕਾਰਨ ਸਭ ਕੁੱਝ ਅੰਦਰ ਖਾਤੇ ਹੀ ਦਬ ਕੇ ਰਹਿ ਗਿਆ ਹੈ ।ਅੱਜ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਅਸੀਂ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੋ ਝੂਠਾ ਪਰਚਾ ਪਿੰਡ ਦੇ ਕੁਝ ਵਿਅਕਤੀਆਂ ਉਪਰ ਕਰਵਾਇਆ ਹੈ ਉਸ ਨੂੰ ਰੱਦ ਕਰਵਾ ਕੇ ਇਨਸਾਫ ਦੀ ਮੰਗ ਲਈ ਅਦਾਲਤ ਦਰਵਾਜ਼ਾ ਖੜਕਾਵਾਂਗੇ।

ਦੱਸਣ ਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਕਾਲਾ ਢਿੱਲੋ ਐਮ ਐਲ ਏ ਬਰਨਾਲਾ ਤੇ ਹੋਰ ਪਾਰਟੀਆਂ ਦੇ ਉੱਘੇ ਆਗੂਆਂ ਨੇ ਇਸ ਧੱਕੇਸ਼ਾਹੀ ਵਿਰੁੱਧ ਪਿੰਡ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ ਅਤੇ ਹਰ ਸੰਭਵ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ

ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਦੀਵਾਨਾ ਵੱਲੋਂ ਤੇਰਵੀਂ ਜ਼ਿਲ੍ਹਾ ਪੱਧਰੀ ਵਜ਼ੀਫਾ ਪ੍ਰੀਖਿਆ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments