Home » ਪ੍ਰਮੁੱਖ ਖ਼ਬਰਾਂ » ਨੈਸ਼ਨਲ ਜੂਨੀਅਰ ਬਾਕਸਿੰਗ: ਬਰਨਾਲਾ ਦੇ ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਦੁਨੀਆ ਭਰ `ਚ ਚਮਕਾਇਆ

ਨੈਸ਼ਨਲ ਜੂਨੀਅਰ ਬਾਕਸਿੰਗ: ਬਰਨਾਲਾ ਦੇ ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਦੁਨੀਆ ਭਰ `ਚ ਚਮਕਾਇਆ

ਮਹਾਰਾਸ਼ਟਰ ਦੇ ਨਾਗਪੁਰ ਵਿਖੇ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੇ ਉੱਭਰਦੇ ਬਾਕਸਰ ਸਹਿਜਦੀਪ ਜੇਠੀ ਨੇ ਆਪਣੀ ਮੁਕੇਬਾਜ਼ੀ ਦਾ ਲੋਹਾ ਮਨਵਾਉਂਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ
ਨੈਸ਼ਨਲ ਜੂਨੀਅਰ ਬਾਕਸਿੰਗ: ਬਰਨਾਲਾ ਦੇ ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਦੁਨੀਆ ਭਰ `ਚ ਚਮਕਾਇਆ
[responsivevoice_button voice="Hindi Male"]

ਸਹਿਜਦੀਪ ਜੇਠੀ ਦੀ ਸ਼ਾਨਦਾਰ ਪ੍ਰਾਪਤੀ: ਮਿਹਨਤ ਤੇ ਜਜ਼ਬੇ ਦੀ ਮਿਸਾਲ: ਵਜ਼ਨ ਘਟਾਉਣ ਤੋਂ ਲੈ ਕੇ ਨੈਸ਼ਨਲ ਮੈਡਲ ਜਿੱਤਣ ਤਕ

ਬਰਨਾਲਾ ਬਿਊਰੋ 16 ਅਪ੍ਰੈਲ

                    ਮਹਾਰਾਸ਼ਟਰ ਦੇ ਨਾਗਪੁਰ ਵਿਖੇ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਚ ਪੰਜਾਬ ਦੇ ਉੱਭਰਦੇ ਬਾਕਸਰ ਸਹਿਜਦੀਪ ਜੇਠੀ ਨੇ ਆਪਣੀ ਮੁਕੇਬਾਜ਼ੀ ਦਾ ਲੋਹਾ ਮਨਵਾਉਂਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ। ਸਪੋਰਟਸ ਸਕੂਲ ਜਲੰਧਰ ਦੇ 10ਵੀਂ ਜਮਾਤ ਦੇ ਇਸ ਹੋਣਹਾਰ ਵਿਦਿਆਰਥੀ ਨੇ ਮਣੀਪੁਰ, ਛੱਤੀਸਗੜ੍ਹ ਤੇ ਝਾਰਖੰਡ ਵਰਗੇ ਮਜ਼ਬੂਤ ਰਾਜਾਂ ਦੇ ਖਿਡਾਰੀਆਂ ਨੂੰ ਧੂੜ ਚਟਾ ਕੇ ਇਹ ਮੁਕਾਮ ਹਾਸਲ ਕੀਤਾ ਹੈ। ਸਹਿਜਦੀਪ ਦੀ ਇਹ ਜਿੱਤ ਆਸਾਨ ਨਹੀਂ ਸੀ। ਚੈਂਪੀਅਨਸ਼ਿਪ ਤੋਂ ਮਹਿਜ਼ ਕੁਝ ਦਿਨ ਪਹਿਲਾਂ ਉਸ ਦਾ ਵਜ਼ਨ ਨਿਰਧਾਰਿਤ ਸ਼੍ਰੇਣੀ ਤੋਂ ਕਰੀਬ 4 ਕਿਲੋ ਵਧ ਗਿਆ ਸੀ। ਪਰ ਆਪਣੇ ਅਟੱਲ ਇਰਾਦੇ ਸਦਕਾ ਉਸ ਨੇ ਸਿਰਫ਼ ਇਕ ਹਫ਼ਤੇ ਚ ਸਖ਼ਤ ਡਾਇਟ ਤੇ ਰੋਜ਼ਾਨਾ 5 ਕਿਲੋਮੀਟਰ ਦੌੜ ਲਗਾ ਕੇ ਵਜ਼ਨ ਘਟਾਇਆ। ਆਪਣੀ ਟ੍ਰੇਨਿੰਗ ਪ੍ਰਤੀ ਸਮਰਪਣ ਦਿਖਾਉਂਦੇ ਹੋਏ ਉਹ ਰੋਜ਼ਾਨਾ ਸਵੇਰੇ 4:30 ਵਜੇ ਉੱਠ ਕੇ 3 ਘੰਟੇ ਤੇ ਸ਼ਾਮ ਨੂੰ ਫਿਰ 3 ਘੰਟੇ ਕਠਿਨ ਅਭਿਆਸ ਕਰਦਾ ਸੀ। ਮੌਜੂਦਾ ਸਮੇਂ ਚ ਉਹ ਇੰਟਰਨੈਸ਼ਨਲ ਕੋਚ ਹਰੀਅੰਤ ਕੁਮਾਰ ਤੋਂ ਬਾਕਸਿੰਗ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ। ਇਸ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਚ ਪੰਜਾਬ ਦੀ ਝੋਲੀ ਹੋਰ ਵੀ ਮੈਡਲ ਪਏ ਹਨ। ਰਿਦਮ ਸ਼ਰਮਾ ਅੰਮ੍ਰਿਤਸਰ 48 ਕਿਲੋ ਵਰਗ ਚ ਕਾਂਸੀ ਦਾ ਤਗਮਾ। ਯੁਵਰਾਜ ਨਾਹਰ ਮੋਹਾਲੀ 54 ਕਿਲੋ ਵਰਗ ਚ ਕਾਂਸੀ ਦਾ ਤਗਮਾ। ਅਰਮਾਨਦੀਪ ਮਾਨਸਾ 63 ਕਿਲੋ ਵਰਗ ਚ ਕਾਂਸੀ ਦਾ ਤਗਮਾ। ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਸਹਿਜਦੀਪ ਜੇਠੀ ਸਣੇ ਸਾਰੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਇਹ ਉਤਸ਼ਾਹ ਆਉਣ ਵਾਲੇ ਸਮੇਂ ਚ ਸੂਬੇ ਨੂੰ ਖੇਡਾਂ ਦੇ ਖੇਤਰ ਚ ਮੁੜ ਪਹਿਲੇ ਨੰਬਰ `ਤੇ ਲੈ ਕੇ ਆਵੇਗਾ।

ਸਹਿਜਦੀਪ ਨੂੰ ਬਚਪਨ ਤੋਂ ਸੀ ਖੇਡਾਂ ਦਾ ਸ਼ੌਕ

ਸਹਿਜਦੀਪ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ। ਪਰ ਲਾਕਡਾਊਨ ਦੌਰਾਨ ਉਸ ਨੇ ਬਾਕਸਿੰਗ ਨੂੰ ਪੇਸ਼ੇਵਰ ਤੌਰ `ਤੇ ਅਪਣਾਇਆ। ਉਸ ਨੇ ਆਪਣੇ ਵੱਡੇ ਭਰਾ ਸਾਹਿਲ ਜੇਠੀ, ਜੋ ਖੁਦ 4 ਵਾਰ ਨੈਸ਼ਨਲ ਪੱਧਰ `ਤੇ ਖੇਡ ਚੁੱਕੇ ਹਨ ਨੂੰ ਵੇਖ ਕੇ ਬਹੁਤ ਪ੍ਰੇਰਣਾ ਲਈ। ਸਹਿਜਦੀਪ ਦੇ ਪਿਤਾ ਸੰਦੀਪ ਜੇਠੀ ਬੈਂਕ ਕਰਮਚਾਰੀ ਹਨ ਤੇ ਮਾਤਾ ਮੀਰਾ ਲਕਸ਼ਮੀ ਜੇਠੀ ਗ੍ਰਹਿਣੀ ਹਨ। ਜਿਨ੍ਹਾਂ ਨੇ ਹਮੇਸ਼ਾ ਆਪਣੇ ਪੁੱਤਰ ਦੇ ਸੁਪਨਿਆਂ ਦਾ ਸਾਥ ਦਿੱਤਾ। ਇਸ ਤੋਂ ਪਹਿਲਾਂ ਵੀ ਸਹਿਜਦੀਪ ਨੇ ਤਰਨਤਾਰਨ ਵਿਖੇ ਹੋਈ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਚ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਸੀ।

ਸਫ਼ਲਤਾ ਚ ਕੋਚਾਂ ਤੇ ਸਹਿਯੋਗੀਆਂ ਦਾ ਯੋਗਦਾਨ

ਇਸ ਵੱਡੀ ਪ੍ਰਾਪਤੀ ਪਿੱਛੇ ਕੋਚਾਂ ਦੀ ਇਕ ਪੂਰੀ ਟੀਮ ਦਾ ਸਹਿਯੋਗ ਹੈ। ਸਹਿਜਦੀਪ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੋਚ ਰਣਜੀਤ ਮਾਨ ਕੈਨੇਡਾ, ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ, ਇੰਟਰਨੈਸ਼ਨਲ ਬਾਕਸਰ ਕੁਲਵਿੰਦਰ ਸਿੰਘ, ਕੋਚ ਜਸਵੀਰ ਜੱਸੀ, ਕੋਚ ਗੁਰਦਿੱਤਪੁਰੀ, ਕੋਚ ਦਵਿੰਦਰ ਗਰੇਵਾਲ, ਕੋਚ ਕੇਵਲ ਰਾਜਪਾਲ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਨੂੰ ਦਿੱਤਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਇਤਿਹਾਸਕ ਪਿੰਡ ਠੀਕਰੀਵਾਲਾ ਦੀ ਅਨਾਜ ਮੰਡੀ ਬਦਹਾਲ: ਪ੍ਰਸ਼ਾਸਨਿਕ ਦਾਅਵਿਆਂ ਦੀ ਨਿਕਲੀ ਫ਼ੂਕ, ਕਿਸਾਨਾਂ `ਚ ਭਾਰੀ ਰੋਸ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 1 1
Users Today : 17
Users Yesterday : 24
Users Last 7 days : 116

ਰਾਸ਼ੀਫਲ