Home » ਪ੍ਰਮੁੱਖ ਖ਼ਬਰਾਂ » ਸਟੇਟ ਕਮੇਟੀ ਦੇ ਹਰ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ………ਚੰਨਣਵਾਲ

ਸਟੇਟ ਕਮੇਟੀ ਦੇ ਹਰ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ………ਚੰਨਣਵਾਲ

  ਅੱਜ ਸਾਝੀ ਸੰਘਰਸ਼ ਕਮੇਟੀ ਸ/ਡ ਮਹਿਲਕਲਾਂ ਦੀਆਂ ਸਮੂਹ ਜਥੇਬੰਦੀਆਂ ਵੱਲੋ ਇੰਜ ਜਸਵਿੰਦਰ ਸਿੰਘ ਚੰਨਣਵਾਲ ਦੀ ਅਗਵਾਈ ਵਿੱਚ ਐਸ ਡੀ ਓ ਪਾਵਰਕਾਮ ਮਹਿਲਕਲਾਂ ਨੂੰ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਵੱਲੋ ਉਲੀਕੇ ਸੰਘਰਸ਼ ਪ੍ਰੋਗਰਾਮ 11 ਅਪ੍ਰੈਲ ਤੋ 25 ਅਪ੍ਰੈਲ ਤੱਕ ਵਰਕ ਟੂ ਰੂਲ ਲਾਗੂ ਕਰਨ ਦਾ ਨੋਟਿਸ ਦਿੱਤਾ ਗਿਆ ।
ਸਟੇਟ ਕਮੇਟੀ ਦੇ ਹਰ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ………ਚੰਨਣਵਾਲ
[responsivevoice_button voice="Hindi Male"]

ਬਰਨਾਲਾ ਬਿਊਰੋ 15 ਅਪ੍ਰੈਲ

       ਅੱਜ ਸਾਝੀ ਸੰਘਰਸ਼ ਕਮੇਟੀ ਸ/ਡ ਮਹਿਲਕਲਾਂ ਦੀਆਂ ਸਮੂਹ ਜਥੇਬੰਦੀਆਂ ਵੱਲੋ ਇੰਜ ਜਸਵਿੰਦਰ ਸਿੰਘ ਚੰਨਣਵਾਲ ਦੀ ਅਗਵਾਈ ਵਿੱਚ ਐਸ ਡੀ ਓ ਪਾਵਰਕਾਮ ਮਹਿਲਕਲਾਂ ਨੂੰ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਵੱਲੋ ਉਲੀਕੇ ਸੰਘਰਸ਼ ਪ੍ਰੋਗਰਾਮ 11 ਅਪ੍ਰੈਲ ਤੋ 25 ਅਪ੍ਰੈਲ ਤੱਕ ਵਰਕ ਟੂ ਰੂਲ ਲਾਗੂ ਕਰਨ ਦਾ ਨੋਟਿਸ ਦਿੱਤਾ ਗਿਆ । ਸਾਥੀ ਜਸਵਿੰਦਰ ਸਿੰਘ  ਚੰਨਣਵਾਲ ਨੇ ਦੱਸਿਆ ਕਿ ਮਹਿਲਕਲਾਂ ਦੇ ਬਿਜਲੀ ਕਾਮੇ ਪੂਰੀ ਤਨਦੇਹੀ ਨਾਲ ਵਰਕ ਟੂ ਰੂਲ ਲਾਗੂ ਕਰ ਰਹੇ ਹਨ । ਐਮ ਐਸ ਯੂ ਆਗੂ ਅਮਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਪਾਵਰਕਾਮ ਦੀ ਮਨੈਜਮੈਟ ਵੱਲੋ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋ ਟਾਲਾ ਵੱਟਣ ਦੇ ਵਿਰੋਧ ਵਿੱਚਸਮੁੱਚੇ ਪੰਜਾਬ ਵਿੱਚ ਬਿਜਲੀ ਮੁਲਾਜ਼ਮ ਆਪਣੀ ਬਣਦੀ ਡਿਊਟੀ ਅੱਠ ਘੰਟੇ ਵਰਕ ਟੂ ਰੂਲ ਅਨੁਸਾਰ ਹੀ ਕਰ ਰਹੇ ਹਨ , ਇਸ ਤੋ ਇਲਾਵਾ ਕੋਈ ਵਾਧੂ ਕੰਮ ਨਹੀਂ ਕਰਨਗੇ ਅਤੇ ਫੋਨ ਦੀ ਵਰਤੋ ਵੀ ਅੱਠ ਘੰਟੇ ਕਰਨਗੇ । ਜੇਕਰ ਪਾਵਰਕਾਮ ਮਨੈਜਮੈਟ ਅਤੇ ਪੰਜਾਬ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ 16 ਅਪ੍ਰੈਲ ਦੀ ਮੀਟਿੰਗ ਹੱਲ ਨਾ ਕੀਤਾ ਗਿਆ ਤਾ ਸਮੁੱਚੇ ਬਿਜਲੀ ਕਾਮੇ ਪੰਜਾਬ ਪੱਧਰ ਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ , ਜਿਸ ਕਾਰਨ ਹੋਣ ਵਾਲੇ ਨੁਕਸਾਨ ਦੀ ਪਾਵਰਕਾਮ ਦੀ ਮਨੈਜਮੈਟ ਜ਼ੁੰਮੇਵਾਰ ਹੋਵੇਗੀ ।

ਇਸ ਸਮੇ ਏ ਜੇ ਓ ਦੇ ਆਗੂ ਇੰਜ ਬਿਕਰਮਜੀਤ ਸਿੰਘ ਮੋਹਿਲ , ਟੀ ਐਸ ਯੂ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ , ਗਗਨਦੀਪ ਸਿੰਘ ਛੀਨੀਵਾਲਕਲਾਂ , ਸੁਖਵਿੰਦਰ ਸਿੰਘ ਚੁਹਾਣਕੇ ਕਲਾਂ , ਕਿਰਨਜੀਤ ਸਿੰਘ ਸੰਘੇੜਾ ਹਾਜ਼ਰ ਸਨ ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਪੰਡੋਰੀ ਵਾਸੀ ਬਜ਼ੁਰਗ ਦੀ ਲਾਸ ਪਿੰਡ ਕੁਤਬਾ ਨੇੜੇ ਨਹਿਰ ਪਟੜੀ ਕੋਲੋਂ ਬਰਾਮਦ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 1 4
Users Today : 0
Users Yesterday : 20
Users Last 7 days : 119

ਰਾਸ਼ੀਫਲ