ਬਰਨਾਲਾ ਬਿਊਰੋ 15 ਅਪਰੈਲ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਕੋਰ ਕਮੇਟੀ ਦੇ ਕੀਤੇ ਗਏ ਐਲਾਨ ’ਤੇ ਵਿਧਾਨ ਸਭਾ ਹਲਕਾ ਭਦੌੜ ਦੇ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਹਲਕੇ ਦੇ ਮੁੱਖ ਆਗੂਆਂ ਦੀ ਅਗਵਾਈ ਹੇਠ ਵਰਕਰਾਂ ਨੇ ਇਕੱਠੇ ਹੋ ਕੇ ਪਾਰਟੀ ਹਾਈਕਮਾਂਡ ਦੇ ਫੈਸਲੇ ਨੂੰ ਇਤਿਹਾਸਕ ਅਤੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਕਦਮ ਦੱਸਿਆ।
ਇਸ ਮੌਕੇ ਹਰਪ੍ਰੀਤ ਸਿੰਘ ਰਾਜੀਆ, ਰਣਜੀਤ ਸਿੰਘ ਤਾਜੋਕੇ, ਸਰਕਲ ਪ੍ਰਧਾਨ ਬਹਾਦਰ ਸਿੰਘ ਰੂੜੇਕੇ ਕਲਾਂ, ਸਰਕਲ ਪ੍ਰਧਾਨ ਬਿੰਦਰ ਸਿੰਘ ਉੱਗੋਕੇ, ਸਰਕਲ ਪ੍ਰਧਾਨ ਭਦੌੜ ਹਰੀ ਬਾਬਾ, ਸਰਕਲ ਪ੍ਰਧਾਨ ਤਪਾ ਨੰਬਰਦਾਰ ਬਲਵੰਤ ਸਿੰਘ ਤੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਤਾਜੋਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਕੋਰ ਕਮੇਟੀ ਦੇ ਕੀਤੇ ਗਏ ਐਲਾਨ ਨਾਲ ਪਾਰਟੀਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਵਰਕਰਾਂ ’ਚ ਉਤਸ਼ਾਹ ਵਧੇਗਾ। ਇਸ ਮੌਕੇ ਉਨ੍ਹਾਂ ਨਾਲ ਕਮਲਜੀਤ ਸਿੰਘ ਤਾਜੋਕੇ, ਜੋਨੀ ਸਿੰਘ ਧੂਰਕੋਟ, ਮੋਹਣ ਸਿੰਘ ਮਹਿਤਾ, ਜਰਨੈਲ ਸਿੰਘ ਸ਼ਹਿਣਾ, ਸਾਬਕਾ ਸਰਪੰਚ ਸੁਦਾਗਰ ਸਿੰਘ ਰਾਜੀਆ, ਸਿੰਗਾਰਾ ਸਿੰਘ ਰਾਜੀਆ, ਸੋਮਾ ਸਿੰਘ ਰਾਜੀਆ, ਗੋਰਾ ਸਿੰਘ ਰੂੜੇਕੇ ਖੁਰਦ, ਰੂਪ ਸਿੰਘ, ਰੂੜੇਕੇ ਕਲਾਂ, ਜਗਸੀਰ ਸਿੰਘ ਤੇ ਭੋਲਾ ਸਿੰਘ ਅਸਪਾਲ ਕਲਾਂ, ਮਿੱਠੂ ਸਿੰਘ ਕਾਹਨੇਕੇ, ਹਰਪਾਲ ਸਿੰਘ ਸਾਬਕਾ ਚੇਅਰਮੈਂਨ, ਸਾਬਕਾ ਸਰਪੰਚ ਦਰਸ਼ਨ ਪਾਲ ਸਿੰਘ ਪੱਖੋ, ਮੱਘਰ ਸਿੰਘ ਮੌੜ ਨਾਭਾ, ਚਰਨਜੀਤ ਸਿੰਘ ਬਬਲੀ ਸੁਖਪੁਰਾ ਮੌੜ, ਬਲਵਿੰਦਰ ਸਿੰਘ ਕਾਲੇਕੇ, ਗੁਰਮੇਲ ਸਿੰਘ ਤਲਵੰਡੀ,ਗੁਰਤੇਜ ਸਿੰਘ ਪੱਖੋ, ਵਿਸਾਖਾ ਸਿੰਘ ਨੰਬਰਦਾਰ ਭੈਣੀ ਫੱਤਾ ਤੇ ਜਗਸੀਰ ਸਿੰਘ ਆਦਿ ਵੀ ਹਾਜ਼ਰ ਸਨ।
ਕੈਪਸ਼ਨ – ਸੀਨੀਅਰ ਆਗੂ ਹਰਪ੍ਰੀਤ ਸਿੰਘ ਰਾਜੀਆ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।ਖੁੱਲ੍ਹੀਆਂ ਅੱਖਾਂ
| ਐੱਸ. ਜੀ. ਐੱਨ. ਇੰਟਰਨੈਸ਼ਨਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। |









Users Today : 0
Users Yesterday : 20
Users Last 7 days : 119