ਬਰਨਾਲਾ ਬਿਊਰੋ 14 ਅਪ੍ਰੈਲ
ਜਦੋਂ ਕੋਈ ਸਿਆਸੀ ਪ੍ਰਭਾਵ ਵਾਲਾ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਤਾਂ ਇਹ ਨਾ ਸਿਰਫ਼ ਇੱਕ ਹਾਦਸਾ ਹੈ, ਸਗੋਂ ਕਾਨੂੰਨ ਅਤੇ ਮਨੁੱਖਤਾ ‘ਤੇ ਵੀ ਇੱਕ ਵੱਡਾ ਸਵਾਲ ਹੈ। ਐਕਸੀਡੈਂਟ ਕਰਕੇ ਫਰਾਰ ਹੋਣ ਵਾਲਾ ਨੌਜਵਾਨ ਭਦੌੜ ਨੇੜਲੇ ਪਿੰਡ ਬੱਲੋਕੇ ਦੇ ਸਰਪੰਚ ਦਾ ਪੁੱਤਰ ਅਤੇ ਸੱਤਾਧਾਰੀ ਪਾਰਟੀ ਦੇ ਵੱਡੇ ਆਗੂਆਂ ਦਾ ਚਹੇਤਾ ਦੱਸਿਆ ਜਾ ਰਿਹਾ ਹੈ। ਇਸ ਭਿਆਨਕ ਹਾਦਸੇ ਮਾਰੇ ਜਗਤਾਰ ਸਿੰਘ ਦੀ ਪਤਨੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪਤੀ ਤੇ ਉਹ ਘਰ ਤੋਂ ਬਜ਼ਾਰ ਵੱਲ ਜਾ ਰਹੇ ਸਨ ਤਾਂ ਪੱਤੀ ਸੇਖਵਾਂ ਵਾਲੇ ਚੌਂਕ ‘ਤੇ ਮੇਨ ਸੜਕ ‘ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਉਸਦੇ ਪਤੀ ਨੇ ਆਪਣਾ ਮੋਟਰਸਾਈਕਲ ਰੋਕ ਲਿਆ, ਉਹ ਮੋਟਰਸਾਈਕਲ ਤੋਂ ਉਤਰ ਗਈ, ਇਸ ਦਰਮਿਆਨ ਤਰਕਸ਼ੀਲ ਚੌਂਕ ਵੱਲੋਂ ਆ ਰਹੀ ਕਾਲੇ ਰੰਗ ਦੀ ਤੇਜ਼ ਰਫ਼ਤਾਰ ਥਾਰ ਗੱਡੀ ਨੰਬਰ ਪੀ.ਬੀ 73 ਏ 3699 ਨੇ ਸੜਕ ਤੋਂ ਪਾਸੇ ਕੱਚੀ ਥਾਂ ‘ਤੇ ਮੋਟਰਸਾਈਕਲ ਰੋਕੀ ਖੜੇ ਉਸਦੇ ਪਤੀ ਜਗਤਾਰ ਸਿੰਘ ਨੂੰ ਮੋਟਰਸਾਈਕਲ ਸਮੇਤ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘਸੀੜ ਕੇ ਲੈ ਗਈ। ਇਸ ਤੇ ਜਦੋਂ ਉੱਥੇ ਹਾਜ਼ਰ ਲੋਕਾਂ ਨੇ ਰੌਲਾ ਪਾਇਆ ਤਾਂ ਥਾਰ ਗੱਡੀ ਦਾ ਡਰਾਈਵਰ ਗੱਡੀ ਵਿੱਚੋਂ ਉਤਰਿਆ ਅਤੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਧਰਮਵੀਰ ਮੇਰਾ ਨਾਂ ਧਰਮਵੀਰ ਪੁੱਤਰ ਪਸ਼ਵਿੰਦਰ ਸਿੰਘ ਵਾਸੀ ਵੱਲੋਂ ਕੇ ਹਾਂ ਹੈ ਅਸੀਂ ਸਰਪੰਚ ਹੁੰਦੇ ਆ ਆਪਾਂ ਇਸ ਨੂੰ ਹਸਪਤਾਲ ਲੈਦੇ ਹਾਂ ਅਸੀਂ ਜਦੋਂ ਮੇਰੇ ਪਤੀ ਜਗਤਾਰ ਸਿੰਘ ਨੂੰ ਸੰਭਾਲਣ ਲੱਗੇ ਤਾਂ ਉਥੋਂ ਗੱਡੀ ਭਜਾ ਕੇ ਲੈ ਗਿਆ ਹੈ। ਇਸ ਉਪਰੰਤ ਮੈਂ ਆਪਣੇ ਲੜਕੇ ਨੂੰ ਸ਼ਮਸ਼ੇਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਅਸੀਂ ਮੇਰੇ ਪਤੀ ਜਗਤਾਰ ਸਿੰਘ ਨੂੰ ਉਥੋਂ ਚੁੱਕ ਕੇ ਜਦੋਂ ਸਿਵਲ ਹਸਪਤਾਲ ਬਰਨਾਲਾ ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਵਾਰ ਵੱਲੋਂ ਐਫ.ਆਈ.ਆਰ ਦਰਜ ਕਰਨ ਤੱਕ ਪੋਸਟ ਮਾਰਟਮ ਨਾ ਕਰਵਾਉਣ ‘ਤੇ ਅੜਨ ਕਰਕੇ ਪੁਲਿਸ ਨੇ ਇਹਨਾਂ ਬਿਆਨਾਂ ਦੇ ਅਧਾਰ ‘ਤੇ ਐਫ਼.ਆਈ.ਆਰ ਨੰਬਰ 163, ਮਿਤੀ 13 ਅਪ੍ਰੈਲ 2026, ਬੀ.ਐਨ.ਐੱਸ ਦੀਆਂ 106, 271, 324 ਆਦਿ ਧਰਾਵਾਂ ਤਹਿਤ ਪਰਚਾ ਤਾਂ ਦਰਜ ਕਰ ਦਿੱਤਾ ਹੈ, ਪਰ ਐਕਸੀਡੈਂਟ ਕਰਨ ਵਾਲਾ ਨੌਜਵਾਨ ਸੱਤਾਧਾਰੀ ਪਾਰਟੀ ਦੇ ਸਰਪੰਚ ਦਾ ਪੁੱਤਰ ਹੋਣ ਅਤੇ ਸੱਤਾਧਾਰੀ ਵੱਡੇ ਆਗੂਆਂ ਦਾ ਚਹੇਤਾ ਹੋਣ ਕਰਕੇ ਪੁਲਿਸ ਮ੍ਰਿਤਕ ਦੇ ਪਰਵਾਰ ‘ਤੇ ਦਬਾਅ ਬਣਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਮ੍ਰਿਤਕ ਜਗਤਾਰ ਸਿੰਘ ਦੇ ਦੋ ਬੇਟੀਆਂ ਅਤੇ ਇਕ ਅਪਾਹਜ ਬੇਟਾ ਹੈ। ਮ੍ਰਿਤਕ ਜਗਤਾਰ ਸਿੰਘ ਇਕ ਸਕੂਲ ਵੈਨ ਅਤੇ ਸ਼ਾਮ ਨੂੰ ਇੱਕ ਘਰ ਵਿੱਚ ਨੌਕਰੀ ਕਰਕੇ ਪਰਵਾਰ ਦਾ ਪਾਲਣ ਪੋਸ਼ਣ ਕਰਦਾ ਸੀ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਡੇਰਾ ਸ਼ਰਧਾਲੂ ਵੱਲੋਂ ਆਪਣੇ ਜਨਮ ਦਿਨ ਦੇ ਮੌਕੇ ‘ਤੇ ਵਿਸ਼ੇਸ਼ ਬੱਚਿਆਂ ਨੂੰ ਕਾਪੀਆਂ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਵੰਡ ਕੇ ਮਨਾਹੀ ਖੁਸ਼ੀ









Users Today : 1
Users Yesterday : 20
Users Last 7 days : 120