ਪਰਿਵਾਰ ਦੇ 7 ਮੈਂਬਰ ਅੰਦਰ ਸੌਂਦੇ ਰਹੇ, ਚੋਰ ਕੁੱਤੇ ਨੂੰ ਨਸ਼ੀਲੀ ਚੀਜ਼ ਦੇ ਕੇ ਗਹਿਣੇ ਤੇ ਨਕਦੀ ਲੈ ਹੋਏ ਫ਼ਰਾਰ
ਬਰਨਾਲਾ ਬਿਊਰੋ 14 ਅਪ੍ਰੈਲ
ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਬੱਸ ਅੱਡੇ `ਤੇ ਸਥਿਤ ਇਕ ਮਠਿਆਈ ਦੀ ਦੁਕਾਨ ’ਚ ਚੋਰਾਂ ਵਲੋਂ ਤੀਜੀ ਵਾਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਚੋਰਾਂ ਨੇ ਹੱਥ ਸਾਫ਼ ਕੀਤਾ। ਉੱਥੇ ਹੀ ਪਰਿਵਾਰ ਦੇ 7 ਮੈਂਬਰ ਸੌਂ ਰਹੇ ਸਨ। ਪਰ ਚੋਰ ਬੜੀ ਚਲਾਕੀ ਨਾਲ ਘਰ ਦੇ ਅੰਦਰੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਘਟਨਾ ਨੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਪੁਲਿਸ ਦੀ ਗਸ਼ਤ `ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਪੀੜਤ ਦੁਕਾਨਦਾਰ ਰਾਮ ਦੁਲਾਰ, ਰਮਨਦੀਪ ਤੇ ਗਗਨਦੀਪ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਬੱਸ ਅੱਡੇ `ਤੇ ਮਠਿਆਈ ਦੀ ਦੁਕਾਨ ਚਲਾ ਰਹੇ ਹਨ ਤੇ ਦੁਕਾਨ ਦੇ ਪਿੱਛੇ ਬਣੇ ਕਮਰਿਆਂ ’ਚ ਹੀ ਰਹਿੰਦੇ ਹਨ। ਬੀਤੀ ਰਾਤ ਕਰੀਬ 2 ਵਜੇ ਚੋਰਾਂ ਨੇ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰ ਦਿੱਤਾ ਤੇ ਘਰ ਅੰਦਰ ਦਾਖਲ ਹੋ ਗਏ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਮਿਲਾਵਟਖੋਰੀ ਵਿਰੁੱਧ ਬਰਨਾਲਾ ਪ੍ਰਸ਼ਾਸਨ ਦਾ ਵੱਡਾ ਐਕਸ਼ਨ: 7 ਮਾਮਲਿਆਂ ’ਚ ਲਗਾਇਆ 2.25 ਲੱਖ ਰੁਪਏ ਜੁਰਮਾਨਾ
|
ਚੋਰਾਂ ਨੇ ਬੜੀ ਸਫ਼ਾਈ ਨਾਲ ਕਮਰੇ ’ਚੋਂ ਇਕ ਟਰੰਕ ਤੇ ਬੈਗ ਚੋਰੀ ਕਰ ਲਿਆ। ਜਿਸ ’ਚ ਪਰਿਵਾਰ ਦੀਆਂ ਔਰਤਾਂ ਦੇ ਸੋਨੇ-ਚਾਂਦੀ ਦੇ ਗਹਿਣੇ ਤੇ 35 ਹਜ਼ਾਰ ਰੁਪਏ ਦੇ ਕਰੀਬ ਨਕਦੀ ਮੌਜੂਦ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਦੁਕਾਨ `ਤੇ ਹੋਈ ਤੀਜੀ ਚੋਰੀ ਹੈ। ਇਸ ਤੋਂ ਪਹਿਲਾਂ ਹੋਈਆਂ ਦੋ ਚੋਰੀਆਂ ਹੋ ਚੁੱਕੀਆਂ ਹਨ। ਚੋਰੀ ਕੀਤਾ ਗਿਆ ਟਰੰਕ ਬਾਅਦ ’ਚ ਬਰਨਾਲਾ ਦੇ ਕੋਲਡ ਸਟੋਰਾਂ ਨੇੜੇ ਖਿੱਲਰੇ ਹੋਏ ਸਮਾਨ ਸਮੇਤ ਬਰਾਮਦ ਹੋਇਆ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਚੋਰਾਂ ਨੇ ਕੀਮਤੀ ਸਮਾਨ ਕੱਢ ਕੇ ਟਰੰਕ ਉੱਥੇ ਸੁੱਟ ਦਿੱਤਾ ਹੋਵੇਗਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਖੋ ਕੈਂਚੀਆਂ ਪੁਲਿਸ ਚੌਂਕੀ ਦੇ ਅਧਿਕਾਰੀ ਮੌਕੇ `ਤੇ ਪਹੁੰਚੇ ਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੱਸ ਅੱਡੇ ਵਰਗੀਆਂ ਜਨਤਕ ਥਾਵਾਂ `ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਆਮ ਲੋਕਾਂ ਦਾ ਜਾਨ-ਮਾਲ ਸੁਰੱਖਿਅਤ ਰਹਿ ਸਕੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 2027 ‘ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ









Users Today : 4
Users Yesterday : 20
Users Last 7 days : 123