Home » ਪ੍ਰਮੁੱਖ ਖ਼ਬਰਾਂ » U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਸ਼ਾਨਦਾਰ ਜਿੱਤ*

U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਸ਼ਾਨਦਾਰ ਜਿੱਤ*

ਬਰਨਾਲਾ ਦੀ ਟੀਮ ਨੇ U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਦੇ ਪਹਿਲੇ ਦੋ ਦਿਨਾਂ ਦੇ ਮੈਚ ਵਿੱਚ ਮਾਨਸਾ ਨੂੰ ਇਕ ਪਾਰੀ ਅਤੇ 9 ਰਨਾਂ ਨਾਲ ਹਰਾਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ।  ਪਹਿਲੇ ਦਿਨ ਮਾਨਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 144 ਰਨ ਬਣਾਏ ਅਤੇ ਆਊਟ ਹੋ ਗਈ।
U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਸ਼ਾਨਦਾਰ ਜਿੱਤ*
[responsivevoice_button voice="Hindi Male"]

ਬਰਨਾਲਾ ਬਿਊਰੋ 10 ਅਪ੍ਰੈਲ

                  ਬਰਨਾਲਾ ਦੀ ਟੀਮ ਨੇ U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਦੇ ਪਹਿਲੇ ਦੋ ਦਿਨਾਂ ਦੇ ਮੈਚ ਵਿੱਚ ਮਾਨਸਾ ਨੂੰ ਇਕ ਪਾਰੀ ਅਤੇ 9 ਰਨਾਂ ਨਾਲ ਹਰਾਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ।  ਪਹਿਲੇ ਦਿਨ ਮਾਨਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 144 ਰਨ ਬਣਾਏ ਅਤੇ ਆਊਟ ਹੋ ਗਈ। ਬਰਨਾਲਾ ਦੇ ਗੇਂਦਬਾਜ਼ ਹਰਮਨਜੀਤ ਸਿੰਘ ਅਤੇ ਅਕਸ਼ਿਤ ਕੌਸ਼ਲ ਨੇ ਵਧੀਆ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ। ਇਸਦੇ ਜਵਾਬ ਵਿੱਚ ਬਰਨਾਲਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 261 ਰਨ ਬਣਾਕੇ ਪਾਰੀ ਘੋਸ਼ਿਤ ਕਰ ਦਿੱਤੀ। ਬਰਨਾਲਾ ਵੱਲੋਂ ਉਭਰਦੇ ਸਿਤਾਰੇ ਨਵਜੋਤ ਸਿੰਘ ਨੇ ਸ਼ਾਨਦਾਰ 100 ਰਨਾਂ ਦੀ ਪਾਰੀ ਖੇਡੀ, ਜਦਕਿ ਗੁਰਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ 66 ਰਨ ਬਣਾਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।  ਦੂਜੀ ਪਾਰੀ ਵਿੱਚ ਮਾਨਸਾ ਦੀ ਟੀਮ ਬਰਨਾਲਾ ਦੇ ਤੇਜ਼ ਗੇਂਦਬਾਜ਼ ਸ਼ੌਰਿਆ ਪ੍ਰਤਾਪ ਰਾਣਾ ਦੀ ਤੇਜ਼ ਗੇਂਦਬਾਜ਼ੀ ਅਤੇ ਵੰਸ਼ ਸ਼ਰਮਾ ਦੀ ਗੂਗਲੀ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ਼ 108 ਰਨਾਂ ਤੇ ਢਹਿ ਗਈ। ਸ਼ੌਰਿਆ ਪ੍ਰਤਾਪ ਰਾਣਾ ਨੇ 5 ਵਿਕਟਾਂ ਲਈਆਂ ਜਦਕਿ ਵੰਸ਼ ਸ਼ਰਮਾ ਨੂੰ 4 ਵਿਕਟਾਂ ਮਿਲੀਆਂ।  ਇਸ ਜਿੱਤ ਤੇ DCAB ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ ਜੀ, ਸਕੱਤਰ ਸ਼੍ਰੀ ਰੁਪਿੰਦਰ ਗੁਪਤਾ ਜੀ, ਖਜਾਂਚੀ ਸ਼੍ਰੀ ਸੰਜੇ ਗਰਗ ਜੀ, ਮੈਂਬਰ ਸ਼੍ਰੀ ਅੱਚਰ ਸਿੰਘ ਚੌਹਾਨ ਜੀ ਨੇ ਪੂਰੀ ਟੀਮ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਅਗਲੇ ਮੈਚਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਲਈ ਹੋਰ ਮਿਹਨਤ ਕਰਨ ਦੀ ਸਲਾਹ ਦਿੱਤੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਕੈਨੇਡਾ ‘ਚ ਪੰਜਾਬੀ ਦਾ ਪੈਟਰੋਲ ਪੰਪ ਸੀਲ: ਤੇਲ ਦੀ ਜਗ੍ਹਾ ਗੱਡੀਆਂ ‘ਚ ਭਰ ਦਿੱਤਾ ਪਾਣੀ, ਅੱਧ ਵਿਚਾਲੇ ਖੜ੍ਹੀਆਂ ਹੋਈਆਂ 18 ਕਾਰਾਂ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 4
Users Today : 4
Users Yesterday : 26
Users Last 7 days : 128

ਰਾਸ਼ੀਫਲ