ਬਰਨਾਲਾ ਬਿਊਰੋ 10 ਅਪ੍ਰੈਲ
ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਦਾ ਇਕ ਰੋਜ਼ਾ ਵਿਦਿਅਕ ਟੂਰ ਸਰਹਿੰਦ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ। ਸਕੂਲ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ ਤੇ ਇਤਿਹਾਸਿਕ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਇਸ ਸਮੇਂ ਠੰਡਾ ਬੁਰਜ, ਦੀਵਾਨ ਟੋਡਰ ਮੱਲ ਦੀ ਹਵੇਲੀ, ਸਰਹਿੰਦ ਵਿਖੇ ਆਮ ਖਾਸ ਬਾਗ ਦਿਖਾਇਆ ਗਿਆ। ਬੱਚਿਆਂ ਨੂੰ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਦੇ ਵੀ ਦਰਸ਼ਨ ਕਰਵਾਏ ਗਏ। ਬੱਚਿਆਂ ਨੇ ਜਿਥੇ ਟੂਰ ਦੌਰਾਨ ਇਤਿਹਾਸਿਕ ਜਾਣਕਾਰੀ ਇਕੱਠੀ ਕੀਤੀ। ਉੱਥੇ ਹੀ ਬੱਚਿਆਂ ਨੇ ਇਸ ਟੂਰ ਦਾ ਪੂਰਾ ਆਨੰਦ ਮਾਣਿਆ। ਟੂਰ ਦੌਰਾਨ ਬੱਚਿਆਂ ਨੂੰ ਗੁਲਾਬ ਸਿੱਧੂ ਪੰਜਾਬੀ ਗਾਇਕ ਸਰਹਿੰਦ ਵਿਖੇ ਮਿਲੇ। ਉਨ੍ਹਾਂ ਨੇ ਬੱਚਿਆਂ ਨੂੰ ਗੀਤ ਸੁਣਾ ਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਤੇ ਉਨ੍ਹਾਂ ਨਾਲ ਇਕ ਯਾਦਗਾਰੀ ਫੋਟੋ ਵੀ ਕਰਵਾਈ। ਬੱਚਿਆਂ ਨੇ ਸਰਹਿੰਦ ’ਚ ਬਣੇ ਆਮ ਖਾਸ ਬਾਗ ’ਚ ਪੁਰਾਤਨ ਇਮਾਰਤਾਂ ਨੂੰ ਦੇਖਿਆ ਤੇ ਉੱਥੇ ਕਾਫੀ ਸਮਾਂ ਘੁੰਮ ਕੇ ਆਨੰਦ ਮਾਣਿਆ। ਬੱਚਿਆਂ ਲਈ ਇਹ ਟੂਰ ਇਕ ਯਾਦਗਾਰੀ ਸਾਬਤ ਹੋਇਆ। ਇਸ ਸਮੇਂ ਟੂਰ ਦੌਰਾਨ ਅਮਨਪ੍ਰੀਤ ਸਿੰਘ, ਸਵਰਨਜੀਤ ਕੌਰ, ਜਸਪ੍ਰੀਤ ਕੌਰ, ਸੋਮਾ ਕੌਰ, ਜਗਨਦੀਪ ਕੌਰ, ਰਾਜ ਰਾਣੀ ਤੇ ਰਣਜੀਤ ਕੌਰ ਸ਼ਾਮਿਲ ਸਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸ਼ਹੀਦ ਭਗਤ ਸਿੰਘ ਪਾਰਕ ਅੱਗੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਜਿਉਣਾ ਹੋਇਆ ਦੁੱਭਰ









Users Today : 6
Users Yesterday : 26
Users Last 7 days : 130