ਬਰਨਾਲਾ ਬਿਊਰੋ 9 ਅਪ੍ਰੈਲ
ਭਦੌੜ ਦੇ ਨਾਨਕਸਰ ਰੋੜ ਉੱਪਰ ਬਹੁਤ ਹੀ ਸੁੰਦਰ ਬਣੇ ਸ਼ਹੀਦ ਭਗਤ ਸਿੰਘ ਪਾਰਕ ਦੇ ਅੱਗੇ ਗੰਦਗੀ ਦੇ ਵੱਡੇ- ਵੱਡੇ ਢੇਰ

ਲੱਗਣ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ ।ਪਿਛਲੇ 10 ਦਿਨਾਂ ਤੋਂ ਪਾਰਕ ਦੀ ਕਟਾਈ ਕਰਕੇ ਮਾਲੀਆਂ ਵੱਲੋਂ ਪੌਦਿਆਂ ਦੀ ਰਹਿੰਦ ਖੂੰਦ ਪਾਰਕ ਦੇ ਬਾਹਰ ਵਾਲੀ ਸਾਈਡ ਤੇ ਢੇਰ ਲਗਾ ਦਿੱਤੇ ਗਏ ਸਨ ਪਰ ਨਗਰ ਕੌਂਸਲ ਭਦੌੜ ਵੱਲੋਂ ਆਪਣੀ ਜਿੰਮੇਵਾਰੀ ਨਾ ਸਮਝਦੇ ਹੋਏ ਗੰਦਗੀ ਢੇਰਾਂ ਵੱਲੋਂ ਨੂੰ ਚੁੱਕਣਾ ਤਾਂ ਕੀ ਵੇਖਣਾ ਵੀ ਮੁਨਾਸਿਬ ਨਹੀਂ ਸਮਝਿਆ। ਇੱਥੇ ਜ਼ਿਕਰਯੋਗ ਹੈ ਕਿ ਪੂਰੇ ਸ਼ਹਿਰ ਦੀ ਗੰਦਗੀ ਦੇ ਢੇਰ ਚੁੱਕ ਕੇ ਇਸੇ ਰਸਤੇ ਹੀ ਨਗਰ ਕੌਂਸਲ ਦੀਆਂ ਟਰਾਲੀਆਂ ਨੂੰ ਲੰਘਣਾ ਪੈਂਦਾ ਹੈ ਪਰ ਅਫਸੋਸ ਇਸ ਗੱਲ ਹੈ ਕਿ ਇਹ ਗੰਦਗੀ ਢੇਰ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆ ਰਹੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦ ਤੋਂ ਇਹ ਪਾਰਕ ਹੋਂਦ ਵਿੱਚ ਆਇਆ ਹੈ ਉਸ ਸਮੇਂ ਤੋਂ ਅੱਜ ਤੱਕ ਨਗਰ ਕੌਂਸਲ ਭਦੌੜ ਵੱਲੋਂ ਕਦੇ ਵੀ ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਨਹੀਂ ਕੀਤੀ ਗਈ ਅਤੇ ਪਹਿਲੀ ਵਾਰ ਪਾਰਕ ਦੀ ਸਫਾਈ ਕਰਨ ਤੋਂ ਬਾਅਦ ਗੰਦਗੀ ਦੇ ਇਹ ਢੇਰ ਲੱਗੇ ਹਨ ਪਰ ਇਹਨਾਂ ਢੇਰਾਂ ਨੂੰ ਚੁੱਕਣਾ ਸ਼ਾਇਦ ਨਗਰ ਕੌਂਸਲ ਭਦੌੜ ਆਪਣਾ ਫਰਜ਼ ਹੀ ਨਹੀਂ ਸਮਝਦੀ। ਖਰਾਬ ਮੌਸਮ ਦੇ ਚੱਲਦਿਆਂ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਹਨਾਂ ਗੰਦਗੀ ਦੇ ਢੇਰਾਂ ਵਿੱਚੋਂ ਬਹੁਤ ਗੰਦੀ ਬਦਬੂ ਆਉਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਇੱਥੇ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ, ਕਿਉਂਕਿ ਛੋਟੇ ਛੋਟੇ ਬੱਚੇ ਸਵੇਰੇ ਸ਼ਾਮ ਇਸ ਪਾਰਕ ਵਿੱਚ ਖੇਡਣ ਲਈ ਆਉਂਦੇ ਹਨ, ਪਰ ਮਜਬੂਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਐਂਟਰੀ ਗੇਟ ਵਿੱਚੋਂ ਹੀ ਆਪਣਾ ਨੱਕ ਬੰਨ ਕੇ ਲੰਘਣਾ ਪੈਂਦਾ ਹੈ। ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਹਰ ਰੋਜ਼ ਸ਼ਾਮ ਨੂੰ 5:30 ਵਜੇ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਅਧੀਨ ਇੱਥੇ ਯੋਗਾ ਕੈਂਪ ਚੱਲਦਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਯੋਗਾ ਕਰਕੇ ਤੰਦਰੁਸਤ ਹੋਣਾ ਚਾਹੁੰਦੀਆਂ ਹਨ ਪਰ ਗੰਦਗੀ ਦੇ ਢੇਰ ਸ਼ਾਇਦ ਤੰਦਰੁਸਤੀ ਦੇ ਮੱਥੇ ਤੇ ਇੱਕ ਵੱਡਾ ਕਲੰਕ ਬਣੇ ਹੋਏ ਹਨ।
ਮੇਟ ਦਾ ਕਹਿਣਾ: -ਇਸ ਸਬੰਧੀ ਸਫਾਈ ਕਰਮਚਾਰੀਆਂ ਦੇ ਮੇਟ ਬਲਵੀਰ ਸਿੰਘ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਇਹ ਗੰਦਗੀ ਦੇ ਢੇਰ ਜਲਦੀ ਹੀ ਚੁਕਵਾ ਦਿੰਦਾ ਹਾਂ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹ ਗੰਦਗੀ ਦੇ ਢੇਰ ਜਿਉਂ ਦੇ ਤਿਉਂ ਪਏ ਹੋਏ ਹਨ।
ਪ੍ਰਧਾਨ ਸਾਹਿਬ ਦਾ ਕੀ ਕਹਿਣਾ:-ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨਾਲ ਜਦੋਂ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਜਲਦੀ ਹੀ ਇਹ ਢੇਰ ਗੰਦਗੀ ਦੇ ਢੇਰ ਚੁਕਵਾ ਦਿੰਦਾ ਹਾਂ ਅਤੇ ਅੱਗੇ ਤੋਂ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਮੇਰਾ ਘਰ ਮੇਰੇ ਨਾਮ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲਾਲ ਲਕੀਰ ਅੰਦਰਲੇ ਘਰਾਂ ਦੀਆਂ ਰਜਿਸਟਰੀਆਂ ਸੌਂਪੀਆਂ |









Users Today : 6
Users Yesterday : 26
Users Last 7 days : 130