ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ: ਪ੍ਰਧਾਨ ਰਣਜੀਤ ਭੋਤਨਾ
ਬਰਨਾਲਾ ਬਿਊਰੋ 4 ਅਪ੍ਰੈਲ
ਪਿਛਲੇ ਕੁਝ ਦਿਨਾਂ ਤੋਂ ਪੈ ਮੌਸਮ ’ਚ ਲਗਾਤਾਰ ਹੋ ਰਹੇ ਬਦਲਾਅ ਤੇ ਬੱਦਲਵਾਈ ਤੋਂ ਬਾਅਦ ਮੰਗਲਵਾਰ ਦੇਰ ਸ਼ਾਮ ਕਰੀਬ 7 ਵਜੇ ਅਚਾਨਕ ਮੌਸਮ ਨੇ ਕਰਵਟ ਲਈ ਤੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਥੇ ਇਸ ਬਾਰਿਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਤਾਪਮਾਨ ’ਚ ਗਿਰਾਵਟ ਆਉਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ। ਉੱਥੇ ਹੀ ਦੂਜੇ ਪਾਸੇ ਖੇਤਾਂ ’ਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਸ਼ਾਮ ਵੇਲੇ ਅਸਮਾਨ ’ਚ ਕਾਲੇ ਬੱਦਲ ਛਾ ਗਏ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਪੂਰੇ ਇਲਾਕੇ ’ਚ ਠੰਡ ਮਹਿਸੂਸ ਕੀਤੀ ਗਈ। ਇਸ ਅਚਾਨਕ ਮੀਂਹ ਨੇ ਸ਼ਹਿਰੀਆਂ ਲਈ ਤਾਂ ਸੁਖਾਵਾਂ ਮਾਹੌਲ ਸਿਰਜ ਦਿੱਤਾ। ਪਰ ਅੰਨਦਾਤਾ ਲਈ ਇਹ ਬਾਰਿਸ਼ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਜਾਪ ਰਹੀ। ਵਾਢੀ ਦਾ ਸੀਜ਼ਨ ਬਿਲਕੁਲ ਸਿਰ ‘ਤੇ ਹੋਣ ਕਾਰਨ ਕਿਸਾਨ ਪਹਿਲਾਂ ਹੀ ਕਣਕ ਦੀ ਵਾਢੀ ਕਰਨ ਦੀ ਤਿਆਰੀ ’ਚ ਜੁਟੇ ਹੋਏ ਸਨ। ਭਾਕਿਯੂ ਪਿੰਡ ਭੋਤਨਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਭੋਤਨਾ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ ਤੇ ਕਈ ਥਾਵਾਂ ‘ਤੇ ਵਾਢੀ ਸ਼ੁਰੂ ਹੋਣ ਲਈ ਤਿਆਰ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।
ਅਜਿਹੇ ਨਾਜ਼ੁਕ ਸਮੇਂ ‘ਤੇ ਮੀਂਹ ਪੈਣ ਨਾਲ ਕਣਕ ਦੇ ਦਾਣੇ ਕਾਲੇ ਪੈਣ ਤੇ ਫ਼ਸਲ ਦੇ ਡਿੱਗਣ ਦਾ ਖ਼ਤਰਾ ਬਣ ਗਿਆ ਹੈ। ਜੇਕਰ ਮੀਂਹ ਦੇ ਨਾਲ ਤੇਜ਼ ਹਵਾਵਾਂ ਜਾਰੀ ਰਹਿੰਦੀਆਂ ਹਨ ਤਾਂ ਫ਼ਸਲ ਜ਼ਮੀਨ ‘ਤੇ ਵਿਛ ਸਕਦੀ ਹੈ। ਜਿਸ ਨਾਲ ਨਾ ਸਿਰਫ਼ ਝਾੜ ਘਟੇਗਾ। ਸਗੋਂ ਮਸ਼ੀਨਾਂ ਰਾਹੀਂ ਵਾਢੀ ਕਰਨਾ ਵੀ ਮੁਸ਼ਕਲ ਹੋ ਜਾਵੇਗਾ। ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਤੇ ਭਿੰਦਾ ਢਿੱਲਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰਾ ਸਾਲ ਮਿਹਨਤ ਕਰਕੇ ਤੇ ਮਹਿੰਗੀਆਂ ਖਾਦਾਂ-ਦਵਾਈਆਂ ਪਾ ਕੇ ਫ਼ਸਲ ਪਾਲੀ ਹੈ। ਪਰ ਐਨ ਵਾਢੀ ਵੇਲੇ ਕੁਦਰਤ ਦੀ ਇਸ ਕਰੋਪੀ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ’ਚ ਪਾਣੀ ਭਰਨ ਕਾਰਨ ਕਣਕ ਦੀ ਕਟਾਈ ’ਚ ਦੇਰੀ ਹੋ ਸਕਦੀ ਹੈ। ਜਿਸ ਨਾਲ ਮੰਡੀਆਂ ’ਚ ਫ਼ਸਲ ਲਿਆਉਣ ਦਾ ਕੰਮ ਵੀ ਪਛੜ ਜਾਵੇਗਾ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਨੁਕਸਾਨ ਵਧਦਾ ਹੈ ਤਾਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਕਣਕ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ: ਡੀਸੀ









Users Today : 115
Users Yesterday : 59
Users Last 7 days : 335