Home » ਪ੍ਰਮੁੱਖ ਖ਼ਬਰਾਂ » ਟਰਾਈਡੈਂਟ ਕੰਪਲੈਕਸ ਧੌਲਾ ਵਿਖੇ ਕਿੱਤਾ ਮੁੱਖੀ ਸੁਰੱਖਿਆ ਤੇ ਸਿਹਤ ਬਾਰੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਟਰਾਈਡੈਂਟ ਕੰਪਲੈਕਸ ਧੌਲਾ ਵਿਖੇ ਕਿੱਤਾ ਮੁੱਖੀ ਸੁਰੱਖਿਆ ਤੇ ਸਿਹਤ ਬਾਰੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

  ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ-ਕਮ ਕਿਰਤ ਕਮਿਸ਼ਨਰ ਰਾਜੀਵ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਦੇ ਵਿਸ਼ੇਸ਼ ਸਹਿਯੋਗ ਨਾਲ ਟਰਾਈਡੈਂਟ ਲਿਿਮਟਡ ਧੌਲਾ ਵਿਖੇ ਇਕ ਰੋਜ਼ਾ
ਟਰਾਈਡੈਂਟ ਕੰਪਲੈਕਸ ਧੌਲਾ ਵਿਖੇ ਕਿੱਤਾ ਮੁੱਖੀ ਸੁਰੱਖਿਆ ਤੇ ਸਿਹਤ ਬਾਰੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
[responsivevoice_button voice="Hindi Male"]

ਬਰਨਾਲਾ ਬਿਊਰੋ 4 ਅਪ੍ਰੈਲ

                    ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ-ਕਮ ਕਿਰਤ ਕਮਿਸ਼ਨਰ ਰਾਜੀਵ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਦੇ ਵਿਸ਼ੇਸ਼ ਸਹਿਯੋਗ ਨਾਲ ਟਰਾਈਡੈਂਟ ਲਿਿਮਟਡ ਧੌਲਾ ਵਿਖੇ ਇਕ ਰੋਜ਼ਾ ਓਕਿਊਪੇਸ਼ਨਲ ਸੇਫਟੀ ਤੇ ਹੈਲਥ ਵਿਸ਼ੇ ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁਖ ਉਦੇਸ਼ ਉਦਯੋਗਿਕ ਖੇਤਰ ਚ ਕੰਮ ਕਰਦੇ ਕਰਮਚਾਰੀਆਂ ਨੂੰ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਤੇ ਦੁਰਘਟਨਾ ਰਹਿਤ ਕੰਮਕਾਜੀ ਮਾਹੌਲ ਸਿਰਜਣਾ ਸੀ। ਸੈਮੀਨਾਰ ਚ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਨੇ ਸ਼ਮ੍ਹਾਂ ਰੌਸ਼ਨ ਕੀਤੀ। ਇਸ ਮੌਕੇ ਟਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਚ ਰੁਪਿੰਦਰ ਗੁਪਤਾ, ਹਿਰੇਂਦਰ ਗੋਇਲ, ਰਮਨ ਚੌਧਰੀ ਤੇ ਮੈਡਮ ਸਵਿਤਾ ਸ਼ਾਮਲ ਸਨ, ਨੇ ਮੁਖ ਮਹਿਮਾਨਾਂ ਦਾ ਸਵਾਗਤ ਵਾਤਾਵਰਣ ਦੀ ਸ਼ੁੱਧਤਾ ਦੇ ਪ੍ਰਤੀਕ ਪੌਦੇਭੇਂਟ ਕਰਕੇ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਹਿਲ ਗੋਇਲ ਨੇ ਫੈਕਟਰੀ ਐਕਟ ਤੇ ਸੁਰੱਖਿਆ ਮਾਪਦੰਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਦਯੋਗਿਕ ਤਰੱਕੀ ਦੇ ਨਾਲ-ਨਾਲ ਕਰਮਚਾਰੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਭਾਵੀ ਖਤਰਿਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਨੂੰ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ। ਕੰਮ ਵਾਲੀ ਥਾਂ ਤੇ ਮਲਟੀ-ਲੇਅਰ ਸੇਫਟੀਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ ਤਾਂ ਜੋ ਮਨੁੱਖੀ ਭੁੱਲ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਸੈਮੀਨਾਰ ਚ ਲਗਭਗ 100 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਵੱਖ-ਵੱਖ ਨਾਮਵਰ ਫੈਕਟਰੀਆਂ ਤੋਂ ਆਏ ਮਾਹਿਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਹਰਮਨ ਸਿੰਘ ਹੈੱਡ ਈਐੱਚਐੱਸ ਪੈਪਸੀਕੋ ਤੇ ਪ੍ਰਿਤਪਾਲ ਭੁੱਲਰ ਹੈੱਡ ਸੇਫਟੀ ਅਰਿਹੰਤ ਸਪਿਿਨੰਗ ਮਿਲਜ਼ ਨੇ ਉਦਯੋਗਿਕ ਸੁਰੱਖਿਆ ਦੇ ਤਕਨੀਕੀ ਪਹਿਲੂਆਂ ਬਾਰੇ ਲੈਕਚਰ ਦਿੱਤੇ। ਮੋਹਿਤ ਸ਼ਰਮਾ ਐੱਚਆਰ ਅਧਿਕਾਰੀ ਅਰਿਹੰਤ ਮਿਲਜ਼ ਤੇ ਮੋਟੀਵੇਸ਼ਨਲ ਸਪੀਕਰ ਨਰਿੰਦਰ ਕੁਮਾਰ ਬੱਸੀ ਨੇ ਕਰਮਚਾਰੀਆਂ ਨੂੰ ਸੁਰੱਖਿਆ ਨਿਯਮਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਟਰਾਈਡੈਂਟ ਗਰੁੱਪ ਵਲੋਂ ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅਖੀਰ ਚ ਸਾਹਿਲ ਗੋਇਲ ਵਲੋਂ ਸੈਮੀਨਾਰ ਚ ਭਾਗ ਲੈਣ ਵਾਲੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੰਡੇ ਗਏ। ਟਰਾਈਡੈਂਟ ਕੰਪਨੀ ਦੇ ਅਧਿਕਾਰੀ ਹਿਰੇਂਦਰ ਗੋਇਲ, ਰਮਨ ਚੌਧਰੀ, ਪੁਨੀਤ ਕੁਮਾਰ ਜਿੰਦਲ, ਸਦੀਕ ਗੁਪਤਾ, ਪੰਕਜ ਕੁਮਾਰ, ਤੰਨਿਆ ਤੇ ਪਰਖੜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਕੰਪਨੀ ਭਵਿੱਖ ਚ ਵੀ ਕਰਮਚਾਰੀਆਂ ਦੀ ਸੁਰੱਖਿਆ ਲਈ ਅਜਿਹੇ ਸਾਰਥਕ ਕਦਮ ਚੁੱਕਦੀ ਰਹੇਗੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਬਰਨਾਲਾ ਦੀਆਂ ਮਾਰਕੀਟ ਕਮੇਟੀਆਂ ਦੇ ਸਫਾਈ ਟੈਂਡਰਾਂ ’ਚ ਵੱਡਾ ਫੇਰਬਦਲ: ਰੇਟਾਂ ਦੇ ਫਰਕ ਨੇ ਖੜ੍ਹੇ ਕੀਤੇ ਗੰਭੀਰ ਸਵਾਲ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 5 9
Users Today : 25
Users Yesterday : 50
Users Last 7 days : 264

ਰਾਸ਼ੀਫਲ