ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਰਾਜਨੀਤਿਕ ਜਾਗਰੂਕਤਾ ਦਾ ਦਿੱਤਾ ਸਬੂਤ
ਬਰਨਾਲਾ ਬਿਊਰੋ 4 ਅਪ੍ਰੈਲ
ਐੱਸਐੱਸਡੀ ਕਾਲਜ ਬਰਨਾਲਾ ਵਿਖੇ ਰਾਜਨੀਤਿਕ ਸਰਗਰਮੀਆਂ ਤੇ ਜਾਗਰੂਕਤਾ ਨੂੰ ਮੁਖ ਰੱਖਦਿਆਂ ਇਕ ਪ੍ਰਭਾਵਸ਼ਾਲੀ ਡਿਬੇਟ ਮੁਕਾਬਲਾ ਕਰਵਾਇਆ ਗਿਆ। ਰਾਜਨੀਤਿਕ ਪ੍ਰਣਾਲੀ ’ਚ ਉੱਭਰ ਰਹੇ ਮੁੱਦੇ ਭਾਰਤੀ ਰਾਜਨੀਤੀ ’ਚ ਨੌਜਵਾਨਾਂ ਦਾ ਰੋਲ ਲੋੜ ਜਾਂ ਚੁਣੌਤੀ? ਵਿਸ਼ੇ `ਤੇ ਕਰਵਾਏ ਗਏ ਇਸ ਮੁਕਾਬਲੇ ਦਾ ਆਯੋਜਨ ਕਾਲਜ ਦੇ ਪ੍ਰਿੰਸੀਪਲ ਡਾਂ ਰਾਕੇਸ਼ ਜਿੰਦਲ ਦੀ ਯੋਗ ਰਹਿਨੁਮਾਈ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁਖ ਉਦੇਸ਼ ਵਿਦਿਆਰਥੀਆਂ ਅੰਦਰ ਲੋਕਤਾਂਤਰਿਕ ਕਦਰਾਂ-ਕੀਮਤਾਂ, ਤਰਕਸ਼ੀਲ ਸੋਚ ਤੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਡੂੰਘੀ ਸਮਝ ਵਿਕਸਿਤ ਕਰਨਾ ਸੀ। ਸਮਾਗਮ ਦੌਰਾਨ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਰਾਜਨੀਤੀ ’ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਹੀ ਦੇਸ਼ ਦੀ ਤਕਦੀਰ ਬਦਲ ਸਕਦੀ ਹੈ। ਉਨ੍ਹਾਂ ਅਜਿਹੇ ਮੁਕਾਬਲਿਆਂ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੰਚ ਵਿਦਿਆਰਥੀਆਂ ਨੂੰ ਆਪਣੀ ਗੱਲ ਦਲੀਲ ਨਾਲ ਰੱਖਣ ਦਾ ਹੁਨਰ ਸਿਖਾਉਂਦੇ ਹਨ। ਡਿਬੇਟ ਮੁਕਾਬਲੇ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਦਲੀਲਾਂ ਨਾਲ ਭਾਗ ਲਿਆ। ਵਿਦਿਆਰਥੀ ਸੋਮਨਾਥ, ਅਮਨਦੀਪ ਕੌਰ ਤੇ ਜਸ਼ਨਪਦੀਪ ਕੌਰ ਨੇ ਭਾਰਤੀ ਰਾਜਨੀਤੀ ’ਚ ਨੌਜਵਾਨਾਂ ਦੀ ਮੌਜੂਦਾ ਸਥਿਤੀ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਤੇ ਭਵਿੱਖ ’ਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਬੜੇ ਵਿਸਥਾਰਪੂਰਵਕ ਤੇ ਬੇਬਾਕ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਰਾਜਨੀਤੀ ’ਚ ਪਰਿਵਾਰਵਾਦ, ਭ੍ਰਿਸ਼ਟਾਚਾਰ ਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਘੱਟ ਰੁਚੀ ਵਰਗੇ ਅਹਿਮ ਮੁੱਦਿਆਂ `ਤੇ ਵੀ ਤਿੱਖੀ ਚਰਚਾ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਐਕਟੀਵਿਟੀ ਇੰਚਾਰਜ ਪ੍ਰੋ. ਡਿੰਪਲ ਸ਼ਰਮਾ ਦੀ ਅਗਵਾਈ ਹੇਠ ਫੈਕਲਟੀ ਮੈਂਬਰਾਂ ਪ੍ਰੋ. ਸਰਬਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਸੀਮਾ ਰਾਣੀ ਤੇ ਪ੍ਰੋ. ਰਮਨਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਨੇ ਕਿਹਾ ਕਿ ਅਜਿਹੇ ਬੌਧਿਕ ਮੁਕਾਬਲੇ ਵਿਦਿਆਰਥੀਆਂ ’ਚ ਲੀਡਰਸ਼ਿਪ ਦੀਆਂ ਕੁਸ਼ਲਤਾਵਾਂ ਪੈਦਾ ਕਰਦੇ ਹਨ ਤੇ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਨ ’ਚ ਸਹਾਈ ਹੁੰਦੇ ਹਨ। ਮੁਕਾਬਲੇ ਦੇ ਅਖੀਰ ’ਚ ਹਿੱਸਾ ਲੈਣ ਵਾਲੇ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਤੇ ਸਨਮਾਨ-ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਕਾਲਜ ਮੈਨੇਜਮੈਂਟ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਭਵਿੱਖ ’ਚ ਵੀ ਅਜਿਹੇ ਉਸਾਰੂ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿੱਤਾ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ’ਚ ਭਲਕੇ ਲੱਗੇਗਾ ਮੁਫ਼ਤ ਫਿਜ਼ੀਓਥੈਰੇਪੀ ਕੈਂਪ |









Users Today : 7
Users Yesterday : 26
Users Last 7 days : 131