Home » ਪ੍ਰਮੁੱਖ ਖ਼ਬਰਾਂ » ਪਟਿਆਲਾ ’ਚ ਪੁਸਤਕ ਮੇਲੇ ਦਾ ਦੌਰਾ ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਆਰਥੀਆਂ ਲਈ ਰਿਹਾ ਲਾਭਕਾਰੀ

ਪਟਿਆਲਾ ’ਚ ਪੁਸਤਕ ਮੇਲੇ ਦਾ ਦੌਰਾ ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਆਰਥੀਆਂ ਲਈ ਰਿਹਾ ਲਾਭਕਾਰੀ

   ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਲੱਗੇ 12ਵੇਂ ਪੁਸਤਕ ਮੇਲੇ ਦਾ ਦੌਰਾ ਕਰਵਾਇਆ ਗਿਆ। ਇਹ ਦੌਰਾ ਲਾਇਬ੍ਰੇਰੀਅਨ ਬੇਅੰਤ ਕੌਰ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਅਰਸ਼ਦੀਪ ਕੌਰ, ਪ੍ਰੋ. ਗੁਰਬਚਨ ਸਿੰਘ ਤੇ ਪ੍ਰੋ. ਮਨਦੀਪ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ।
ਪਟਿਆਲਾ ’ਚ ਪੁਸਤਕ ਮੇਲੇ ਦਾ ਦੌਰਾ ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਆਰਥੀਆਂ ਲਈ ਰਿਹਾ ਲਾਭਕਾਰੀ
[responsivevoice_button voice="Hindi Male"]

ਬਰਨਾਲਾ ਬਿਊਰੋ 4 ਅਪ੍ਰੈਲ

         ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲੱਗੇ 12ਵੇਂ ਪੁਸਤਕ ਮੇਲੇ ਦਾ ਦੌਰਾ ਕਰਵਾਇਆ ਗਿਆ। ਇਹ ਦੌਰਾ ਲਾਇਬ੍ਰੇਰੀਅਨ ਬੇਅੰਤ ਕੌਰ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਅਰਸ਼ਦੀਪ ਕੌਰ, ਪ੍ਰੋ. ਗੁਰਬਚਨ ਸਿੰਘ ਤੇ ਪ੍ਰੋ. ਮਨਦੀਪ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਇਸ ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨਵੀਆਂ ਤੇ ਜਾਣਕਾਰੀ ਭਰਪੂਰ ਕਿਤਾਬਾਂ ਦਾ ਅਧਿਐਨ ਕੀਤਾ ਤੇ ਪੜ੍ਹਨ ਦੀ ਰੁਚੀ ਚ ਵਾਧਾ ਕੀਤਾ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਚੰਗੀਆਂ ਕਿਤਾਬਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਤੇ ਗਿਆਨ ਚ ਵਾਧਾ ਕਰਨ ਲਈ ਪੁਸਤਕਾਂ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾਂ ਰਾਕੇਸ਼ ਜਿੰਦਲ ਤੇ ਮੈਨੇਜਮੈਂਟ ਵਲੋਂ ਇਸ ਤਰ੍ਹਾਂ ਦੇ ਸਿੱਖਣਯੋਗ ਦੌਰਿਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਸਮ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਲਈ ਵੀ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ। ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਸਿੱਖਣਯੋਗ ਤੇ ਪ੍ਰੇਰਣਾਦਾਇਕ ਸਾਬਤ ਹੋਇਆ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ ‘ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 7
Users Today : 7
Users Yesterday : 26
Users Last 7 days : 131

ਰਾਸ਼ੀਫਲ