Home » ਪ੍ਰਮੁੱਖ ਖ਼ਬਰਾਂ » ਪੀਐੱਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੇਂਟ ਸਰਵੇ ਦੇ ਨਤੀਜਿਆਂ ਸੰਬੰਧੀ ਮੀਟਿੰਗ ਆਯੋਜਿਤ

ਪੀਐੱਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੇਂਟ ਸਰਵੇ ਦੇ ਨਤੀਜਿਆਂ ਸੰਬੰਧੀ ਮੀਟਿੰਗ ਆਯੋਜਿਤ

ਡਾਇਟ ਚੀਮਾ ਵਿਖੇ ਪੀਐਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੈਂਟ ਸਰਵੇ ਅਸੈਸਮੈਂਟ ਦੇ ਨਤੀਜਿਆਂ ਦੀ ਵਿਸਥਾਰਪੂਰਵਕ ਚਰਚਾ ਅਤੇ ਵਿਸ਼ਲੇਸ਼ਣ ਲਈ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਪੀਐੱਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੇਂਟ ਸਰਵੇ ਦੇ ਨਤੀਜਿਆਂ ਸੰਬੰਧੀ ਮੀਟਿੰਗ ਆਯੋਜਿਤ
[responsivevoice_button voice="Hindi Male"]

ਬਰਨਾਲਾ ਬਿਊਰੋ 26 ਮਾਰਚ

ਡਾਇਟ ਚੀਮਾ ਵਿਖੇ ਪੀਐਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੈਂਟ ਸਰਵੇ ਅਸੈਸਮੈਂਟ ਦੇ ਨਤੀਜਿਆਂ ਦੀ ਵਿਸਥਾਰਪੂਰਵਕ ਚਰਚਾ ਅਤੇ ਵਿਸ਼ਲੇਸ਼ਣ ਲਈ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਅਤੇ ਡੀਆਰਸੀ ਕਮਲਦੀਪ ਵੱਲੋਂ ਕੀਤੀ ਗਈ।  ਮੀਟਿੰਗ ਵਿੱਚ ਜ਼ਿਲ੍ਹੇ ਦੇ ਸਾਰੇ ਪੀਐਮ ਸ਼੍ਰੀ ਸਕੂਲਾਂ ਦੇ ਇੰਚਾਰਜ ਅਤੇ ਹਰ ਸਕੂਲ ਤੋਂ ਇੱਕ-ਇੱਕ ਅਧਿਆਪਕ ਸਮਾਜਿਕ ਵਿਗਿਆਨ, ਗਣਿਤ, ਵਿਗਿਆਨ ਅਤੇ ਪੰਜਾਬੀ ਵਿਸ਼ਿਆਂ ਵਿੱਚੋਂ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਲਰਨਿੰਗ ਅਚੀਵਮੈਂਟ ਸਰਵੇ ਅਸੈਸਮੈਂਟ ਦੇ ਨਤੀਜਿਆਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ ਅਤੇ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਲਈ ਵੱਖ-ਵੱਖ ਰਣਨੀਤੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੀ ਪ੍ਰਦਰਸ਼ਨਸ਼ੀਲਤਾ ਨੂੰ ਬਿਹਤਰ ਬਣਾਉਣ ਉੱਤੇ ਖਾਸ ਧਿਆਨ ਦੇਣ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ।   ਮੀਟਿੰਗ ਦੇ ਅੰਤ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਲੈਸ ਦੇ ਨਤੀਜਿਆਂ ਵਿੱਚ ਸੁਧਾਰ ਲਈ ਲਗਾਤਾਰ ਮਾਨੀਟਰਿੰਗ ਅਤੇ ਸਹਿਯੋਗ ਜਾਰੀ ਰੱਖਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਦੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਕੀਤਾ ਜਾ ਸਕੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ. ਖੁੱਲ੍ਹੀਆਂ ਅੱਖਾਂ     ਮਹਿਲ ਕਲਾਂ–ਧਨੇਰ ਸੜਕ ‘ਤੇ ਭਿਆਨਕ ਹਾਦਸਾ  ਇੱਕ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ‘ਤੇ ਮੌਤ

0 0 votes
Article Rating
Subscribe
Notify of
guest
0 Comments
Oldest
Newest Most Voted