ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਤੀਜੇ ਦਿਨ ਵੀ ਜਾਰੀ

ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਤੀਜੇ ਦਿਨ ਵੀ ਜਾਰੀ

 ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਸਮੇਤ ਆਲੇ–ਦੁਆਲੇ ਦੇ ਪਿੰਡਾਂ ਵਿੱਚ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਮਾਰਕੀਟ ਦਰ ਮੁਤਾਬਕ ਘੱਟੋ-ਘੱਟ ਦੋ ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰੋਜੈਕਟ ਦਾ ਕੰਮ ਰੁਕਵਾਇਆ ਹੋਇਆ ਹੈ
ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਤੀਜੇ ਦਿਨ ਵੀ ਜਾਰੀ

ਦੋ ਕਰੋੜ ਪ੍ਰਤੀ ਏਕੜ ਮੁਆਵਜ਼ੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ — ਕਿਸਾਨਾਂ ਦੀ ਚੇਤਾਵਨੀ

ਬਰਨਾਲਾ ਬਿਊਰੋ  26 ਮਾਰਚ

       ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਸਮੇਤ ਆਲੇ–ਦੁਆਲੇ ਦੇ ਪਿੰਡਾਂ ਵਿੱਚ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਮਾਰਕੀਟ ਦਰ ਮੁਤਾਬਕ ਘੱਟੋ-ਘੱਟ ਦੋ ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰੋਜੈਕਟ ਦਾ ਕੰਮ ਰੁਕਵਾਇਆ ਹੋਇਆ ਹੈ ਅਤੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਨਿਆਂਯੋਗ ਮੁਆਵਜ਼ੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ।ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਗਹਿਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਗਹਿਲ ਵਿਖੇ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਗਹਿਲ ਤੋਂ ਛੀਨੀਵਾਲ ਖੁਰਦ ਅਤੇ ਨਰਾਇਣਗੜ੍ਹ–ਸੋਹੀਆ ਰਾਹੀਂ ਜਗਰਾਉਂ–ਹਠੂਰ ਤੱਕ ਬਣ ਰਹੀਆਂ ਸੜਕਾਂ ਲਈ ਜ਼ਮੀਨਾਂ ਅਧਿਗ੍ਰਹਿਤ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨਾਂ ਦਾ ਦੋਸ਼ ਹੈ ਕਿ ਬਿਨਾਂ ਸਹਿਮਤੀ ਘੱਟ ਦਰਾਂ ’ਤੇ ਜ਼ਮੀਨ ਕਬਜ਼ੇ ਵਿੱਚ ਲਈ ਜਾ ਰਹੀ ਹੈ ਅਤੇ ਜ਼ਬਰਦਸਤੀ ਮਿੱਟੀ ਪਾ ਕੇ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 15 ਏਕੜ ਜ਼ਮੀਨ ਪ੍ਰੋਜੈਕਟ ਦੀ ਲਪੇਟ ਵਿੱਚ ਆ ਰਹੀ ਹੈ, ਜਿਸ ਨਾਲ ਖੇਤਾਂ ਦੇ ਟੁਕੜੇ ਹੋਣਗੇ ਅਤੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚੇਗਾ। ਦਰਖ਼ਤਾਂ, ਬੋਰਾਂ, ਟਿਊਬਵੈੱਲਾਂ ਅਤੇ ਬਿਜਲੀ ਕਨੈਕਸ਼ਨਾਂ ਦਾ ਯੋਗ ਮੁਆਵਜ਼ਾ ਨਾ ਮਿਲਣ ’ਤੇ ਵੀ ਕਿਸਾਨਾਂ ਨੇ ਨਾਰਾਜ਼ਗੀ ਜਤਾਈ। ਛੋਟੀਆਂ ਪੁਲੀਆਂ ਕਾਰਨ ਭਵਿੱਖ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਪੈਦਾ ਹੋਣ ਦਾ ਵੀ ਡਰ ਜਤਾਇਆ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਕੁਝ ਲੋਕ ਮਜਬੂਰੀ ਵੱਸ ਮੁਆਵਜ਼ਾ ਲੈ ਚੁੱਕੇ ਹਨ ਪਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪੈਸੇ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਦੋ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੂਰਾ ਮੁਆਵਜ਼ਾ ਨਹੀਂ ਮਿਲਦਾ, ਉਹ ਆਪਣੀ ਜ਼ਮੀਨ ਨਹੀਂ ਛੱਡਣਗੇ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਜ਼ਿਲ੍ਹਾ ਬਰਨਾਲਾ ਦੇ ਗਾਗੇਵਾਲ, ਮੂੰਮ, ਗਹਿਲ, ਬੀਹਲਾ, ਟੱਲੇਵਾਲਾ, ਰਾਮਗੜ੍ਹ ਬਧਾਤੇ, ਸੰਧੂ ਕਲਾਂ, ਛੀਨੀਵਾਲ ਖੁਰਦ, ਨੀਲੋ ਅਤੇ ਸਹਿਣਾ ਸਮੇਤ ਕਰੀਬ 12 ਪਿੰਡਾਂ ਵਿੱਚ ਪ੍ਰੋਜੈਕਟ ਦਾ ਕੰਮ ਰੋਕਿਆ ਗਿਆ ਹੈ। ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ ਅਤੇ ਹੱਲ ਲਈ ਯਤਨ ਜਾਰੀ ਹਨ।

ਕੈਪਸ਼ਨ:ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰੋਜੈਕਟ ਦੇ ਵਿਰੋਧ ਵਿੱਚ ਤੀਜੇ ਦਿਨ ਵੀ ਨਾਅਰੇਬਾਜ਼ੀ ਕਰਦੇ ਕਿਸਾਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ      ਥਾਣਾ ਧਨੌਲਾ ਦੇ ਐਂਸ ਐਂਚ ਓ. ਨੂੰ ਮੁਅੱਤਲ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ, ਐਂਫ ਆਈ.ਆਰ. ਦਰਜ ਹੋਣ ਤੱਕ ਸੰਘਰਸ਼ ਕਰਾਂਗੇ-  ਵਿਧਾਇਕ ਢਿੱਲੋਂ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 1
Users Today : 2
Users Yesterday : 120
Users Last 7 days : 342

ਰਾਸ਼ੀਫਲ

error: Content is protected !!