Home » ਪ੍ਰਮੁੱਖ ਖ਼ਬਰਾਂ » ਪਿੰਡ ਧਨੇਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ: ਮਜ਼ਦੂਰ ਪਰਿਵਾਰ ਦੇ 10 ਸਾਲਾ ਮਾਸੂਮ ਦੀ ਮੌਤ, ਮਾਂ-ਪੁੱਤ ਲੜ ਰਹੇ ਜਿੰਦਗੀ ਮੌਤ ਦੀ ਲੜਾਈ

ਪਿੰਡ ਧਨੇਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ: ਮਜ਼ਦੂਰ ਪਰਿਵਾਰ ਦੇ 10 ਸਾਲਾ ਮਾਸੂਮ ਦੀ ਮੌਤ, ਮਾਂ-ਪੁੱਤ ਲੜ ਰਹੇ ਜਿੰਦਗੀ ਮੌਤ ਦੀ ਲੜਾਈ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਧਨੇਰ ਨੇੜੇ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਿੰਡ ਧਨੇਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ: ਮਜ਼ਦੂਰ ਪਰਿਵਾਰ ਦੇ 10 ਸਾਲਾ ਮਾਸੂਮ ਦੀ ਮੌਤ, ਮਾਂ-ਪੁੱਤ ਲੜ ਰਹੇ ਜਿੰਦਗੀ ਮੌਤ ਦੀ ਲੜਾਈ
[responsivevoice_button voice="Hindi Male"]

ਪੇਕੇ ਪਿੰਡ ਜਾ ਰਿਹਾ ਸੀ ਪਰਿਵਾਰ, ਰਸਤੇ ਚ ਮੌਤ ਨੇ ਪਾਇਆ ਘੇਰਾ

ਬਰਨਾਲਾ ਬਿਊਰੋ 24 ਮਾਰਚ

        ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਧਨੇਰ ਨੇੜੇ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਤੇ ਨਾਲ ਭਰੀ ਇਕ ਬੇਕਾਬੂ ਟਰੈਕਟਰ-ਟਰਾਲੀ ਦੀ ਲਪੇਟ ਚ ਆਉਣ ਕਾਰਨ ਇਕ ਗਰੀਬ ਮਜ਼ਦੂਰ ਪਰਿਵਾਰ ਦਾ 10 ਸਾਲਾ ਮਾਸੂਮ ਬੱਚਾ ਰਾਜਵਿੰਦਰ ਸਿੰਘ ਮੌਕੇ ਤੇ ਹੀ ਦਮ ਤੋੜ ਗਿਆ। ਜਦਕਿ ਉਸ ਦੀ ਮਾਤਾ ਤੇ ਵੱਡਾ ਭਰਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਿਰਪਾਲ ਸਿੰਘ ਵਾਲਾ ਦੀ ਨਿਵਾਸੀ ਸੰਦੀਪ ਕੌਰ ਪਤਨੀ ਜਸਵਿੰਦਰ ਸਿੰਘ ਆਪਣੇ ਦੋ ਪੁੱਤਰਾਂ ਮਨਜਿੰਦਰ ਸਿੰਘ 12 ਸਾਲ ਤੇ ਰਾਜਵਿੰਦਰ ਸਿੰਘ 10 ਸਾਲ ਨਾਲ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪੇਕੇ ਪਿੰਡ ਬੁਰਜ ਰਾਜਗੜ੍ਹ ਜਾ ਰਹੀ ਸੀ। ਜਦੋਂ ਉਹ ਕਿਰਪਾਲ ਸਿੰਘ ਵਾਲਾ ਤੋਂ ਧਨੇਰ ਨੂੰ ਜਾਂਦੀ ਲੰਿਕ ਸੜਕ ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਰੇਤੇ ਨਾਲ ਭਰੀ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਉੱਡ ਗਏ ਤੇ ਮਾਸੂਮ ਰਾਜਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਰਾਹਗੀਰਾਂ ਤੇ ਸਮਾਜ ਸੇਵੀ ਧਰਮਪਾਲ ਸਿੰਘ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। 12 ਸਾਲਾ ਮਨਜਿੰਦਰ ਸਿੰਘ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਨ ਉਸ ਨੂੰ ਰਾਏਕੋਟ ਦੇ ਇਕ ਨਿੱਜੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਹ ਜ਼ੇਰੇ ਇਲਾਜ ਹੈ। ਮਾਤਾ ਸੰਦੀਪ ਕੌਰ ਵੀ ਗੰਭੀਰ ਸੱਟਾਂ ਕਾਰਨ ਹਸਪਤਾਲ ਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚਾ ਰਾਜਵਿੰਦਰ ਚੌਥੀ ਜਮਾਤ ਦਾ ਵਿਿਦਆਰਥੀ ਸੀ। ਇਸ ਮੰਦਭਾਗੀ ਖ਼ਬਰ ਤੋਂ ਬਾਅਦ ਪਿੰਡ ਕਿਰਪਾਲ ਸਿੰਘ ਵਾਲਾ ਤੇ ਧਨੇਰ ਚ ਮਾਤਮ ਪਸਰ ਗਿਆ ਹੈ।

ਗਰੀਬ ਪਰਿਵਾਰ ਤੇ ਟੁੱਟਿਆ ਕਹਿਰ

ਸਮਾਜ ਸੇਵੀ ਧਰਮਪਾਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਸਵਿੰਦਰ ਸਿੰਘ ਦਾ ਪਰਿਵਾਰ ਬੇਹੱਦ ਗਰੀਬ ਹੈ ਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਹੈ। ਇਸ ਹਾਦਸੇ ਨੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ ਹੈ ਤੇ ਉਨ੍ਹਾਂ ਤੇ ਅਸਹਿ ਮਾਨਸਿਕ ਤੇ ਆਰਥਿਕ ਬੋਝ ਪਾ ਦਿੱਤਾ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਤੇਜ਼ ਰਫ਼ਤਾਰ ਤੇ ਮਿੱਟੀ-ਰੇਤੇ ਨਾਲ ਭਰੀਆਂ ਟਰਾਲੀਆਂ ਤੇ ਨੱਥ ਪਾਈ ਜਾਵੇ ਤਾਂ ਜੋ ਅਜਿਹੇ ਕੀਮਤੀ ਜਾਨਾਂ ਨਾ ਜਾਣ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਪੁਲਿਸ ਮੌਕੇ ਤੇ ਪਹੁੰਚੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਉਪਰੰਤ ਟਰੈਕਟਰ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 7
Users Today : 7
Users Yesterday : 26
Users Last 7 days : 232

ਰਾਸ਼ੀਫਲ