ਬਰਨਾਲਾ ਬਿਊਰੋ 24 ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ’ਚ ਵੱਡੇ ਪੱਧਰ ’ਤੇ ਫੇਰਬਦਲ ਦੀਆਂ ਚਰਚਾਵਾਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਸੂਤਰਾਂ ਅਨੁਸਾਰ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਛੁੱਟੀ ਲਗਭਗ ਪੱਕੀ ਮੰਨੀ ਜਾ ਰਹੀ ਹੈ ਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਲਈ ਦਿੱਲੀ ਦਰਬਾਰ ’ਚ ਤੇਜ ਗਤੀ ਨਾਲ ਮੰਥਨ ਚੱਲ ਰਿਹਾ ਹੈ। ਇਸ ਦੌੜ ’ਚ ਵਿਧਾਇਕ ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ ਅੇ ਦਬੀ ਆਵਾਜ ’ਚ ਸੁਖਪਾਲ ਖਹਿਰਾ ਦਾ ਨਾਂਅ ਜਿਥੇ ਦਾਅਵੇਦਾਰ ਵਜੋਂ ਸਾਹਮਣੇ ਆ ਰਹੇ ਹਨ। ਉੱਥੇ ਸੰਗਰੂੁਰ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਂਅ ’ਤੇ ਵੀ ਵਿਚਾਰ ਚਰਚਾ ਪਹਿਲੀ ਕਤਾਰ ’ਤੇ ਹੋ ਰਹੀ ਹੈ। ਭਾਵੇਂ ਵਿਜੈਇੰਦਰ ਸਿੰਗਲਾ ਨੂੰ ਲੰਘੇ ਕੱਲ ਹੀ ਦਿੱਲੀ ਦੇ ਅਬਜਰਬਰ ਵਜੋ ਨਿਯੁਕਤ ਕੀਤਾ ਗਿਆ ਹੈ। ਪਰ ਸਿਆਸੀ ਸੱਥਾਂ ’ਚ ਸਿੰਗਲਾ ਦਾ ਨਾਂਅ ਮੂਹਰਲੀ ਕਤਾਰ ’ਚ ਲਿਆ ਜਾ ਰਿਹਾ ਹੈ। ਜੇਕਰ ਕਾਂਗਰਸੀ ਸੂਤਰਾਂ ਦੀ ਗੱਲ ਪੱਕੀ ਮੰਨੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰੇ ਦਿੱਲੀ ਪਹੁੰਚੇ ਹਨ। ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਲਗਭਗ ਦਰਜਨ ਭਰ ਆਗੂਆਂ ਨੇ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਸੰਗਠਨ ’ਚ ਤੁਰੰਤ ਤਬਦੀਲੀਆਂ ਦੀ ਮੰਗ ਕੀਤੀ ਹੈ। ਇਹ ਮੀਟਿੰਗਾਂ ਦੇ ਕੇਂਦਰੀ ਨੇਤ੍ਰਿਤਵ ਲਈ ਵੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਸ ਸਮੇਂ ਪ੍ਰਧਾਨਗੀ ਲਈ ਸਭ ਤੋਂ ਮਜਬੂਤ ਦਾਅਵੇਦਾਰ ਪ੍ਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੂੰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਪ੍ਰਸ਼ਾਸ਼ਕੀ ਤਜਰਬਾ, ਸਿਆਸੀ ਖੇਤਰ ’ਚ ਮਜਬੂਤ ਪਕੜ ਤੇ ਹਾਈਕਮਾਂਡ ਨਾਲ ਸਾਂਝ ਉਨ੍ਹਾਂ ਨੂੰ ਦੌੜ ’ਚ ਅੱਗੇ ਲਿਆ ਰਹੀ ਹੈ। ਇਸਦੇ ਨਾਲ ਹੀ ਪ੍ਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੂੰ ਇਕ ਇਮਾਨਦਾਰ ਤੇ ਲੜਾਕੂ ਆਗੂਆਂ ਵਜੋਂ ਦੇਖਿਆ ਜਾਂਦਾ ਹੈ। ਜਦਕਿ ਪ੍ਰਗਟ ਸਿੰਘ ਆਪਣੇ ਤਿੱਖੇ ਬਿਆਨਾਂ ਤੇ ਮਜਬੂਤ ਜਨ ਆਧਾਰ ਕਾਰਨ ਦੌੜ ’ਚ ਹਨ। ਜੋ ਪਿਛਲੇ ਸਮੇਂ ਕਾਂਗਰਸ ਖਿਲਾਫ ਚਲੀ ਸਿਆਸੀ ਹਵਾ ’ਚ ਵੀ ਜਿੱਤ ਕੇ ਵਿਧਾਨ ਸਭਾ ’ਚ ਪੁਹੰਚੇ ਸਨ ਤੇ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ।
ਰਾਜਾ ਵੜਿੰਗ ਦੀ ਕਾਰਗੁਜਾਰੀ ’ਤੇ ਖੜ੍ਹੇ ਹੋ ਰਹੇ ਸਵਾਲ
ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਕਾਰਗੁਜਾਰੀ ਨੂੰ ਲੈ ਕੇ ਪਾਰਟੀ ਅੰਦਰੋਂ ਹੀ ਅਸੰਤੁਸ਼ਟੀ ਸਾਹਮਣੇ ਆ ਰਹੀ ਹੈ। ਕਈ ਸੀਨੀਅਰ ਆਗੂ ਮੰਨਦੇ ਹਨ ਕਿ ਪਿਛਲੇ ਦੋ ਸਾਲਾਂ ’ਚ ਸੰਗਠਨ ਨੂੰ ਮਜਬੂਤ ਕਰਨ ’ਚ ਉਨ੍ਹਾਂ ਦੀ ਕੋਸ਼ਿਸ਼ ਉਮੀਦਾਂ ’ਤੇ ਖਰੀ ਨਹੀਂ ਉੱਤਰੀ। ਜਦਕਿ ਰਾਜਾ ਵੜਿੰਗ ਦੇ ਪਿਛਲੇ 6 ਮਹੀਨਿਆਂ ਅੰਦਰ ਜਨਤਕ ਹੋਏ ਬਿਆਨਾਂ ਨੇ ਵਡੀ ਭਸੂੜੀ ਪਾਈ ਹੋਈ ਹੈ ਤੇ ਕਈ ਹਲਕਿਆਂ ’ਚ ਕਾਂਗਰਸ ਧੜੇਬੰਦੀ ਸਿਖਰਾਂ ’ਤੇ ਹੈ। ਜਿਸ ਨੂੰ ਖਤਮ ਕਰਨ ’ਚ ਵੜਿੰਗ ਨਾ-ਕਾਮਯਾਬ ਰਹੇ ਹਨ। ਜੋ ਵੀ ਇਸ ਦਾ ਮੁਖ ਕਾਰਨ ਮੰਨੇ ਜਾਂਦੇ ਹਨ।
2022 ਦੀ ਪੰਜਾਬ ਵਿਧਾਨ ਸਭਾ ਚੋਣ ’ਤੇ ਝਾਤ
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2022 ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀ। ਕੁਲ 117 ਸੀਟਾਂ ’ਚੋਂ ਸਿਰਫ 18 ਸੀਟਾਂ ਹਾਸਲ ਹੋਈਆਂ ਸਨ। ਵੋਟ ਸ਼ੇਅਰ ਲਗਭਗ 23 ਫੀਸਦੀ ਦੇ ਆਸਪਾਸ ਰਹਿ ਗਈ ਸੀ। ਭਾਵੇਂ ਉਸ ਵੇਲੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਵਾਂਗਡੋਰ ਸੰਭਾਲੀ ਹੋਈ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਸਿੱਧੂ ਨੂੰ ਲਾਂਭੇਂ ਕਰ ਦਿੱਤਾ ਗਿਆ।
ਚੰਨੀ ਤੇ ਬਾਜਵਾ ਦੀ ਭੂਮਿਕਾ ਵੀ ਅਹਿਮ
ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਂਕਿ ਖੁਦ ਪ੍ਰਧਾਨਗੀ ਦੀ ਦੌੜ ’ਚ ਨਹੀਂ ਹਨ। ਪਰ ਉਹ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਦੇ ਹੱਕ ’ਚ ਮੰਨੇ ਜਾ ਰਹੇ ਹਨ ਕਿਉਂਕਿ ਇਕ ਵੱਡਾ ਕਾਂਗਰਸ ਧੜਾ ਚੰਨੀ ਦੀ ਪਿੱਠ ’ਤੇ ਹੈ। ਜਿਸ ’ਚ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਜਿਨ੍ਹਾਂ ਨੇ ਜਨਤਕ ਤੌਰ ’ਤੇ ਕਾਂਗਰਸੀਆਂ ਨੂੰ ਪਾਰਟੀ ਦੀ ਜਿੱਤ ਲਈ ਇਕਜੁਟ ਕਰਨਾ ਦਾ ਹੋਕਾ ਦਿੱਤਾ ਹੋਇਆ ਹੈ।
ਹਾਈਕਮਾਂਡ ਨੇ ਤਿਆਰ ਕੀਤਾ ਨਵਾਂ ਫਾਰਮੂਲਾ
ਕਾਂਗਰਸੀ ਸੂਤਰਾਂ ਅਨੁਸਾਰ ਦਿੱਲੀ ’ਚ ਹੋ ਰਹੀਆਂ ਮੀਟਿੰਗਾਂ ’ਚ ਹਾਈਕਮਾਂਡ ਵਲੋਂ ਨਵਾਂ ਫਾਰਮੂਲਾ ਵੀ ਤਿਆਰ ਕੀਤਾ ਜਾ ਰਿਹਾ ਹੈ। ਇਕ ਤਜਰਬੇਕਾਰ ਪ੍ਰਧਾਨ, 2-3 ਵਰਕਿੰਗ ਪ੍ਰਧਾਨ, ਨੌਜਵਾਨਾਂ ਨੂੰ ਵੱਧ ਤਰਜੀਹ ਤਾਂ ਜੋ ਵਰਕਰਾਂ ਦੀ ਨਾਰਾਜਗੀ ਨੂੰ ਦੂਰ ਕੀਤਾ ਜਾ ਸਕੇ ਕਿਉਂਕਿ ਪੰਜਾਬ ਦੇ ਕਈ ਜਿਿਲ੍ਹਆਂ ’ਚ ਕਾਂਗਰਸ ਵਰਕਰ ਨਰਾਜ਼ ਨਜਰ ਆ ਰਹੇ ਹਨ। ਬਲਾਕ ਪੱਧਰ ’ਤੇ ਮੀਟਿੰਗਾਂ ਦੀ ਘਾਟ, ਪ੍ਰੋਗਰਾਮਾਂ ਦੀ ਕਮੀ ਤੇ ਅੰਦਰੂਨੀ ਟਕਰਾਅ ਮੁਖ ਕਾਰਨ ਦੱਸੇ ਜਾ ਰਹੇ ਹਨ।
ਕੀ ਹੋ ਸਕਦਾ ਹੈ ਅਗਲਾ ਕਦਮ? ਤੇ ਸਿਆਸੀ ਪ੍ਰਭਾਵ
ਸੂਤਰਾਂ ਮੁਤਾਬਕ ਅਗਲੇ ਕੁਝ ਹਫਤਿਆਂ ’ਚ ਵੱਡਾ ਐਲਾਨ ਹੋ ਸਕਦਾ ਹੈ। ਨਵਾਂ ਪ੍ਰਧਾਨ, ਨਵੀਂ ਟੀਮ ਤੇ ਜਿਲ੍ਹਾ ਪੱਧਰ ’ਤੇ ਤਬਦੀਲੀਆਂ। ਜੇਕਰ ਇਹ ਫੇਰਬਦਲ ਹੁੰਦਾ ਹੈ ਤਾਂ ਕਾਂਗਰਸ ਨੂੰ ਨਵੀਂ ਤਾਜਗੀ ਮਿਲ ਸਕਦੀ ਹੈ ਤੇ 2027 ਚੋਣਾਂ ਲਈ ਨਵਾਂ ਮੰਚ ਤਿਆਰ ਹੋ ਸਕਦਾ ਹੈ।
ਵਿਜੈਇੰਦਰ ਸਿੰਗਲਾ ਦੀ ਮਜਬੂਤ ਪਕੜ ਤੇ ਤਜ਼ਰਬਾ
ਵਿਜੈਇੰਦਰ ਸਿੰਗਲਾ ਨੂੰ ਹਾਲ ਹੀ ’ਚ ਦਿੱਲੀ ਕਾਂਗਰਸ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਜੋ ਉਨ੍ਹਾਂ ਦੀ ਪਾਰਟੀ ਅੰਦਰ ਵਧ ਰਹੀ ਮਹੱਤਤਾ ਦਾ ਸਪੱਸ਼ਟ ਸੰਕੇਤ ਹੈ। ਸਿੰਗਲਾ ਪਹਿਲਾ ਪੰਜਾਬ ਸਰਕਾਰ ’ਚ ਕੈਬਿਨਟ ਮੰਤਰੀ ਰਹਿ ਚੁੱਕੇ ਹਨ ਤੇ ਸੰਗਠਨ ’ਚ ਉਨ੍ਹਾਂ ਦੀ ਮਜਬੂਤ ਪਕੜ ਮੰਨੀ ਜਾਂਦੀ ਹੈ। ਹਾਈਕਮਾਂਡ ਨਾਲ ਉਨ੍ਹਾਂ ਦਾ ਸਿੱਧਾ ਰਾਬਤਾ ਤੇ ਪ੍ਰਸ਼ਾਸਕੀ ਤਜ਼ਰਬਾ ਉਨ੍ਹਾਂ ਨੂੰ ਇਕ ਕਾਬਲ ਰਣਨੀਤਿਕਾਰ ਬਣਾਉਂਦਾ ਹੈ। ਦਿੱਲੀ ਵਰਗੇ ਮਹੱਤਵਪੂਰਨ ਕੇਂਦਰ ’ਚ ਇਹ ਜਿੰਮੇਵਾਰੀ ਮਿਲਣਾ ਦਰਸਾਉਂਦਾ ਹੈ ਕਿ ਪਾਰਟੀ ਉਨ੍ਹਾਂ ’ਤੇ ਭਰੋਸਾ ਕਰ ਰਹੀ ਹੈ ਤੇ ਭਵਿੱਖ ’ਚ ਉਹ ਹੋਰ ਵੱਡੀਆਂ ਭੂਮਿਕਾਵਾਂ ’ਚ ਵੀ ਨਜ਼ਰ ਆ ਸਕਦੇ ਹਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਬਰਨਾਲਾ ਵਿਖੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਦਾ ਦੌਰਾ, ਪੰਥ ਦੀ ਚੜ੍ਹਦੀ ਕਲਾ ਲਈ ਬਾਣੀ ਨਾਲ ਜੁੜਨ ਦਾ ਸੰਦੇਸ਼ |








Users Today : 7
Users Yesterday : 26
Users Last 7 days : 232