ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਤਪਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਣੇ 3 ਨੌਜਵਾਨ ਕਾਬੂ

ਤਪਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਣੇ 3 ਨੌਜਵਾਨ ਕਾਬੂ

ਤਪਾ ਪੁਲਿਸ ਨੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਤਹਿਤ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਤੇਜੀ ਨਾਲ ਦਬੋਚਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ’ਚ ਹੇਠਲੇ ਪੱਧਰ ’ਤੇ ਪੁਲਿਸ ਨੇ ਪ੍ਰਚੂਣ ’ਚ ਨਸ਼ੀਲੀਆ ਗੋਲੀਆ ਵੇਚਣ ਵਾਲਿਆਂ ’ਤੇ ਲਗਾਮ ਕਸ ਕੇ ਆਮ ਲੋਕਾਂ ਨੂੰ ਕੁਝ ਰਾਹਤ ਦਿੱੱਤੀ ਹੈ।

ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ਜਨਤਾ ਦਾ ਸਾਥ ਜ਼ਰੂਰੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ: ਐੱਸਐੱਚਓ ਸ਼ਰੀਫ ਖਾਂ

ਬਰਨਾਲਾ ਬਿਊਰੋ  24 ਮਾਰਚ

           ਤਪਾ ਪੁਲਿਸ ਨੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਤਹਿਤ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਤੇਜੀ ਨਾਲ ਦਬੋਚਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ’ਚ ਹੇਠਲੇ ਪੱਧਰ ’ਤੇ ਪੁਲਿਸ ਨੇ ਪ੍ਰਚੂਣ ’ਚ ਨਸ਼ੀਲੀਆ ਗੋਲੀਆ ਵੇਚਣ ਵਾਲਿਆਂ ’ਤੇ ਲਗਾਮ ਕਸ ਕੇ ਆਮ ਲੋਕਾਂ ਨੂੰ ਕੁਝ ਰਾਹਤ ਦਿੱੱਤੀ ਹੈ। ਜਿਸ ਨਾਲ ਜਮੀਨੀ ਪੱਧਰ ’ਤੇ ਨਸ਼ਾ ਵੇਚਣ ਵਾਲਿਆਂ ’ਚ ਬੈਚੇਨੀ ਪਾਈ ਜਾ ਰਹੀ ਹੈ। ਥਾਣਾ ਮੁਖੀ ਸ਼ਰੀਫ ਖਾਂ ਨੇ ਦੱਸਿਆ ਕਿ ਤਪਾ ਪੁਲਿਸ ਨੇ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੇ ਸਬੰਧ ’ਚ ਨਾਕਬੰਦੀ ਕੀਤੀ ਹੋਈ ਸੀ ਤਾਂ ਮੁਖਬਰੀ ਮਿਲੀ ਕਿ ਕਿ ਤਿੰਨ ਨੌਜਵਾਨ ਜੋ ਨਸ਼ੀਲੀਆ ਗੋਲੀਆ ਤਪਾ ਤੇ ਇਸ ਦੇ ਨਾਲ ਲੱਗਦੇ ਇਲਾਕੇ ’ਚ ਤੁਰ ਫਿਰ ਕੇ ਵੇਚਦੇ ਹਨ। ਜਿਸ ’ਤੇ ਪੁਲਿਸ ਨੇ ਮਨੀਸ਼ ਕੁਮਾਰ ਨਾਗੀ ਵਾਸੀ ਤਪਾ, ਗੁਰਲਾਲ ਸਿੰਘ ਗੁਰਲਾਲੀ ਵਾਸੀ ਦਰਾਕਾ ਤੇ ਧਰਮਪ੍ਰੀਤ ਸਿੰਘ ਪੀਤੀ ਵਾਸੀ ਦਰਾਕਾ ਕੋਲੋ 70 ਨਸ਼ੀਲੀਆ ਤੇ ਪਾਬੰਦੀਸ਼ੁਦਾ ਗੋਲੀਆ ਬਰਾਮਦ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ’ਚ ਨਾਮਜਦ ਤਿੰਨੋ ਹੀ ਨੋਜਵਾਨਾਂ ਨੂੰ ਦਬੋਚ ਲਿਆ ਹੈ। ਥਾਣਾ ਮੁਖੀ ਸ਼ਰੀਫ ਖਾਂ ਦਾ ਕਹਿਣਾ ਹੈ ਕਿ ਨਸ਼ੇ ਨੂੰ ਜੜੋ ਪੁੱਟਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਲਾਕੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਕਮਲ ਕੁਮਾਰ ਮੁਨਸ਼ੀ, ਇਕਬਾਲ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਵੀ ਹਾਜਰ ਸਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਸਿਵਲ ਡਿਫੈਂਸ ਵਲੰਟੀਅਰ ਆਫ਼ਤ ਦੀ ਸਥਿਤੀ ’ਚ ਨਿਭਾਉਂਦੇ ਹਨ ਮੋਹਰੀ ਭੂਮਿਕਾ: ਕਮਾਂਡੈਂਟ ਬਲਜਿੰਦਰ ਸਿੰਘ ਡੀਆਈਜੀ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 4
Users Today : 5
Users Yesterday : 120
Users Last 7 days : 311

ਰਾਸ਼ੀਫਲ

error: Content is protected !!