Home » ਪ੍ਰਮੁੱਖ ਖ਼ਬਰਾਂ » ਲਾਇੰਸ ਕਲੱਬ ਬਰਨਾਲਾ ਸੁਪਰੀਮ ਦੀ ਜਨਰਲ ਹਾਊਸ ਮੀਟਿੰਗ ਸੰਪੰਨ: ਸ਼ਿਵ ਸਿੰਗਲਾ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ

ਲਾਇੰਸ ਕਲੱਬ ਬਰਨਾਲਾ ਸੁਪਰੀਮ ਦੀ ਜਨਰਲ ਹਾਊਸ ਮੀਟਿੰਗ ਸੰਪੰਨ: ਸ਼ਿਵ ਸਿੰਗਲਾ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ

 ਲਾਇੰਸ ਕਲੱਬ ਬਰਨਾਲਾ ਸੁਪਰੀਮ ਦੀ ਇਕ ਅਹਿਮ ਜਨਰਲ ਹਾਊਸ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਹੁਤ ਹੀ ਉਤਸ਼ਾਹਪੂਰਵਕ ਤੇ ਸਦਭਾਵਨਾ ਭਰੇ ਮਾਹੌਲ ’ਚ ਆਯੋਜਿਤ ਕੀਤੀ ਗਈ।
[responsivevoice_button voice="Hindi Male"]

ਬਰਨਾਲਾ ਬਿਊਰੋ 24 ਮਾਰਚ

               ਲਾਇੰਸ ਕਲੱਬ ਬਰਨਾਲਾ ਸੁਪਰੀਮ ਦੀ ਇਕ ਅਹਿਮ ਜਨਰਲ ਹਾਊਸ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਹੁਤ ਹੀ ਉਤਸ਼ਾਹਪੂਰਵਕ ਤੇ ਸਦਭਾਵਨਾ ਭਰੇ ਮਾਹੌਲ ਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਚ ਕਲੱਬ ਦੇ ਲਗਭਗ 35 ਸਰਗਰਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਜਿਥੇ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਕਰਨ ਦੇ ਨਾਲ-ਨਾਲ ਭਵਿੱਖੀ ਸਮਾਜਿਕ ਰਣਨੀਤੀਆਂ ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਦਾ ਮੁਖ ਪੜਾਅ ਨਵੀਂ ਲੀਡਰਸ਼ਿਪ ਦੀ ਚੋਣ ਰਿਹਾ। ਜਿਸ ਚ ਸਾਰੇ ਮੈਂਬਰਾਂ ਨੇ ਇਕਮਤ ਹੋ ਕੇ ਸ਼ਿਵ ਸਿੰਗਲਾ ਦੀ ਦੂਰਦਰਸ਼ੀ ਸੋਚ ਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਪੁਰਾਣੇ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਲੱਬ ਦਾ ਨਵਾਂ ਪ੍ਰਧਾਨ ਚੁਣ ਲਿਆ। ਨਵੇਂ ਚੁਣੇ ਗਏ ਪ੍ਰਧਾਨ ਸ਼ਿਵ ਸਿੰਗਲਾ ਨੂੰ ਹਾਊਸ ਵਲੋਂ ਆਪਣੀ ਮਜ਼ਬੂਤ ਟੀਮ ਚੁਣਨ ਦੇ ਸੰਪੂਰਨ ਅਧਿਕਾਰ ਦਿੱਤੇ ਗਏ। ਆਪਣੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਉਨ੍ਹਾਂ ਨੇ ਤੁਰੰਤ ਨਵੀਂ ਟੀਮ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ। ਜਿਸ ਚ ਯਸ਼ ਪਾਲ ਬਾਲਾ ਨੂੰ ਜਨਰਲ ਸਕੱਤਰ, ਸੁਨੀਲ ਗੋਇਲ ਨੂੰ ਕੈਸ਼ੀਅਰ, ਅਸ਼ੋਕ ਸ਼ਰਮਾ ਨੂੰ ਵਾਈਸ ਪ੍ਰਧਾਨ ਤੇ ਜਤਿੰਦਰ ਗੋਇਲ ਨੂੰ ਪੀ.ਆਰ.ਓ. ਨਿਯੁਕਤ ਕੀਤਾ ਗਿਆ। ਇਸ ਨਵੀਂ ਟੀਮ ਦਾ ਮੈਂਬਰਾਂ ਨੇ ਭਰਪੂਰ ਤਾਲੀਆਂ ਨਾਲ ਸਵਾਗਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਕਲੱਬ ਦੇ ਹਰ ਪ੍ਰੋਜੈਕਟ ਚ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਇਸ ਮੌਕੇ ਸੁਰਿੰਦਰ ਮਿੱਤਲ, ਪ੍ਰੋਫੈਸਰ ਦਰਸ਼ਨ, ਪਵਨ, ਹੀਰਾ ਲਾਲ, ਸੁਨੀਲ ਗੋਇਲ, ਸੁਖਦਰਸ਼ਨ ਸਧੌਰਾ, ਗੌਤਮ ਆਨੰਦ, ਅਰੁਣ ਬਾਂਸਲ, ਭੋਜ ਰਾਜ, ਰਵਿੰਦਰਪਾਲ ਸਿੰਘ, ਮਨਜੀਤ ਕਾਂਸਲ, ਯਸ਼ ਪਾਲ, ਅਸ਼ੋਕ ਸ਼ਰਮਾ, ਅਸ਼ੋਕ, ਅੱੈਨਐੱਸ ਜੰਡੂ, ਹੇਮੰਤ ਮੋਦੀ, ਜਗਨੰਦਨ ਤੇ ਜਤਿੰਦਰ ਗੋਇਲ ਸ਼ਾਮਲ ਸਨ। ਮੀਟਿੰਗ ਦੇ ਅਖੀਰ ਚ ਸਾਰਿਆਂ ਨੇ ਸਾਂਝੇ ਤੌਰ ਤੇ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਕਲੱਬ ਨੂੰ ਇਕ ਮਿਸਾਲੀ ਸੰਸਥਾ ਬਣਾਉਣ ਦਾ ਪ੍ਰਣ ਲਿਆ।

ਸਮਾਜਿਕ ਸੁਧਾਰਾਂ ਲਈ ਇਕ ਰੋਡਮੈਪ ਕੀਤਾ ਤਿਆਰ

ਮੀਟਿੰਗ ਦੌਰਾਨ ਮਹਿਜ਼ ਚੋਣ ਪ੍ਰਕਿਰਆ ਹੀ ਨਹੀਂ ਹੋਈ। ਸਗੋਂ ਸਮਾਜਿਕ ਸੁਧਾਰਾਂ ਲਈ ਇਕ ਰੋਡਮੈਪ ਵੀ ਤਿਆਰ ਕੀਤਾ ਗਿਆ। ਕਲੱਬ ਵਲੋਂ ਆਉਣ ਵਾਲੇ ਦਿਨਾਂ ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ, ਸਿਹਤ ਸਹੂਲਤਾਂ ਦੀ ਪਹੁੰਚ ਆਮ ਲੋਕਾਂ ਤਕ ਬਣਾਉਣ, ਵੱਡੇ ਪੱਧਰ ਤੇ ਖੂਨਦਾਨ ਕੈਂਪ ਲਗਾਉਣ ਤੇ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਵਰਗੀਆਂ ਮੁਹਿੰਮਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਤੇ ਯੋਜਨਾਵਾਂ ਉਲੀਕਣ ਤੇ ਵੀ ਜ਼ੋਰ ਦਿੱਤਾ ਗਿਆ।

ਮਾਨਵਤਾ ਦੀ ਭਲਾਈ ਨਾਲ ਜੁੜੇ ਪ੍ਰੋਜੈਕਟਾਂ ਤੇ ਹੋਵੇਗਾ ਕੰਮ: ਸ਼ਿਵ ਸਿੰਗਲਾ

ਆਪਣੇ ਧੰਨਵਾਦੀ ਭਾਸ਼ਣ ਚ ਨਵ ਨਿਯੁਕਤ ਪ੍ਰਧਾਨ ਸ਼ਿਵ ਸਿੰਗਲਾ ਨੇ ਕਿਹਾ ਮੇਰਾ ਮੁਖ ਉਦੇਸ਼ ਲਾਇੰਸ ਕਲੱਬ ਬਰਨਾਲਾ ਸੁਪਰੀਮ ਨੂੰ ਸੇਵਾ ਦੇ ਖੇਤਰ ਚ ਨਵੀਆਂ ਉਚਾਈਆਂ ਤਕ ਲਿਜਾਣਾ ਹੈ। ਅਸੀਂ ਅਜਿਹੇ ਪ੍ਰੋਜੈਕਟਾਂ ਤੇ ਕੰਮ ਕਰਾਂਗੇ। ਜੋ ਸਿੱਧੇ ਤੌਰ ਤੇ ਮਾਨਵਤਾ ਦੀ ਭਲਾਈ ਨਾਲ ਜੁੜੇ ਹੋਣ। ਸਾਡੀ ਕੋਸ਼ਿਸ਼ ਰਹੇਗੀ ਕਿ ਸੇਵਾ ਦੀ ਭਾਵਨਾ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇ ਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕਾਰਜਾਂ ਨਾਲ ਜੋੜਿਆ ਜਾਵੇ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।

ਨੌਜਵਾਨ ਸ਼ਕਤੀ ਤੇ ਸਮਾਜਿਕ ਚੇਤਨਾ ਤੇ ਦਿੱਤਾ ਜਾਵੇਗਾ ਜ਼ੋਰ

ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਇਸ ਗੱਲ ਤੇ ਚਰਚਾ ਕੀਤੀ ਗਈ ਕਿ ਅਜੋਕੇ ਸਮੇਂ ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਨਾਲ ਜੋੜਨਾ ਬੇਹੱਦ ਲਾਜ਼ਮੀ ਹੈ। ਨਵੀਂ ਚੁਣੀ ਗਈ ਟੀਮ ਨੇ ਇਹ ਅਹਿਦ ਲਿਆ ਕਿ ਕਲੱਬ ਵਲੋਂ ਆਉਣ ਵਾਲੇ ਸਮੇਂ ਚ ਸਕੂਲਾਂ ਤੇ ਕਾਲਜਾਂ ਦੇ ਵਿਿਦਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ। ਇਸ ਦਾ ਮੁਖ ਮਕਸਦ ਨੌਜਵਾਨਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਤੇ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨਾ ਹੋਵੇਗਾ ਤਾਂ ਜੋ ਉਹ ਦੇਸ਼ ਦੇ ਨਿਰਮਾਣ ਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।     ਬਰਨਾਲਾ ਵਿਖੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਦਾ ਦੌਰਾ, ਪੰਥ ਦੀ ਚੜ੍ਹਦੀ ਕਲਾ ਲਈ ਬਾਣੀ ਨਾਲ ਜੁੜਨ ਦਾ ਸੰਦੇਸ਼

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ