ਬਰਨਾਲਾ ਬਿਊਰੋ 24 ਮਾਰਚ
ਜ਼ਿਲ੍ਹਾ ਬਰਨਾਲਾ ’ਚ ਬੁੱਧਵਾਰ ਨੂੰ ਦਿਨ ਭਰ ਲੱਗੀ ਰਹੀ ਝੜੀ ਕਾਰਨ ਜਿਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਕਿਸਾਨਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ। ਸਵੇਰ ਤੋਂ ਹੀ ਪੈ ਰਹੇ ਰੁਕ-ਰੁਕ ਕੇ ਮੀਂਹ ਕਾਰਨ ਤਾਪਮਾਨ ’ਚ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਮੌਸਮ ਨੇ ਆਮ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿਉਂਕਿ ਸ਼ਹਿਰ ਦੀਆਂ ਨੀਵੀਆਂ ਸੜਕਾਂ ਤੇ ਗਲੀਆਂ ’ਚ ਪਾਣੀ ਖੜ੍ਹਨ ਕਾਰਨ ਰਾਹੀਗਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ‘ਤੇ ਚਿੱਕੜ ਕਾਰਨ ਰਾਹਗੀਰਾਂ ਲਈ ਹਾਦਸਿਆਂ ਦਾ ਖਤਰਾ ਵੀ ਬਣ ਗਿਆ ਹੈ। ਸਭ ਤੋਂ ਵੱਧ ਮਾਰ ਕਿਸਾਨੀ ‘ਤੇ ਪੈਂਦੀ ਨਜ਼ਰ ਆ ਰਹੀ ਹੈ। ਖੇਤਾਂ ’ਚ ਕਣਕ ਤੇ ਸਰ੍ਹੋਂ ਦੀਆਂ ਫਸਲਾਂ ਕਟਾਈ ਨੇੜੇ ਖੜ੍ਹੀਆਂ ਹਨ। ਪਰ ਇਸ ਬੇਮੌਸਮੇ ਮੀਂਹ ਨੇ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਮਾਹਿਰਾਂ ਤੇ ਕਿਸਾਨਾਂ ਅਨੁਸਾਰ ਖੇਤਾਂ ’ਚ ਪਾਣੀ ਖੜ੍ਹਨ ਕਾਰਨ ਕੰਬਾਈਨਾਂ ਚੱਲਣਾ ਮੁਸ਼ਕਿਲ ਹੋ ਜਾਵੇਗਾ। ਜਿਸ ਨਾਲ ਕਟਾਈ ਦਾ ਕੰਮ ਲੰਬਾ ਪੈ ਸਕਦਾ ਹੈ। ਤੇਜ਼ ਹਵਾਵਾਂ ਤੇ ਮੀਂਹ ਕਾਰਨ ਭਾਰੀ ਹੋ ਚੁੱਕੀ ਫਸਲ ਦੇ ਜ਼ਮੀਨ ‘ਤੇ ਡਿੱਗਣ ਦਾ ਖਤਰਾ ਵਧ ਗਿਆ ਹੈ। ਜਿਸ ਨਾਲ ਝਾੜ ‘ਤੇ ਮਾੜਾ ਅਸਰ ਪਵੇਗਾ। ਵਧੇਰੇ ਨਮੀ ਕਾਰਨ ਦਾਣਾ ਕਾਲਾ ਪੈਣ ਤੇ ਫਫੂੰਦ ਲੱਗਣ ਦਾ ਡਰ ਹੈ। ਜਿਸ ਨਾਲ ਮੰਡੀਆਂ ’ਚ ਫਸਲ ਦੀ ਕੀਮਤ ਘਟ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਨਾ ਹੋਇਆ ਤਾਂ ਉਨ੍ਹਾਂ ਦੀ ਸੀਜਨ ਦੀ ਮਿਹਨਤ ਬਰਬਾਦ ਹੋ ਸਕਦੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵਲੋਂ ਤੁਰੰਤ ਖਰਾਬੇ ਦੀ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਮੰਦਹਾਲੀ ਤੋਂ ਬਚਾਇਆ ਜਾ ਸਕੇ।
ਹੋਰ ਤਾਜ਼ਾਂ ਖਬਰਾਂ ਲਈਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਵਿਖੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਦਾ ਦੌਰਾ, ਪੰਥ ਦੀ ਚੜ੍ਹਦੀ ਕਲਾ ਲਈ ਬਾਣੀ ਨਾਲ ਜੁੜਨ ਦਾ ਸੰਦੇਸ਼









Users Today : 8
Users Yesterday : 26
Users Last 7 days : 233