ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪ੍ਰੋਜੈਕਟ ਜ਼ਿੰਦਗੀ ਜ਼ਿੰਦਾਬਾਦ: ਜ਼ਿਲ੍ਹਾ ਬਰਨਾਲਾ ’ਚ ਕਾਲਜਾਂ ਦੇ 200 ਵਿਦਿਆਰਥੀ ਬਣੇ ਜ਼ਿੰਦਗੀ ਦੇ ਮਾਰਗਰਸ਼ਕ

ਪ੍ਰੋਜੈਕਟ ਜ਼ਿੰਦਗੀ ਜ਼ਿੰਦਾਬਾਦ: ਜ਼ਿਲ੍ਹਾ ਬਰਨਾਲਾ ’ਚ ਕਾਲਜਾਂ ਦੇ 200 ਵਿਦਿਆਰਥੀ ਬਣੇ ਜ਼ਿੰਦਗੀ ਦੇ ਮਾਰਗਰਸ਼ਕ

ਅੱਲ੍ਹੜ ਉਮਰ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜ ਸੇਵੀ ਜਥੇਬੰਦੀਆਂ ਰਾਹੀਂ ਜ਼ਿਲ੍ਹਾ ਬਰਨਾਲਾ ’ਚ 'ਜ਼ਿੰਦਗੀ ਜ਼ਿੰਦਾਬਾਦ' ਨਾਮ ਦਾ ਵਿਸ਼ੇਸ਼ ਪ੍ਰੋਜੈਕਟ ਜਾਰੀ ਹੈ।

 ਬਰਨਾਲਾ ਬਿਊਰੋ 23 ਮਾਰਚ

            ਅੱਲ੍ਹੜ ਉਮਰ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜ ਸੇਵੀ ਜਥੇਬੰਦੀਆਂ ਰਾਹੀਂ ਜ਼ਿਲ੍ਹਾ ਬਰਨਾਲਾ ’ਚ ‘ਜ਼ਿੰਦਗੀ ਜ਼ਿੰਦਾਬਾਦ‘ ਨਾਮ ਦਾ ਵਿਸ਼ੇਸ਼ ਪ੍ਰੋਜੈਕਟ ਜਾਰੀ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ’ਚੋਂ ਬੁਲਾਰਿਆਂ ਵਜੋਂ ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਹੈ। ਇਸ ਸਬੰਧੀ ਡੀਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ  ‘ਜ਼ਿੰਦਗੀ ਜ਼ਿੰਦਾਬਾਦ‘ ਮਿਸ਼ਨ ਦੀ ਟੀਮ ਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ’ਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਮਕਸਦ ਹੈ ਕਿਸ਼ੋਰ ਉਮਰ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਨੂੰ ਨਾਂਹ ਕਹਿਣਾ ਸਿਖਾਉਣਾ ਹੈ। ਇਸ ਪ੍ਰੋਜੈਕਟ ’ਚ ਸਿੱਖਿਆ ਵਿਭਾਗ,  ਪੁਲਿਸ ਵਿਭਾਗ ਤੇ ਸਿਹਤ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸ਼ੁਰੂਆਤੀ ਪੱਧਰ ‘ਤੇ ਸਬੰਧਤ ਵਿਭਾਗਾਂ ਤੇ ਕਾਲਜਾਂ ਦੇ ਅਮਲੇ ਨਾਲ ਮੀਟਿੰਗ ਕੀਤੀ ਗਈ ਤੇ ਇਸ ਪ੍ਰੋਜੈਕਟ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਗਈ। ਦੂਜੇ ਪੜਾਅ ਤਹਿਤ ਜ਼ਿਲ੍ਹੇ ਦੇ 16 ਕਾਲਜਾਂ ਦਾ ਸ਼ਡਿਊਲ ਤਿਆਰ ਕਰਵਾ ਕੇ ਬਹਿਸ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀਆਂ ’ਚੋਂ ਚੰਗੇ ਬੁਲਾਰਿਆਂ ਦੀ ਚੋਣ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ’ਚ ਬਹਿਸ ਮੁਕਾਬਲੇ ਕਰਵਾ ਕੇ 200 ਵਿਦਿਆਰਥੀਆਂ ਦੀ ਪ੍ਰਭਾਵਸ਼ਾਲੀ ਬੁਲਾਰਿਆਂ ਵਜੋਂ ਚੋਣ ਕਰ ਲਈ ਗਈ ਹੈ। ਜਿਨ੍ਹਾਂ ਨੂੰ ਜ਼ਿੰਦਗੀ ਦੇ ਮਾਰਗਰਸ਼ਕ (ਲਾਈਫ ਨੇਵੀਗੇਟਰ) ਨਾਮ ਦਿੱਤਾ ਗਿਆ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।

ਇਸ ਮੌਕੇ ਪ੍ਰੋਜੈਕਟ ਦੇ ਕੋਆਰਡੀਨੇਟਰ ਸਮਾਜ ਸੇਵੀ ਬਠਿੰਡਾ ਵਾਸੀ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਇਨ੍ਹਾਂ ਚੁਣੇ ਹੋਏ 200 ਵਿਦਿਆਰਥੀਆਂ ਦੀ ਆਉਂਦੇ ਦਿਨੀਂ ਇਕੱਤਰਤਾ ਕੀਤੀ ਜਾਵੇਗੀ। ਜਿਸ ’ਚ ਇਨ੍ਹਾਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਇਸ ਮਗਰੋਂ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਵਰਕਸ਼ਾਪ ਲਗਵਾ ਕੇ ਦੋਸਤਾਂ ਦੇ ਦਬਾਅ ਨੂੰ ਨਾ ਕਬੂਲ ਕਰਕੇ ਨਸ਼ੇ ਨੂੰ ਇਨਕਾਰ ਕਰਨ ਦੀ ਜਾਂਚ ਸਿਖਾਈ ਜਾਵੇਗੀ। ਇਹ ਸਿਖਲਾਈ ਪ੍ਰਾਪਤ ਨੌਜਵਾਨ ਜ਼ਿੰਦਗੀ ਦੇ ਮਾਰਗਦਰਸ਼ਕ ਵਜੋਂ ਜ਼ਿਲ੍ਹੇ ਦੇ ਸਕੂਲਾਂ ’ਚ ਸੈਮੀਨਾਰ ਕਰਕੇ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਨਸ਼ੇ ਨੂੰ ਨਾਂਹ ਕਰਨਾ ਸਿਖਾਉਣਗੇ। ਜ਼ਿਲ੍ਹਾ ਬਰਨਾਲਾ ’ਚ 115 ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਸਰਵੇਖਣ ਅਨੁਸਾਰ ਕਿਸ਼ੋਰਾਂ ਨੂੰ ਨਸ਼ੇ ਦੀ ਲਤ ਜ਼ਿਆਦਾਤਰ ਦੋਸਤਾਂ ਕੋਲੋਂ ਲੱਗਦੀ ਹੈ। ਜਿਥੋਂ ਉਹ ਨਸ਼ੇ ਦੀ ਪਹਿਲੀ ਡੋਜ਼ ਲੈਂਦੇ ਹਨ। 83 ਫ਼ੀਸਦੀ ਨਸ਼ੇ ਦੀ ਲਤ ਦੋਸਤਾਂ ਦੇ ਦਬਾਅ ਹੇਠ ਲੱਗੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੋਸਤੀ ਦੇ ਪ੍ਰਭਾਵ ਹੇਠ ਅਕਸਰ ਹੀ ਹੋ ਜਾਂਦਾ ਹੈ। ਪਰ ਇਸ ਅਵਸਥਾ ’ਚ ਹੀ ਜ਼ਰੂਰਤ ਹੈ ਕਿ ਬੱਚੇ ਨਸ਼ੇ ਨੂੰ ਨਾਂਹ ਕਰਨਾ ਸਿੱਖਣ। ਬੱਚਿਆਂ ਨੂੰ ਦੋਸਤਾਂ ਦੇ ਦਬਾਅ ਤੋਂ ਬਚਣ ਲਈ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਸਨ ਦੀ ਮਦਦ ਨਾਲ ਇਸ ਪ੍ਰੋਜੈਕਟ ਨੂੰ ਜਨਤਕ ਮੁਹਿੰਮ ਬਣਾਇਆ ਜਾਵੇਗਾ ਤੇ ਜ਼ਿੰਦਗੀ ਦੇ ਮਾਰਗਦਰਸ਼ਕ ਸਿਰਨਾਵੇਂ ਹੇਠ ਸਮਾਜ ’ਚੋਂ ਹੀ ਰਾਹ ਦਸੇਰਾ ਲੋਕਾਂ ਦੀ ਫੌਜ ਤਿਆਰ ਕੀਤੀ ਜਾਵੇਗੀ। ਜੋ ਨਸ਼ੇ ਦੀ ਚੇਨ ਨੂੰ ਤੋੜਨ ’ਚ ਅਹਿਮ ਭੂਮਿਕਾ ਅਦਾ ਕਰੇਗੀ। ਇਸ ਪ੍ਰੋਗਰਾਮ ਨੂੰ ਜ਼ਿੰਦਗੀ ਜ਼ਿੰਦਾਬਾਦ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ’ਚ ਜ਼ਿਲ੍ਹੇ ਦੀਆਂ ਸਮਾਜਸੇਵੀ  ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿੰਦਗੀ ਦੇ ਮਾਰਗਰਸ਼ਕ ਵਜੋਂ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਬੱਚਿਆਂ ਦੀ ਪਰਵਰਿਸ਼ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਵੀ ਆਪਣੇ ਬੱਚਿਆਂ ਦੀ ਹਰ ਅਵਸਥਾ ਨੂੰ ਸਕਾਰਤਮਕ ਤਰੀਕੇ ਨਾਲ ਸਮਝ ਕੇ ਨਸ਼ਾ ਰਹਿਤ ਸਮਾਜ ਸਿਰਜਣ ’ਚ ਅਹਿਮ ਭੂਮਿਕਾ ਨਿਭਾਅ ਸਕਣ। ਉਨ੍ਹਾਂ ਦੱਸਿਆ ਕਿ ਇਸ ਅਗਲੇ ਪੜਾਅ ਵਜੋਂ ਵਿਦਿਆਰਥੀਆਂ ਨੂੰ ਮੋਬਾਈਲ ਦੀ ਵਰਤੋਂ ਘੱਟ ਕਰਨ ਤੇ ਹੋਰ ਸੰਜੀਦਾ ਵਿਸ਼ਿਆਂ ‘ਤੇ ਵੀ ਸੈਮੀਨਾਰ ਕਰਕੇ ਜਾਗਰੂਕ ਲਿਆ ਜਾਵੇਗਾ ਤੇ ਇਹ ਪ੍ਰੋਜੈਕਟ ਲਗਾਤਾਰ ਜਾਰੀ ਰਹੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਪੰਜਾਬ ਵਿੱਚ ਹੋਈ ਗੜ੍ਹੇਮਾਰੀ ਨੇ ਲੋਕਾਂ ਦੇ ਦੁਬਾਰਾ ਕਢਾਏ ਕੰਬਲ, ਫਸਲਾਂ ਦਾ ਵੀ ਹੋਇਆ ਨੁਕਸਾਨ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 4
Users Today : 5
Users Yesterday : 120
Users Last 7 days : 311

ਰਾਸ਼ੀਫਲ

error: Content is protected !!