ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਐਸਐਸਡੀ ਕਾਲਜ ਬਰਨਾਲਾ ਵਿਖੇ ਆਈਟੀਆਰ ਫਾਈਲਿੰਗ ‘ਤੇ ਵਿਸ਼ੇਸ਼ ਸੈਮੀਨਾਰ; ਵਿਦਿਆਰਥੀਆਂ ਨੂੰ ਦਿੱਤੀ ਟੈਕਸ ਪ੍ਰਣਾਲੀ ਦੀ ਪ੍ਰੈਕਟਿਕਲ ਜਾਣਕਾਰੀ

ਐਸਐਸਡੀ ਕਾਲਜ ਬਰਨਾਲਾ ਵਿਖੇ ਆਈਟੀਆਰ ਫਾਈਲਿੰਗ ‘ਤੇ ਵਿਸ਼ੇਸ਼ ਸੈਮੀਨਾਰ; ਵਿਦਿਆਰਥੀਆਂ ਨੂੰ ਦਿੱਤੀ ਟੈਕਸ ਪ੍ਰਣਾਲੀ ਦੀ ਪ੍ਰੈਕਟਿਕਲ ਜਾਣਕਾਰੀ

ਐਸਐਸਡੀ ਕਾਲਜ ਬਰਨਾਲਾ ਦੇ ਕਾਮਰਸ ਵਿਭਾਗ ਵਲੋਂ ਵਿਿਦਆਰਥੀਆਂ ਦੇ ਪੇਸ਼ੇਵਰ ਵਿਕਾਸ ਤੇ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਨਕਮ ਟੈਕਸ ਰਿਟਰਨ ਕਿਵੇਂ ਭਰੀਏ ਵਿਸ਼ੇ 'ਤੇ ਇਕ ਰੋਜ਼ਾ ਜਾਣਕਾਰੀਪਰਕ ਸੈਮੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।

ਮਾਹਿਰ ਸੀਏ ਅਸ਼ੀਸ਼ ਕੁਮਾਰ ਬਾਂਸਲ ਨੇ ਸਾਂਝੇ ਕੀਤੇ ਨੁਕਤੇ

ਬਰਨਾਲਾ ਬਿਊਰੋ 23 ਮਾਰਚ

ਐਸਐਸਡੀ ਕਾਲਜ ਬਰਨਾਲਾ ਦੇ ਕਾਮਰਸ ਵਿਭਾਗ ਵਲੋਂ ਵਿਿਦਆਰਥੀਆਂ ਦੇ ਪੇਸ਼ੇਵਰ ਵਿਕਾਸ ਤੇ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਨਕਮ ਟੈਕਸ ਰਿਟਰਨ ਕਿਵੇਂ ਭਰੀਏ ਵਿਸ਼ੇ ‘ਤੇ ਇਕ ਰੋਜ਼ਾ ਜਾਣਕਾਰੀਪਰਕ ਸੈਮੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਜਿਥੇ ਉਨ੍ਹਾਂ ਨੂੰ ਕਿਤਾਬੀ ਗਿਆਨ ਤੋਂ ਹਟ ਕੇ ਟੈਕਸੇਸ਼ਨ ਦੇ ਪ੍ਰਯੋਗਿਕ ਪੱਖਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸੈਮੀਨਾਰ ਦੇ ਮੁਖ ਬੁਲਾਰੇ ਵਜੋਂ ਸੀਏ ਅਸ਼ੀਸ਼ ਕੁਮਾਰ ਬਾਂਸਲ (ਫੈਲੋ ਮੈਂਬਰ, ਇੰਸਟੀਚਿਊਟ ਆਫ ਚਾਰਟਡ ਅਕਾਉਂਟੈਂਟਸ ਆਫ ਇੰਡੀਆ) ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਇਨਕਮ ਟੈਕਸ ਦੇ ਬੁਨਿਆਦੀ ਸਿਧਾਂਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਬਹੁਤ ਹੀ ਸਰਲ ਭਾਸ਼ਾ ’ਚ ਅਸੈਸੀ ਦੀ ਪਰਿਭਾਸ਼ਾ, ਟੈਕਸ ਦੀਆਂ ਵੱਖ-ਵੱਖ ਕਿਸਮਾਂ ਤੇ ਆਮਦਨ ਦੀ ਗਣਨਾ ਕਰਨ ਦੇ ਸਹੀ ਤਰੀਕਿਆਂ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ ਆਨਲਾਈਨ ਆਈਟੀਆਰ ਫਾਈਲ ਕਰਨ ਦੀ ਕਦਮ-ਦਰ-ਕਦਮ ਪ੍ਰਕਿਰਆ, ਟੈਕਸ ਬਚਾਉਣ ਲਈ ਵੱਖ-ਵੱਖ ਕਟੌਤੀਆਂ ਤੇ ਟੈਕਸ ਪਲੈਨਿੰਗ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਦਸਤਾਵੇਜ਼ੀ ਪ੍ਰਕਿਿਰਆ ਦੌਰਾਨ ਹੋਣ ਵਾਲੀਆਂ ਆਮ ਗਲਤੀਆਂ ਤੋਂ ਬਚਣ ਲਈ ਵੀ ਸੁਚੇਤ ਕੀਤਾ। ਸਮਾਗਮ ਦੇ ਅਖੀਰ ’ਚ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਵਿਿਦਆਰਥੀਆਂ ਦਾ ਧੰਨਵਾਦ ਕਰਦਿਆਂ ‘ਵੋਟ ਆਫ਼ ਥੈਂਕਸ’ ਪੇਸ਼ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵਿਭਾਗ ਵਿਿਦਆਰਥੀਆਂ ਦੀ ਰੁਚੀ ਅਨੁਸਾਰ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਸਿੱਖਿਆਦਾਇਕ ਪ੍ਰੋਗਰਾਮ ਉਲੀਕਦਾ ਰਹੇਗਾ। ਇਸ ਮੌਕੇ ਪ੍ਰੋ. ਸੁਨੀਤਾ ਰਾਣੀ ਮੁਖੀ ਕੰਪਿਊਟਰ ਵਿਭਾਗ, ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਖੂ ਤੇ ਪ੍ਰੋ. ਹਰਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਵਿਿਦਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ। ਜਿਸ ਨਾਲ ਇਹ ਸੈਸ਼ਨ ਬੇਹੱਦ ਲਾਭਕਾਰੀ ਸਾਬਤ ਹੋਇਆ।

ਅਜਿਹੇ ਸੈਮੀਨਾਰ ਵਿਿਦਆਰਥੀਆਂ ਲਈ ਹੁੰਦੇ ਹਨ ਲਾਭਦਾਇਕ

ਇਸ ਮੌਕੇ ਡਾਇਰੈਕਟਰ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਿੰਦਲ ਨੇ ਗੈਸਟ ਸਪੀਕਰ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਿਦਆਰਥੀਆਂ ਦੇ ਸਿਧਾਂਤਕ ਤੇ ਵਿਹਾਰਕ ਗਿਆਨ ਵਿਚਕਾਰਲੀ ਦੂਰੀ ਨੂੰ ਖ਼ਤਮ ਕਰਨ ’ਚ ਸਹਾਈ ਹੁੰਦੇ ਹਨ। ਇਸ ਦੌਰਾਨ ਕਾਲਜ ਪ੍ਰਬੰਧਕਾਂ ਵਲੋਂ ਸੀਏ ਅਸ਼ੀਸ਼ ਕੁਮਾਰ ਬਾਂਸਲ ਨੂੰ ਉਨ੍ਹਾਂ ਦੇ ਵਡਮੁਲੇ ਯੋਗਦਾਨ ਲਈ ਸਨਮਾਨਿਤ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਐਕਟਿਿਵਟੀ ਇੰਚਾਰਜ ਪ੍ਰੋ. ਬਲਵੀਰ ਕੌਰ ਵਲੋਂ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।

ਕਾਲਜ ’ਚ ਸ਼ੁਰੂ ਕੀਤੇ ਵੈਲਿਊ ਐਡਿਡ ਕੋਰਸ ਦਾ ਕੀਤਾ ਵਿਸ਼ੇਸ਼ ਜ਼ਿਕਰ

ਸੈਮੀਨਾਰ ਦੌਰਾਨ ਕਾਲਜ ’ਚ ਹਾਲ ਹੀ ’ਚ ਸ਼ੁਰੂ ਕੀਤੇ ਗਏ ਵੈਲਿਊ ਐਡਿਡ ਕੋਰਸ ਇਨਕਮ ਟੈਕਸ ਰਿਟਰਨ ਬਾਰੇ ਵੀ ਵਿਿਦਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਇਹ ਕੋਰਸ ਵਿਿਦਆਰਥੀਆਂ ਨੂੰ ਭਵਿੱਖ ’ਚ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ। ਪ੍ਰੋ. ਬਲਵੀਰ ਕੌਰ ਨੇ ਕਿਹਾ ਕਿ ਵਿਿਦਆਰਥੀਆਂ ਦੇ ਪੇਸ਼ੇਵਰ ਨਿਖਾਰ ਲਈ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 4
Users Today : 5
Users Yesterday : 120
Users Last 7 days : 311

ਰਾਸ਼ੀਫਲ

error: Content is protected !!