Home » ਪ੍ਰਮੁੱਖ ਖ਼ਬਰਾਂ » ਬਰਨਾਲਾ ’ਚ ਦਿਨ-ਦਿਹਾੜੇ ਚਾਹ ਦੀ ਰੇਹੜੀ ਤੋਂ ਸਿਲੰਡਰ ਚੋਰੀ, ਮੋਟਰਸਾਈਕਲ ਸਵਾਰ ਨੌਜਵਾਨ ਸੀਸੀਟੀਵੀ ’ਚ ਕੈਦ

ਬਰਨਾਲਾ ’ਚ ਦਿਨ-ਦਿਹਾੜੇ ਚਾਹ ਦੀ ਰੇਹੜੀ ਤੋਂ ਸਿਲੰਡਰ ਚੋਰੀ, ਮੋਟਰਸਾਈਕਲ ਸਵਾਰ ਨੌਜਵਾਨ ਸੀਸੀਟੀਵੀ ’ਚ ਕੈਦ

 ਬਰਨਾਲਾ ਦੇ ਬੱਸ ਸਟੈਂਡ ਨੇੜਲੇ ਅਨਾਜ ਮੰਡੀ ਰੋਡ ’ਤੇ ਸ਼ਨੀਵਾਰ ਬਾਅਦ ਦੁਪਹਿਰ ਕਰੀਬ ਇਕ ਵਜੇ ਦਿਨ-ਦਿਹਾੜੇ ਗੈਸ ਸਿਲੰਡਰ ਚੋਰੀ ਦੀ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਅਨਾਜ ਮੰਡੀ ਰੋਡ `ਤੇ ਚਾਹ ਦੀ ਰੇਹੜੀ ਲਗਾਉਣ ਵਾਲੇ ਇਕ ਮਿਹਨਤਕਸ਼ ਵਿਅਕਤੀ ਦਾ ਗੈਸ ਸਿਲੰਡਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਲਕ ਝਪਕਦਿਆਂ ਹੀ ਪਾਰ ਕਰ ਦਿੱਤਾ
ਬਰਨਾਲਾ ’ਚ ਦਿਨ-ਦਿਹਾੜੇ ਚਾਹ ਦੀ ਰੇਹੜੀ ਤੋਂ ਸਿਲੰਡਰ ਚੋਰੀ, ਮੋਟਰਸਾਈਕਲ ਸਵਾਰ ਨੌਜਵਾਨ ਸੀਸੀਟੀਵੀ ’ਚ ਕੈਦ
[responsivevoice_button voice="Hindi Male"]

  ਮਾਮਲੇ ਦੀ ਜਾਂਚ ਸ਼ੁਰੂ, ਜਲਦ ਹੀ ਚੋਰ ਹੋਣਗੇ ਪੁਲਿਸ ਦੀ ਗ੍ਰਿਫਤ

ਬਰਨਾਲਾ, ਬਿਊਰੋ 16 ਮਾਰਚ

ਬਰਨਾਲਾ ਦੇ ਬੱਸ ਸਟੈਂਡ ਨੇੜਲੇ ਅਨਾਜ ਮੰਡੀ ਰੋਡ ’ਤੇ ਸ਼ਨੀਵਾਰ ਬਾਅਦ ਦੁਪਹਿਰ ਕਰੀਬ ਇਕ ਵਜੇ ਦਿਨ-ਦਿਹਾੜੇ ਗੈਸ ਸਿਲੰਡਰ ਚੋਰੀ ਦੀ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਅਨਾਜ ਮੰਡੀ ਰੋਡ `ਤੇ ਚਾਹ ਦੀ ਰੇਹੜੀ ਲਗਾਉਣ ਵਾਲੇ ਇਕ ਮਿਹਨਤਕਸ਼ ਵਿਅਕਤੀ ਦਾ ਗੈਸ ਸਿਲੰਡਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਲਕ ਝਪਕਦਿਆਂ ਹੀ ਪਾਰ ਕਰ ਦਿੱਤਾ। ਪੀੜਤ ਰਾਜਸਥਾਨੀ ਚਾਹ ਵਾਲਾ ਬਨਵਾਰੀ ਲਾਲ ਨੇ ਦੱਸਿਆ ਕਿ ਉਹ ਬੱਸ ਸਟੈਂਡ ਨੇੜੇ ਅਨਾਜ ਮੰਡੀ ਰੋਡ `ਤੇ ਰੇਹੜੀ ਲਗਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ। ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਹ ਰੇਹੜੀ ਛੱਡ ਕੇ ਨੇੜਲੀ ਦੁਕਾਨ `ਤੇ ਚਾਹ ਦੀ ਸਪਲਾਈ ਦੇਣ ਗਿਆ ਸੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। 

ਜਦੋਂ ਉਹ ਮਹਿਜ਼ ਕੁਝ ਮਿੰਟਾਂ ਬਾਅਦ ਵਾਪਸ ਪਰਤਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਰੇਹੜੀ `ਤੇ ਲੱਗਾ ਗੈਸ ਸਿਲੰਡਰ ਗਾਇਬ ਸੀ। ਚੋਰੀ ਦੀ ਸੂਚਨਾ ਤੁਰੰਤ ਬੱਸ ਸਟੈਂਡ ਪੁਲਿਸ ਚੌਂਕੀ ਨੂੰ ਦਿੱਤੀ ਗਈ। ਮੌਕੇ `ਤੇ ਪਹੁੰਚੀ ਪੁਲਿਸ ਨੇ ਜਦੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਘਟਨਾ ਦੀ ਸਾਰੀ ਸੱਚਾਈ ਸਾਹਮਣੇ ਆ ਗਈ। ਫੁਟੇਜ ’ਚ ਦੇਖਿਆ ਗਿਆ ਕਿ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨ ਆਏ। ਜਿਨ੍ਹਾਂ ਨੇ ਬੜੀ ਸਫ਼ਾਈ ਨਾਲ ਰੇਹੜੀ ਤੋਂ ਸਿਲੰਡਰ ਉਤਾਰਿਆ ਤੇ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਮੋਟਰਸਾਈਕਲ ਦੇ ਨੰਬਰ ਤੇ ਨੌਜਵਾਨਾਂ ਦੇ ਹੁਲੀਏ ਦੇ ਆਧਾਰ `ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਦੋਵਾਂ ਚੋਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਗਰੀਬ ਰੇਹੜੀ ਚਾਲਕ `ਤੇ ਪਈ ਆਰਥਿਕ ਮਾਰ

ਪੀੜਤ ਬਨਵਾਰੀ ਲਾਲ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਦਿਨ ਭਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਗੈਸ ਸਿਲੰਡਰ ਦੀ ਚੋਰੀ ਹੋਣ ਕਾਰਨ ਨਾ ਸਿਰਫ਼ ਉਸ ਦਾ ਆਰਥਿਕ ਨੁਕਸਾਨ ਹੋਇਆ ਹੈ। ਸਗੋਂ ਉਸ ਦਾ ਕੰਮ ਵੀ ਠੱਪ ਹੋ ਗਿਆ ਹੈ। ਵਪਾਰੀ ਵਰਗ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦਿਨ-ਦਿਹਾੜੇ ਅਜਿਹੀਆਂ ਚੋਰੀਆਂ ਹੋਣਾ ਬੇਹੱਦ ਚਿੰਤਾਜਨਕ ਹੈ ਤੇ ਇਸ ਨਾਲ ਆਮ ਰੇਹੜੀ-ਫੜ੍ਹੀ ਵਾਲਿਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਲੋਕਾਂ ਚ ਵਧ ਰਹੀਆਂ ਚੋਰੀਆਂ ਨਾਲ ਸਹਿਮ ਦਾ ਮਾਹੌਲ

ਸਥਾਨਕ ਲੋਕਾਂ ਅਨੁਸਾਰ ਬੱਸ ਸਟੈਂਡ ਤੇ ਅਨਾਜ ਮੰਡੀ ਰੋਡ ਵਰਗੇ ਭੀੜ-ਭੜੱਕੇ ਵਾਲੇ ਇਲਾਕੇ ’ਚ ਚੋਰੀ ਦੀ ਇਸ ਵਾਰਦਾਤ ਨੇ ਪੁਲਿਸ ਦੀ ਗਸ਼ਤ `ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਬਜ਼ਾਰਾਂ ’ਚ ਨਿਗਰਾਨੀ ਵਧਾਉਣੀ ਚਾਹੀਦੀ ਹੈ ਤਾਂ ਜੋ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ `ਤੇ ਦੋਸ਼ੀਆਂ ਤਕ ਕਦੋਂ ਪਹੁੰਚ ਪਾਉਂਦੀ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ       ਬਰਨਾਲਾ ਵਿਖੇ ਸਵ: ਸ੍ਰੀ ਰਮੇਸ਼ ਕੁਮਾਰ ਜੀ ਦੀ ਪਹਿਲੀ ਬਰਸੀ ਮੌਕੇ 17 ਮਾਰਚ ਨੂੰ ਕਰਵਾਇਆ ਜਾਵੇਗਾ ਸੁੰਦਰਕਾਂਡ ਪਾਠ ਅਤੇ ਭਜਨ ਗਾਇਨ

0 0 votes
Article Rating
Subscribe
Notify of
guest
0 Comments
Oldest
Newest Most Voted